20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮਾਤਾ ਦੀ ਚੌਂਕੀ <br/>

Ad Position 21
No active advertisement
ਅਜੀਤ ਡੈਸਕ 28-04-2026
ਅੰਮਿ੍ਤਸਰ, 27 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸੀ. ਐੱਲ. ਐੱਚ. ਸਕੂਲ ਨਜ਼ਦੀਕ ਨੂਰ ਸ਼ਾਹ ਫਾਟਕ ਇਸਲਾਮਾਬਾਦ ਅੰਮਿ੍ਤਸਰ ਵਿਖੇ ਮਾਤਾ ਦੀ ਚੌਂਕੀ ਕਰਵਾਈ ਗਈ | ਇਸ ਪਵਿੱਤਰ ਸਮਾਗਮ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਸਾਧਵੀ ਮਨਸਵਿਨੀ ਭਾਰਤੀ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਦੀ ਅਸਲ ਤਾਕਤ ਹੋਰਾਂ 'ਤੇ ਰਾਜ ਕਰਨ 'ਚ ਨਹੀਂ, ਸਗੋਂ ਆਪਣੇ ਮਨ ਅਤੇ ਵਿਚਾਰਾਂ 'ਤੇ ਕਾਬੂ ਪਾਉਣ 'ਚ ਹੈ | ਉਨ੍ਹਾਂ ਸਮਝਾਇਆ ਕਿ ਦੇਵੀ ਦਾ ਹਰ ਰੂਪ ਬ੍ਰਹਮੰਡ ਦੀ ਸਿਰਜਣਾਤਮਕ ਅਤੇ ਸਕਾਰਾਤਮਕ ਸ਼ਕਤੀ ਦਾ ਪ੍ਰਤੀਕ ਹੈ, ਜੋ ਸਾਡੇ ਹਰ ਇਕ ਦੇ ਅੰਦਰ ਮੌਜੂਦ ਹੈ | ਉਨ੍ਹਾਂ ਨੇ ਬ੍ਰਹਮ ਗਿਆਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਮਨੁੱਖ ਨੂੰ ਆਪਣੇ ਅਸਲੀ ਸਰੂਪ ਅਤੇ ਪਰਮਾਤਮਾ ਨਾਲ ਜੋੜਦਾ ਹੈ, ਜਿਸ ਨਾਲ ਜੀਵਨ 'ਚ ਸ਼ਾਂਤੀ, ਸਿਆਣਪ ਅਤੇ ਸੰਤੁਲਨ ਆਉਂਦਾ ਹੈ | ਉਨ੍ਹਾਂ ਕਿਹਾ ਕਿ ਬ੍ਰਹਮ ਗਿਆਨ ਪ੍ਰਾਪਤ ਕਰਨ ਲਈ ਇਕ ਸੱਚੇ ਆਧਿਆਤਮਿਕ ਗੁਰੂ ਦੀ ਰਹਿਨੁਮਾਈ ਬਹੁਤ ਜ਼ਰੂਰੀ ਹੈ | ਇਸ ਤੋਂ ਬਾਅਦ ਮਾਤਾ ਰਾਣੀ ਦੀ ਭਵਿਆ ਆਰਤੀ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਪਾਤੜਾਂ ਨਗਰ ਕੌਂਸਲ ਚੋਣਾਂ ਲੜਨ ਲਈ ਅਕਾਲੀ ਦਲ ਦੇ ਹੌਸਲੇ ਬੁਲੰਦ-ਮੱਲ੍ਹੀ ਅਗਲੀ ਖ਼ਬਰ ਸ੍ਰੀ ਦੁਰਗਿਆਣਾ ਤੀਰਥ ਸਥਿਤ ਪ੍ਰਾਚੀਨ ਵੱਡਾ ਹਨੂੰਮਾਨ ਮੰਦਰ ਵਿਖੇ ਸੁੰਦਰਕਾਂਡ ਦੇ ਪਾਠ ਦਾ ਯੱਗ ਕਰਵਾਇਆ <br/>
Ad Position 24