ਤਰਨ ਤਾਰਨ, 27 ਅਪ੍ਰੈਲ (ਹਰਿੰਦਰ ਸਿੰਘ)-ਹਰ ਇਨਸਾਨ ਇਸ ਸੰਸਾਰ 'ਚ ਆਪਣੇ ਪਰਿਵਾਰ ਨੂੰ ਪ੍ਰਫੁੱਲਤ ਵੇਖਣਾ ਚਾਹੁੰਦਾ ਤੇ ਇਸ ਕਾਮਨਾ ਨਾਲ ਧੀਆਂ ਪੁੱਤਾਂ ਨੂੰ ਪਾਲਦਾ ਕਿ ਜਿੱਥੇ ਉਹ ਬੁਢਾਪੇ ਦਾ ਸਹਾਰਾ ਬਣਨਗੇ, ਉਥੇ ਉਸ ਦੀ ਵੰਸ਼ ਅੱਗੇ ਵਧੇਗੀ, ਪਰ ਜਦ ਜਵਾਨੀ 'ਚ ਪੁੱਤਰ ਅਕਾਲ ਚਲਾਣਾ ਕਰ ਜਾਵੇ ਤਾਂ ਮਾਤਾ-ਪਿਤਾ ਦੀ ਜਿੰਦਗੀ ਅਸਹਿ ਦੁੱਖਾਂ ਦੇ ਸਾਗਰ 'ਚ ਗੋਤੇ ਖਾਣ ਲੱਗ ਪੈਂਦੀ ਹੈ | ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਪਿੰਡ ਰਾਣੀਵਲਾਹ ਵਿਖੇ ਅਚਾਨਕ ਜਵਾਨੀ 'ਚ ਅਕਾਲ ਚਲਾਣਾ ਕਰ ਗਏ ਸੁਖਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਪਿਤਾ ਮਨਜੀਤ ਸਿੰਘ ਤੇ ਚਚੇਰੇ ਭਰਾ ਜਗਦੀਪ ਸਿੰਘ ਸਰਕਾਰੀਆ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕੀਤਾ | ਭਰੋਵਾਲ ਨੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਗੁਰੂ ਦੇ ਭਾਣੇ 'ਚ ਰਹਿ ਜੀਵਨ ਜਿਊਣ ਦਾ ਬਲ ਬਖਸ਼ਣ | ਇਸ ਮੌਕੇ ਪਰਿਵਾਰ ਨਾਲ ਸਰਕਲ ਪ੍ਰਧਾਨ ਬਾਬਾ ਖੁਸਪਿੰਦਰ ਸਿੰਘ ਬ੍ਰਹਮਪੁਰਾ, ਬਹਾਦਰ ਸਿੰਘ, ਨਛੱਤਰ ਸਿੰਘ, ਹਰਪਾਲ ਸਿੰਘ, ਗੁਰਜੰਟ ਸਿੰਘ, ਗੁਰਿੰਦਰ ਸਿੰਘ ਬੰਟੀ, ਲਾਭ ਸਿੰਘ ਨੇ ਵੀ ਦੁੱਖ ਸਾਂਝਾ ਕੀਤਾ |