ਅੰਮਿ੍ਤਸਰ, 27 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਆਬਕਾਰੀ ਵਿਭਾਗ ਅੰਮਿ੍ਤਸਰ ਵਲੋਂ ਅੱਜ ਬਾਰ ਮਾਲਕਾਂ ਨਾਲ ਮੀਟਿੰਗ ਕੀਤੀ ਗਈ, ਜਿਸਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ ਅੰਮਿ੍ਤਸਰ ਰੇਂਜ ਡੀ. ਐਸ. ਚੀਮਾ ਨੇ ਕੀਤੀ | ਮੀਟਿੰਗ 'ਚ ਲਲਿਤ ਕੁਮਾਰ ਆਬਕਾਰੀ ਅਧਿਕਾਰੀ ਅੰਮਿ੍ਤਸਰ-1 ਤੇ 2, ਰਮਨ ਭਗਤ ਆਬਕਾਰੀ ਅਧਿਕਾਰੀ ਅੰਮਿ੍ਤਸਰ-3 ਅਤੇ ਸਹਾਇਕ ਆਬਕਾਰੀ ਅਧਿਕਾਰੀ ਵੀ ਮੌਜੂਦ ਸਨ | ਇਸ ਮੀਟਿੰਗ 'ਚ ਸਹਾਇਕ ਆਬਕਾਰੀ ਕਮਿਸ਼ਨਰ ਡੀ. ਐਸ. ਚੀਮਾ ਨੇ ਬਾਰ ਮਾਲਕਾਂ ਨੂੰ ਸਰਕਾਰ ਦੀ ਆਬਕਾਰੀ ਨੀਤੀ ਤੋਂ ਜਾਣੰੂ ਕਰਵਾਉਂਦੇ ਹੋਏ ਇਸਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਵਿ ਭਾਗ ਦੇ ਉੱਚ ਅਧਿਕਾਰੀਆਂ ਦੇ ਨਵੇਂ ਫੈਸਲੇ ਮੁਤਾਬਕ ਨਗਰ ਨਿਗਮ ਦੀ ਹਦੂਦ ਅਤੇ ਇਸਦੇ 5 ਕਿਲੋਮੀਟਰ ਦੇ ਦਾਇਰੇ 'ਚ ਆਉਂਦੇ ਬਾਰਾਂ ਅਤੇ ਕਮੇਟੀ ਦੇ 2 ਕਿਲੋਮੀਟਰ ਦੇ ਦਾਇਰੇ 'ਚ ਆਉਂਦੇ ਬਾਰਾਂ ਨੂੰ ਹੁਣ ਰਾਤ ਤਿੰਨ ਵਜੇ ਤੱਕ ਖੋਲਿ੍ਹਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸਦੇ ਲਈ ਬਾਰ ਮਾਲਕ ਵਿਭਾਗ ਨੂੰ 25 ਲੱਖ ਰੁਪਏ ਦੀ ਫੀਸ ਜਮਾਂ ਕਰਵਾ ਕੇ ਇਸ ਨਵੀਂ ਸਕੀਮ ਦਾ ਫਾਇਦਾ ਚੱੁਕ ਸਕਦੇ ਹਨ |