20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸੁਖਬੀਰ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਨੇ ਵਰਕਰਾਂ 'ਚ ਉਤਸ਼ਾਹ ਭਰਿਆ-ਬਿੱਲਾ ਵੈਰੋਵਾਲ <br/>

Ad Position 21
No active advertisement
ਅਜੀਤ ਡੈਸਕ 28-04-2026
ਮੀਆਂਵਿੰਡ, 27 ਅਪ੍ਰੈਲ (ਗੁਰਪ੍ਰਤਾਪ ਸਿੰਘ ਸੰਧੂ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਬਿੱਲਾ ਵੈਰੋਵਾਲ ਨੇ ਸਰਕਲ ਪ੍ਰਧਾਨ ਪਲਵਿੰਦਰ ਸਿੰਘ ਮੀਆਂਵਿੰਡ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਵਿਚ ਕੀਤੀਆਂ ਜਾ ਰਹੀਆਂ ਰੈਲੀਆਂ ਨੇ ਅਕਾਲੀ ਆਗੂਆਂ ਅਤੇ ਵਰਕਰਾਂ 'ਚ ਉਤਸ਼ਾਹ ਭਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਰੈਲੀਆਂ ਵਿਚ ਹੋ ਰਹੇ ਵੱਡੇ ਇਕੱਠ ਇਹ ਸਾਬਤ ਕਰਦੇ ਹਨ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਸੌਂਪਣ ਦਾ ਫੈਸਲਾ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ 'ਚ ਇਕੋ ਇਕ ਅਜਿਹੀ ਪਾਰਟੀ ਹੈ, ਜੋ ਸੂਬੇ ਦੇ ਲੋਕਾਂ ਨੂੰ ਹਰ ਸਹੂਲਤ ਅਤੇ ਸ਼ਾਂਤੀ ਵਾਲਾ ਮਹੌਲ ਦੇ ਸਕਦੀ ਹੈ | ਇਸ ਮੌਕੇ ਬਿੱਲਾ ਵੈਰੋਵਾਲ਼ ਤੋਂ ਇਲਾਵਾ ਸਾਬਕਾ ਸਰਪੰਚ ਕਸ਼ਮੀਰ ਸਿੰਘ ਗਗੜੇਵਾਲ, ਸਰਕਲ ਪ੍ਰਧਾਨ ਪਲਵਿੰਦਰ ਸਿੰਘ ਮੀਆਂਵਿੰਡ, ਸਰਕਲ ਪ੍ਰਧਾਨ ਸੁਖਵੰਤ ਸਿੰਘ ਮੱਲ੍ਹਾ, ਸਾਬਕਾ ਸਰਪੰਚ ਪਰਮਦੀਪ ਸਿੰਘ ਟਕਾਪੁਰ, ਨੰਬਰਦਾਰ ਕਸ਼ਮੀਰ ਸਿੰਘ, ਰਣਜੀਤ ਸਿੰਘ ਰਾਣਾ, ਸੁਖਬੀਰ ਸਿੰਘ ਸੰਧੂ ਮੀਆਂਵਿੰਡ, ਐੱਸ.ਸੀ. ਵਿੰਗ ਦੇ ਸਰਕਲ ਪ੍ਰਧਾਨ ਹੀਰਾ ਸਿੰਘ ਗਗੜੇਵਾਲ, ਸੁਖਰਾਜ ਸਿੰਘ ਗਿੱਲ ਜਲਾਲਾਬਾਦ, ਅਰਜਨ ਸਿੰਘ ਬਾਠ ਜਲਾਲਾਬਾਦ, ਐੱਸ.ਸੀ. ਵਿੰਗ ਦੇ ਬਲਾਕ ਪ੍ਰਧਾਨ ਚਰਨ ਸਿੰਘ ਜਲਾਲਾਬਾਦ, ਅਜੀਤ ਸਿੰਘ ਫ਼ੌਜੀ, ਬੇਅੰਤ ਸਿੰਘ ਜਲਾਲਾਬਾਦ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ 'ਨਿਧੀ ਆਪ ਕੇ ਨਿਕਟ 2.0' ਤਹਿਤ ਪ੍ਰੋਗਰਾਮ ਕਰਵਾਏ ਅਗਲੀ ਖ਼ਬਰ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਲੜਾਈ ਦੌਰਾਨ ਸੱਟਾਂ ਮਾਰਨ ਵਾਲੇ ਦੋ ਨੌਜਵਾਨ ਕਿਰਚਾਂ ਸਮੇਤ ਕਾਬੂ <br/>
Ad Position 24