ਹਰੀਕੇ ਪੱਤਣ, 27 ਅਪ੍ਰੈਲ (ਸੰਜੀਵ ਕੁੰਦਰਾ)-ਇਲਾਕੇ ਦੇ ਨਾਮਵਰ ਮਾਡਲੀਆ ਪਰਿਵਾਰ ਨੂੰ ਉਸ ਵੇਲੇ ਵੱਡਾ ਸਦਮਾ ਪੁੱਜਾ ਜਦੋਂ ਸਵ: ਮੇਲਾ ਸਿੰਘ ਚੇਅਰਮੈਨ ਦੀ ਸੁਪਤਨੀ ਸਵਰਨ ਕੌਰ (67 ਸਾਲ) ਦਾ ਦਿਹਾਂਤ ਹੋ ਗਿਆ | ਮਾਤਾ ਸਵਰਨ ਕੌਰ ਦਾ ਅੰਤਿਮ ਸੰਸਕਾਰ ਅੱਜ ਕਸਬਾ ਹਰੀਕੇ ਪੱਤਣ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਇਲਾਕੇ ਭਰ ਤੋਂ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋਏ | ਇਸ ਦੁੱਖ ਦੀ ਘੜੀ ਵਿਚ ਵੱਖ-ਵੱਖ ਆਗੂਆਂ ਨੇ ਸਵ. ਮੇਲਾ ਸਿੰਘ ਚੇਅਰਮੈਨ ਦੇ ਬੇਟੇ ਜ਼ੋਰਾਵਰ ਸਿੰਘ ਸੋਨਾ ਅਤੇ ਮਾਡਲੀਆ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਸਰਪੰਚ ਸੋਨੂੰ ਭੁੱਲਰ ਕਿਰਤੋਵਾਲ, ਸਰਪੰਚ ਨਿਰਮਲ ਸਿੰਘ ਗੋਇੰਦਵਾਲ ਸਾਹਿਬ, ਸਰਪੰਚ ਬੋਹੜ ਸਿੰਘ ਮਰੜ, ਬਲਵੰਤ ਸਿੰਘ ਪੰਨੂ, ਠੇਕੇਦਾਰ ਗੁਰਮੇਜ ਸਿੰਘ, ਜੋਗਿੰਦਰ ਪਾਲ ਵੇਦੀ, ਠੇਕੇਦਾਰ ਕਾਬਲ ਸਿੰਘ, ਠੇਕੇਦਾਰ ਠੇਕੇਦਾਰ ਜਗਤਾਰ ਸਿੰਘ, ਗ੍ਰੰਥੀ ਸਰਿੰਦਰ ਸਿੰਘ, ਰੋਸ਼ਨ ਲਾਲ ਚੋਧਰੀ ਸਾਬਕਾ ਸਰਪੰਚ,ਬਾਬਾ ਸਰਬਜੀਤ ਸਿੰਘ ਗੰਡੀਵਿੰਡ, ਤਲਵਿੰਦਰ ਸਿੰਘ ਗੰਡੀਵਿੰਡ, ਹਰਜਿੰਦਰ ਸਿੰਘ, ਬਲਵੀਰ ਸਿੰਘ ਸ਼ਾਹ, ਸੁਰਿੰਦਰ ਚੌਧਰੀ, ਸੁਭਾਸ਼ ਸਾਮਾ ਰੋਸ਼ਨ ਲਾਲ ਪੈਲੇਸ ਵਾਲੇ, ਸੋਨੂੰ ਸਿੱਧੂ, ਨੰਬਰਦਾਰ ਕੰਵਲਜੀਤ ਸਿੰਘ, ਠੇਕੇਦਾਰ ਜੁਗਰਾਜ ਸਿੰਘ ਮਨਾਵਾਂ, ਅਮਰੀਕ ਸਿੰਘ ਪੰਚਾਇਤ ਮੈਂਬਰ, ਜਥੇਦਾਰ ਫੂਲਾ ਸਿੰਘ, ਗੁਰਪ੍ਰੀਤ ਸਿੰਘ ਮਾਨ, ਹੀਰਾ ਲਾਲ ਭਾਟੀਆ, ਸ਼ਾਲੂ ਹਰੀਕੇ, ਪਿ੍ੰਸ ਭਾਟੀਆ, ਇੰਸਪੈਕਟਰ ਸੇਵਾ ਸਿੰਘ ਆਦਿ ਨੇ ਮਾਡਲੀਆ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |