ਚੱਬਾ, 27 ਅਪ੍ਰੈਲ (ਜੱਸਾ ਅਨਜਾਣ)-ਅੰਮਿ੍ਤਸਰ ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਵਲੋਂ ਅੰਮਿ੍ਤਸਰ ਤਰਨ ਤਾਰਨ ਰੋਡ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਦੇ ਨੇੜੇ ਇੱਕ ਨਿੱਜੀ ਰਿਜ਼ੋਰਟ 'ਚ ਮੀਟਿੰਗ ਰੱਖੀ ਗਈ | ਜਿਸ ਵਿਚ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਤੇ ਇਸ ਮੀਟਿੰਗ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਉਂਕਾਰ ਗੋਇਲ ਤੇ ਵਾਰਡ ਨੰਬਰ ਚਾਰ ਤੋਂ ਕੌਂਸਲਰ ਮਨਦੀਪ ਅਹੂਜਾ ਨੇ ਵਿਸ਼ੇਸ਼ ਸ਼ਿਰਕਤ ਕੀਤੀ | ਜਿਨ੍ਹਾਂ ਦਾ ਅੰਮਿ੍ਤਸਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਪੁੱਜੇ ਪੰਜਾਬ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਉਂਕਾਰ ਗੋਇਲ ਤੇ ਕੌਂਸਲਰ ਮਨਦੀਪ ਅਹੂਜਾ ਵਲੋਂ ਬਾਨੀਆਂ ਦੀ ਹੱਟੀ ਦੇ ਸਰਪ੍ਰਸਤ ਸ੍ਰੀ ਨਵਲ ਕਿਸ਼ੋਰ ਨੂੰ ਚੇਅਰਮੈਨ, ਸ਼ੋਰਏ ਚੱਕਰ ਵਿਜੇਤਾ ਕਾਮਰੇਡ ਬੂਟਾ ਰਾਮ ਨੂੰ ਪ੍ਰਧਾਨ, ਵਾਈਸ ਪ੍ਰਧਾਨ ਮਦਨ ਮੋਹਨ ਛਪੜਾ, ਜਨਰਲ ਸੈਕਟਰੀ ਸੰਦੀਪ ਗੁਪਤਾ, ਖਜ਼ਾਨਚੀ ਅਮਿਤ ਅਰੋੜਾ ਸੁਰਿੰਦਰ ਬ੍ਰਦਰ ਵਾਲਿਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਗਿਆ ਤੇ ਨਵੇਂ ਚੁਣੇ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਅੰਮਿ੍ਤਸਰ ਐਸੋਸੀਏਸ਼ਨ ਦੇ ਪ੍ਰਧਾਨ ਕਾਮਰੇਡ ਬੂਟਾ ਰਾਮ ਨੇ ਛੋਟੇ ਦੁਕਾਨਦਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਤੇ ਉਨ੍ਹਾਂ ਦੇ ਸਮਾਧਾਨ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ | ਇਸ ਦੌਰਾਨ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਉਹ ਅੰਮਿ੍ਤਸਰ ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਰਿਟੇਲ ਕਰਿਆਨਾ ਦੁਕਾਨਦਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ | ਇਸ ਮੌਕੇ ਸਾਧੂ ਰਾਮ, ਪਿ੍ੰਸ ਠੁਕਰਾਲ, ਰਿੰਕੂ ਚੌਧਰੀ ਦੀ ਹੱਟੀ ਵਾਲੇ, ਨਿਤੇਸ਼ ਅਗਰਵਾਲ, ਰਹੀਲ ਸਚਦੇਵਾ, ਦੀੋਪਿਕ ਮਿਧਾ, ਨਵੀਨ ਮਿਧਾ, ਅਤੁਲ ਚੋਪੜਾ, ਪਵਨ ਡੋਗਰਾ ਤੇ ਵੱਡੀ ਗਿਣਤੀ 'ਚ ਰਿਟੇਲ ਕਰਿਆਨਾ ਦੁਕਾਨਦਾਰ ਹਾਜ਼ਰ ਸਨ |