20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸ਼ਹਿਰੀ ਖੇਤਰ ਡਰੰਮਾਂ ਵਾਲਾ ਬਜ਼ਾਰ ਦੇ ਸਾਹਮਣੇ ਕਣਕ ਦੇ ਨਾੜ ਨੂੰ ਸ਼ਰਾਰਤੀ ਅਨਸਰ ਨੇ ਲਾਈ ਅੱਗ <br/>

Ad Position 21
No active advertisement
ਅਜੀਤ ਡੈਸਕ 28-04-2026
ਅੰਮਿ੍ਤਸਰ, 27 ਅਪ੍ਰੈਲ (ਰੇਸ਼ਮ ਸਿੰਘ)- ਪਿੰਡ ਸੁਲਤਾਨਵਿੰਡ ਦੀ ਹਦੂਦ 'ਚ ਪੈਂਦੇ ਖੇੇਤਰ ਡਰੰਮਾਂ ਵਾਲਾ ਬਜ਼ਾਰ ਦੇ ਸਾਹਮਣੇ ਕਣਕ ਦੇ ਨਾੜ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਾ ਦਿੱਤੀ ਜਿਸ ਕਾਰਨ ਚਾਰੇ ਪਾਸੇ ਧੁੂੰਆਂ ਹੀ ਧੂੰਆਂ ਫੈਲ ਗਿਆ ਤੇ ਸ਼ਹਿਰੀ ਖੇਤਰ ਹੋਣ ਕਾਰਨ ਆਸ ਪਾਸ ਰਹਿੰਦੇ ਲੋਕਾਂ ਦੇ ਵੀ ਸਾਹ ਸੂਤੇ ਗਏ | ਇਸ ਕਣਕ ਨੂੰ ਕਾਫੀ ਜਦੋਂ ਜਹਿਦ ਉਪੰਰਤ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਤੇ ਲੋਕਾ ਦੀ ਮਦਦ ਨਾਲ ਬੁਝਾ ਲਿਆ ਗਿਆ ਹੈ | ਕਿਸਾਨ ਨਰਿੰਦਰ ਸਿੰਘ ਨੇ ਦਸਿਆ ਕਿ ਇਹ ਥਾਣਾ ਬੀ.ਡਵੀਜ਼ਨ ਅਧੀਨ ਪੈਂਦੇ ਖੇਤਰ ਦਾ ਮਾਮਲਾ ਹੈ ਜਦੋਂ ਕਿ ਡਰੰਮਾਂ ਵਾਲਾ ਬਜ਼ਾਰ ਦੇ ਅੰਤ 'ਚ ਪੈਦੀ ਜਮੀਨ 10 ਏਕੜ ਕਣਕ ਕੱਟੀ ਗਈ ਸੀ ਜਿਸ ਨੂੰ ਅੱਜ ਸ਼ਾਮ ਸਾਢੇ 6 ਵਜੇ ਕਿਸੇ ਕਣਕ ਦੇ ਨਾੜ ਨੂੰ ਕਿਸੇ ਅਨਸਰ ਵਲੋਂ ਅੱਗ ਲਾ ਦਿੱਤੀ ਗਈ ਜੋ ਕਿ ਬਾਅਦ 'ਚ ਇਕ ਦਮ ਪੂਰੇ ਖੇਤਾਂ 'ਚ ਫੈਲ ਗਈ ਤੇ ਜਦੋਂ ਅੱਗ ਦਾ ਉਨ੍ਹਾਂ ਨੂੰ ਪਤਾ ਲਗਿਆ ਤਾਂ ਉਨ੍ਹਾਂ ਆਸ ਪਾਸ ਦੇ ਲੋਕਾਂ ਨਾਲ ਬੁਝਾਉਣ ਦੀ ਕਾਫੀ ਕੋਸ਼ਿਸ ਕੀਤੀ ਤੇ ਫਾਇਰ ਬਿ੍ਗੇਡ ਨੂੰ ਵੀ ਸੂਚਿਤ ਕੀਤਾ | ਅੱਗ ਬੁਝਾਊ ਅਮਲੇ ਦੀਆਂ 2 ਗੱਡੀਆਂ ਮੌਕੇ 'ਤੇ ਪੁੱਜੀਆਂ ਜਿਨ੍ਹਾਂ ਵਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਵੱਲ ਟਿਕੀਆਂ ਪਾਰਟੀ ਵਰਕਰਾਂ ਦੀਆਂ ਨਜ਼ਰਾਂ <br/> ਅਗਲੀ ਖ਼ਬਰ ਆਬਕਾਰੀ ਵਿਭਾਗ ਅੰਮਿ੍ਤਸਰ ਵਲੋਂ ਬਾਰ ਮਾਲਕਾਂ ਨਾਲ ਕੀਤੀ ਮੀਟਿੰਗ <br/>
Ad Position 24