20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸ੍ਰੀ ਦੁਰਗਿਆਣਾ ਤੀਰਥ ਸਥਿਤ ਪ੍ਰਾਚੀਨ ਵੱਡਾ ਹਨੂੰਮਾਨ ਮੰਦਰ ਵਿਖੇ ਸੁੰਦਰਕਾਂਡ ਦੇ ਪਾਠ ਦਾ ਯੱਗ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 28-04-2026
ਅੰਮਿ੍ਤਸਰ, 27 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਤੀਰਥ ਸਥਿਤ ਪ੍ਰਾਚੀਨ ਵੱਡਾ ਹਨੂੰਮਾਨ ਮੰਦਰ ਵਿਖੇ ਭਗਤ ਹੰਸਰਾਜ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਸ੍ਰੀ ਰਾਮ ਸ਼ਰਣਮ ਅੰਮਿ੍ਤਸਰ ਦੇ ਮੁੱਖ ਸੰਚਾਲਕ ਤਿਲਕ ਰਾਜ ਵਾਲੀਆ ਦੀ ਅਗਵਾਈ ਹੇਠ ਸੁੰਦਰਕਾਂਡ ਦੇ ਪਾਠ ਦਾ ਇਕ ਵਿਸ਼ਾਲ ਯੱਗ ਕਰਵਾਇਆ ਗਿਆ | ਪੋ੍ਰਗਰਾਮ ਦੀ ਸ਼ੁਰੂਆਤ ਪਵਿੱਤਰ ਜੋਤ ਜਗ੍ਹਾਂ ਕੇ ਕੀਤੀ, ਜਿਸ 'ਚ ਤਿਲਕ ਰਾਜ ਵਾਲੀਆ ਦੇ ਨਾਲ ਸ੍ਰੀ ਦੁਰਗਿਆਣਾ ਦੇ ਜਨਰਲ ਸਕੱਤਰ ਅਰੁਣ ਖੰਨਾ, ਗੁਲਸ਼ਨ ਕੋਹਲੀ, ਡਾ. ਰਾਕੇਸ਼ ਸ਼ਰਮਾ, ਸੰਜੀਵ ਖੰਨਾ, ਮਾਧੋ ਲਾਲ, ਸੁਸ਼ੀਲ ਸ਼ਰਮਾ, ਸੁਨੀਲ ਗੁਪਤਾ, ਸੁਭਾਸ਼ ਖੰਨਾ, ਦੀਨਾਨਾਥ ਦੇਵਗਨ ਅਤੇ ਰਾਜੀਵ ਸ਼ਰਮਾ ਆਦਿ ਨੇ ਸ਼ਿਰਕਤ ਕੀਤੀ | ਪੰਡਿਤ ਘਣਸ਼ਿਆਮ ਦਾਸ ਨੇ ਤਿਲਕ ਰਾਜ ਵਾਲੀਆ ਅਤੇ ਉਨ੍ਹਾਂ ਦੀ ਪਤਨੀ ਆਂਚਲਾ ਵਾਲੀਆ ਨੂੰ ਸਿਰੋਪਾਓ ਭੇਟ ਕਰਕੇ ਅਸ਼ੀਰਵਾਦ ਦਿੱਤਾ | ਤਿਲਕ ਰਾਜ ਵਾਲੀਆ ਨੇ ਆਪਣੇ ਸੰਬੋਧਨ'ਚ ਕਿਹਾ ਕਿ ਅਸੀਂ ਸਾਰੇ ਬੜੇ ਕਿਸਮਤ ਵਾਲੇ ਹਾਂ ਕਿ ਸਾਨੂੰ ਇਸ ਪਵਿੱਤਰ ਅਸਥਾਨ 'ਤੇ ਸੁੰਦਰਕਾਂਡ ਦੇ ਵਿਸ਼ਾਲ ਯੱਗ 'ਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਸੁੰਦਰਕਾਂਡ ਮਾਤਾ ਸੀਤਾ ਦੇ ਗੁਣਾਂ ਨੂੰ ਪ੍ਰਗਟ ਕਰਦਾ ਹੈ | ਸਮਾਗਮ 'ਚ ਹਿਨਾ, ਰੂਬੀ, ਦਿ੍ਸ਼ਟੀ, ਅੰਜੂ ਅਤੇ ਮਾਨਵ ਨੇ ਸੁੰਦਰਕਾਂਡ ਦਾ ਪਾਠ ਕੀਤਾ | ਇਸ ਮੌਕੇ ਸੁਨੀਲ ਕੁਮਾਰ, ਅਕਸ਼ੈ ਕੁਮਾਰ, ਰਜਨੀਸ਼ ਗੁਪਤਾ, ਮਹੇਸ਼ ਗਰੋਵਰ, ਬੰਟੀ ਸ਼ਰਮਾ, ਰਾਜੀਵ ਸੂਦ, ਨਰੇਸ਼ ਕੁਮਾਰ, ਵਿਨੋਦ ਮਹਾਜਨ, ਰਾਕੇਸ਼ ਸ਼ਰਮਾ, ਗੌਰਵ, ਨੀਲਮ ਵਰਮਾ, ਵਿਮਲ ਵਰਮਾ, ਸੁਰੇਂਦਰ ਮਹਾਜਨ, ਕੁਲਭੂਸ਼ਣ ਨੰਦਾ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ | ਇਸ ਸਮਾਗਮ 'ਚ ਡਾ. ਦਲਜੀਤ ਸਿੰਘ ਅੱਖਾਂ ਦੇ ਹਸਪਤਾਲ ਦੇ ਡਾ. ਕਬੀਰ ਦੀ ਮਾਹਿਰ ਟੀਮ ਦੁਆਰਾ ਅੱਖਾਂ ਦਾ ਮੁਫਤ ਜਾਂਚ ਕੈਂਪ ਵੀ ਲਗਾਇਆ ਗਿਆ, ਜਿਸ 'ਚ ਲਗਭਗ 500 ਸ਼ਰਧਾਲੂਆਂ ਨੇ ਆਪਣਾ ਮੁਫਤ ਜਾਂਚ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮਾਤਾ ਦੀ ਚੌਂਕੀ <br/> ਅਗਲੀ ਖ਼ਬਰ ਅੰਮਿ੍ਤਸਰ ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਵਲੋਂ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ <br/>
Ad Position 24