ਅੰਮਿ੍ਤਸਰ, 27 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਪਿ੍ੰ: ਤੇਜਿੰਦਰ ਕੌਰ ਮਲਹੋਤਰਾ ਦੀ ਅਗਵਾਈ ਹੇਠ 'ਵਿਰਾਸਤੀ ਖੇਡ ਮੇਲਾ' ਕਰਵਾਇਆ ਗਿਆ, ਜਿਸ 'ਚ ਪੰਜਾਬ 'ਚ ਕੁਝ ਦਹਾਕੇ ਪਹਿਲਾਂ ਖੇਡੀਆਂ ਜਾਂਦੀਆਂ ਲੋਕ ਖੇਡਾਂ ਖੇਡਾਈਆਂ ਗਈਆਂ | ਬੱਚਿਆਂ ਨੇ ਲੋਕ ਖੇਡਾਂ ਖੇਡ ਕੇ ਇਕ ਵੱਖਰਾ ਅਨੁਭਵ ਪ੍ਰਾਪਤ ਕੀਤਾ | ਪਿ੍ੰ: ਤੇਜਿੰਦਰ ਕੌਰ ਮਲਹੋਤਰਾ ਅਤੇ ਮੈਨੇਜਿੰਗ ਡਾਇਰੈਕਟਰ ਅਰਵਿੰਦਰ ਸਿੰਘ ਚਮਕ ਨੇ ਬੱਚਿਆਂ ਦੇ ਨਾਲ ਨਾਲ ਕੋਚ ਮਨਵਿੰਦਰ ਸਿੰਘ ਅਤੇ ਕੋਚ ਸਿਮਰਨ ਦੀ ਸ਼ਲਾਘਾ ਕਰਦਿਆ ਬੱਚਿਆਂ ਨੂੰ ਖੇਡਾਂ ਖੇਡਣ ਲਈ ਉਤਸ਼ਾਹਿਤ ਵੀ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵਿਸਰਦੀਆਂ ਜਾ ਰਹੀਆਂ ਖੇਡਾਂ ਨੂੰ ਮੁੜ ਸੁਰਜੀਤ ਕਰਨ ਲਈ ਅਜਿਹੇ ਉਪਰਾਲੇ ਬੇਹੱਦ ਜ਼ਰੂਰੀ ਹਨ | ਇਸ ਮੌਕੇ ਵਾਈਸ ਪਿ੍ੰਸੀਪਲ ਰੁਪਿੰਦਰਜੀਤ ਕੌਰ, ਰਾਮ ਭਗਤ, ਕੰਵਲਜੀਤ ਕੌਰ, ਨਵਦੀਪ ਕੌਰ, ਹਰਮੀਤ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ |