20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ 'ਨਿਧੀ ਆਪ ਕੇ ਨਿਕਟ 2.0' ਤਹਿਤ ਪ੍ਰੋਗਰਾਮ ਕਰਵਾਏ

Ad Position 21
No active advertisement
ਪ੍ਰੋਗਰਾਮ ਦੌਰਾਨ ਮੈਂਬਰਾਂ ਨੂੰ ਜਾਗਰੂਕ ਕਰਦੇ ਹੋਏ ਈ. ਪੀ. ਐੱਫ. ਓ. ਅਧਿਕਾਰੀ | ਅਜੀਤ ਤਸਵੀਰ <br/> 28-04-2026
ਅੰਮਿ੍ਤਸਰ, 27 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਵਲੋਂ ਲੋਕੇਂਦਰ ਸਿੰਘ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਅੰਮਿ੍ਤਸਰ ਦੀ ਅਗਵਾਈ ਹੇਠ ਨਿਧੀ ਆਪ ਕੇ ਨਿਕਟ 2.0 ਤਹਿਤ ਪ੍ਰੋਗਰਾਮ ਕਰਵਾਏ ਗਏ | ਇਹ ਪ੍ਰੋਗਰਾਮ ਮੈਸਰਜ਼ ਅਰਨੇਜਾ ਆਟੋਜ਼ ਬਟਾਲਾ ਰੋਡ ਅੰਮਿ੍ਤਸਰ, ਮੈਸਰਜ਼ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨ ਤਾਰਨ, ਮੈਸਰਜ਼ ਰਤਨ ਦਈ ਖੋਸਲਾ ਡੀ. ਏ. ਵੀ. ਮਾਡਲ ਸਕੂਲ ਰਾਮਤੀਰਥ ਰੋਡ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਅਤੇ ਮੈਸਰਜ਼ ਵਿਦਿਆ ਮੰਦਰ ਪਬਲਿਕ ਸਕੂਲ ਸ਼ਿਵਾਜੀ ਨਗਰ ਪਠਾਨਕੋਟ ਵਿਖੇ ਕਰਵਾਏ ਗਏ | ਇਸ ਦੌਰਾਨ ਨੋਡਲ ਅਫ਼ਸਰਾਂ ਨੇ ਰੁਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕੀਤੇ | ਇਸ ਮੌਕੇ ਲੋਕੇਂਦਰ ਸਿੰਘ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਅੰਮਿ੍ਤਸਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਸ਼ੁਰੂ ਕੀਤੀ ਹੈ, ਜੋ ਨਿਰਮਾਣ ਖੇਤਰ ਦੇ ਕਰਮਚਾਰੀਆਂ 'ਤੇ ਚਾਰ ਸਾਲਾਂ ਲਈ ਅਤੇ ਹੋਰ ਮਾਲਕਾਂ 'ਤੇ ਦੋ ਸਾਲਾਂ ਲਈ ਲਾਗੂ ਹੋਵੇਗੀ, ਜਿਸ ਲਈ ਰਜਿਸਟਰੇਸ਼ਨ 31 ਜੁਲਾਈ 2027 ਤੱਕ ਜਾਰੀ ਰਹੇਗੀ | ਇਹ ਯੋਜਨਾ ਇਕ ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਕਰਮਚਾਰੀਆਂ 'ਤੇ ਲਾਗੂ ਹੁੰਦੀ ਹੈ, ਪਰ ਲਾਭਪਾਤਰੀਆਂ ਨੂੰ ਇਕ ਮਹੀਨੇ ਦੀ ਤਨਖਾਹ (15,000 ਰੁਪਏ ਤੱਕ) ਦੋ ਕਿਸ਼ਤਾਂ 'ਚ ਮਿਲੇਗੀ | ਇਸ ਯੋਜਨਾ ਦੇ ਤਹਿਤ ਨਵੇਂ ਭਰਤੀ ਕੀਤੇ ਗਏ ਕਰਮਚਾਰੀਆਂ ਦੇ ਮਾਲਕਾਂ ਨੂੰ ਪ੍ਰਤੀ ਮਹੀਨਾ 3,000 ਰੁਪਏ ਤੱਕ ਦੀ ਸਹਾਇਤਾ ਮਿਲੇਗੀ ਅਤੇ ਮਾਲਕਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਯੋਜਨਾ ਲਈ ਲਗਭਗ 1 ਲੱਖ ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ, ਜਿਸ ਨਾਲ 35 ਮਿਲੀਅਨ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ | ਉਨਾਂ ਸਾਰੇ ਲਾਭਪਾਤਰੀਆਂ, ਮਾਲਕਾਂ/ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਲਾਭਪਾਤਰੀਆਂ ਦੇ ਬੈਂਕ ਖਾਤੇ ਡੀਬੀਟੀ ਲਈ ਲਾਜ਼ਮੀ ਤੌਰ 'ਤੇ ਸਮਰੱਥ (ਆਧਾਰ ਨਾਲ ਜੁੜੇ) ਹਨ ਤਾਂ ਜੋ ਪਹਿਲੀ ਕਿਸ਼ਤ ਦੀ ਰਕਮ ਸਰਕਾਰ ਦੁਆਰਾ ਮਾਰਚ 2026 'ਚ ਲਾਭਪਾਤਰੀਆਂ ਦੇ ਬੈਂਕ ਖਾਤਿਆਂ 'ਚ ਸਫਲਤਾਪੂਰਵਕ ਭੇਜੀ ਜਾ ਸਕੇ | ਉਨਾਂ ਦੱਸਿਆ ਕਿ ਈ. ਪੀ. ਐੱਫ. ਓ. ਨੇ ਆਪਣੇ ਮੈਂਬਰਾਂ ਲਈ ਪੀ. ਐੱਫ. ਖਾਤਾ ਟਰਾਂਸਫਰ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਹੈ | ਹੁਣ ਨੌਕਰੀ ਬਦਲਣ ਦੇ ਜ਼ਿਆਦਾਤਰ ਮਾਮਲਿਆਂ 'ਚ ਪਿਛਲੇ ਜਾਂ ਨਵੇਂ ਰੁਜ਼ਗਾਰਦਾਤਾ ਦੁਆਰਾ ਅÏਨਲਾਈਨ ਟਰਾਂਸਫਰ ਕਲੇਮ ਭੇਜਣ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਲਗਭਗ 2782 ਪੈਨਸ਼ਨਰਾਂ ਦਾ ਜੀਵਨ ਪ੍ਰਮਾਣ ਸਰਟੀਫਿਕੇਟ ਜਮਾਂ ਨਹੀਂ ਹੋਏ ਹਨ | ਮੈਂਬਰ ਆਪਣੇ ਸਮਾਰਟ ਫੋਨ ਰਾਹੀਂ, ਸੁਵਿਧਾ ਕੇਂਦਰ, ਡਾਕਘਰ, ਬੈਂਕ ਅਤੇ ਪੀ. ਐੱਫ. ਦਫ਼ਤਰ ਜਾ ਕੇ ਜੀਵਨ ਪ੍ਰਮਾਣ ਸਰਟੀਫਿਕੇਟ ਜਮਾਂ ਕਰਵਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਅਪੈ੍ਰਲ 2026 'ਚ 8443 ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 8162 ਦਾਅਵਿਆਂ ਦਾ ਦੱਸ ਦਿਨਾਂ 'ਚ ਨਿਪਟਾਰਾ ਕੀਤਾ ਗਿਆ ਸੀ | ਇਸ ਤੋਂ ਇਲਾਵਾ 58 ਨਵੇਂ ਪੈਨਸ਼ਨਰਾਂ ਦੇ ਨਾਲ ਹੋਰਨਾਂ 27,506 ਪੈਨਸ਼ਨਰਾਂ ਨੂੰ ਵੀ ਪੈਨਸ਼ਨ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਜਵਾਨ ਪੁੱਤਰ ਦੀ ਮੌਤ ਮਾਪਿਆਂ ਨੂੰ ਪਾ ਦਿੰਦੀ ਅਸਹਿ ਦੁੱਖਾਂ ਦੇ ਰਾਹ-ਭਰੋਵਾਲ <br/> ਅਗਲੀ ਖ਼ਬਰ ਸੁਖਬੀਰ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਨੇ ਵਰਕਰਾਂ 'ਚ ਉਤਸ਼ਾਹ ਭਰਿਆ-ਬਿੱਲਾ ਵੈਰੋਵਾਲ <br/>
Ad Position 24