20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਭਾਜਪਾ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਵੱਲ ਟਿਕੀਆਂ ਪਾਰਟੀ ਵਰਕਰਾਂ ਦੀਆਂ ਨਜ਼ਰਾਂ <br/>

Ad Position 21
No active advertisement
ਅਜੀਤ ਡੈਸਕ 28-04-2026
ਅੰਮਿ੍ਤਸਰ, 27 ਅਪ੍ਰੈਲ (ਹਰਮਿੰਦਰ ਸਿੰਘ)-ਪੰਜਾਬ ਵਿਧਾਨ ਸਭਾ ਦੀਆਂ 2027 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਭਾਰਤੀ ਜਨਤਾ ਪਾਰਟੀ ਵਲੋਂ ਵੀ ਪੰਜਾਬ 'ਤੇ ਰਾਜ ਕਰਨ ਦਾ ਸੁਪਨਾ ਦੇਖਿਆ ਜਾ ਰਿਹਾ ਹੈ | ਪਾਰਟੀ ਵਲੋਂ ਪਿਛਲੇ ਸਾਲ ਪੰਜਾਬ ਦੇ 21 ਨਵੇਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਸੀ ਜਿਨ੍ਹਾਂ 'ਚ ਵਧੇਰੇ ਕਰਕੇ ਦਿਹਾਤੀ ਇਲਾਕਿਆਂ ਨਾਲ ਸੰਬੰਧਿਤ ਹਨ | ਦੱਸਿਆ ਜਾਂਦਾ ਹੈ ਕਿ ਅੰਮਿ੍ਤਸਰ, ਜਲੰਧਰ, ਲੁਧਿਆਣਾ ਸਮੇਤ 15 ਹੋਰ ਜ਼ਿਲਿ੍ਹਆਂ ਦੇ ਨਵੇਂ ਪ੍ਰਧਾਨ ਲਗਾਉਣੇ ਅਜੇ ਬਾਕੀ ਹਨ | ਅੰਮਿ੍ਤਸਰ ਦਾ ਨਵਾਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਲਗਾਉਣ ਦੀ ਚਰਚਾ ਵੀ ਚੱਲ ਰਹੀ ਹੈ | ਵਿਧਾਨ ਸਭਾ ਚੋਣਾਂ ਦੌਰਾਨ ਕਿਸ ਦੇ ਹੱਥ ਜ਼ਿਲ੍ਹਾ ਸ਼ਹਿਰੀ ਦੀ ਵਾਗਡੋਰ ਹੋਵੇਗੀ ਵਰਕਰਾਂ ਦਾ ਧਿਆਨ ਇਸ ਪਾਸੇ ਲੱਗਾ ਹੋਇਆ ਹੈ | ਸੂਤਰ ਦੱਸਦੇ ਹਨ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦੀ ਚੋਣ ਲਈ ਵੈਸੇ ਤਾਂ ਬਹੁਤ ਸਾਰੇ ਸੀਨੀਅਰ ਅਤੇ ਸਰਗਰਮ ਸਥਾਨਕ ਪਾਰਟੀ ਆਗੂਆਂ ਦੀਆਂ ਨਜ਼ਰਾਂ ਲੱਗੀਆਂ ਹਨ | 2027 ਦੇ ਸ਼ੁਰੂ 'ਚ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ | ਜਿਸ ਦੇ ਲਈ ਹੁਣ ਤੋਂ ਤਿਆਰੀਆਂ ਹੋਣ ਤਾਂ ਹੀ ਪਾਰਟੀ ਦੀ ਬੇੜੀ ਕਿਸ ਕਿਨਾਰੇ ਲੱਗ ਸਕਦੀ ਹੈ | ਇਨ੍ਹਾਂ ਚੋਣਾਂ ਦੌਰਾਨ ਬਿਹਤਰ ਕਾਰਜਗੁਜ਼ਾਰੀ ਦਿਖਾਉਣ ਵਾਲੇ ਪਹਿਲਾਂ ਤੋਂ ਪਰਖੇ ਸਥਾਨਕ ਆਗੂ ਨੂੰ ਮੌਕਾ ਦਿੱਤਾ ਜਾ ਸਕਦਾ ਹੈ | ਸੂਤਰ ਦੱਸਦੇ ਹਨ ਭਾਜਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਤੋਂ ਇਲਾਵਾ ਭਾਜਪਾ ਦੇ ਹਲਕਾ ਉਤਰੀ ਤੋਂ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਸੂਬਾ ਕਾਰਜਕਾਰਨੀ ਦੇ ਮੈਂਬਰ ਮਾਨਵ ਤਨੇਜਾ, ਜ਼ਿਲ੍ਹਾ ਮੀਤ ਪ੍ਰਧਾਨ ਚੰਦਰ ਸ਼ੇਖਰ, ਜਨ: ਸਕੱਤਰ ਸਲਿਲ ਕਪੂਰ, ਪੱਪੂ ਮਹਾਜਨ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਨਾਵਾਂ 'ਤੇ ਚਰਚਾ ਹੋ ਰਹੀ ਹੈ | ਅੰਤਿਮ ਫੈਸਲਾ ਪੰਜਾਬ ਬਾਡੀ ਦੇ ਹੱਥਾਂ 'ਚ ਹੈ ਉਹ ਕਿਸ ਦੇ ਸਿਰ 'ਤੇ ਅੰਮਿ੍ਤਸਰ ਸ਼ਹਿਰੀ ਦਾ ਜ਼ਿਲ੍ਹਾ ਪ੍ਰਧਾਨ ਦਾ ਗੁਣਾ ਪਾਉਂਦੇ ਹਨ | ਭਾਜਪਾ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਆਪਣੀ ਸਰਕਾਰ ਬਣਾਉਣ ਦਾ ਸੁਪਨਾ ਦੇਖਿਆ ਜਾ ਰਿਹਾ ਹੈ | ਇਸ ਸੁਪਨੇ ਨੂੰ ਸਕਾਰ ਕਰਨ 'ਚ ਜ਼ਿਲ੍ਹਾ ਪ੍ਰਧਾਨ ਦੀੇ ਇਕ ਅਹਿਮ ਜ਼ਿੰਮੇਵਾਰੀ ਬਣੇਗੀ | ਨਵੇਂ ਪ੍ਰਧਾਨ ਦੀ ਚੋਣ ਸੰਬੰਧੀ ਪਿਛਲੇ ਸਾਲ ਸੁਰਜੀਤ ਸਿੰਘ ਜਿਆਣੀ ਅਤੇ ਕੇ.ਡੀ ਭੰਡਾਰੀ ਵਲੋਂ ਕੋਰ ਕਮੇਟੀ ਮੈਂਬਰਾਂ, ਸੂਬਾ ਅਤੇ ਜ਼ਿਲ੍ਹਾ ਅਹੁਦੇਦਾਰਾਂ ਦੇ ਵਿਚਾਰ ਲਏ ਜਾ ਚੁਕੇ ਹਨ |

Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ 'ਵਿਰਾਸਤੀ ਖੇਡ ਮੇਲਾ' ਕਰਵਾਇਆ <br/> ਅਗਲੀ ਖ਼ਬਰ ਸ਼ਹਿਰੀ ਖੇਤਰ ਡਰੰਮਾਂ ਵਾਲਾ ਬਜ਼ਾਰ ਦੇ ਸਾਹਮਣੇ ਕਣਕ ਦੇ ਨਾੜ ਨੂੰ ਸ਼ਰਾਰਤੀ ਅਨਸਰ ਨੇ ਲਾਈ ਅੱਗ <br/>
Ad Position 24