17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਰਹਾਲੀ ਕਲਾਂ ਤੇ ਦਦੇਹਰ ਸਾਹਿਬ ਵਿਖੇ ਮਜ਼ਦੂਰ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 02-05-2026
ਸਰਹਾਲੀ ਕਲਾ, 1 ਮਈ (ਅਜੇ ਸਿੰਘ ਹੁੰਦਲ)-ਪੰਜਾਬ ਖੇਤ ਮਜ਼ਦੂਰ ਸਭਾ ਦੀ ਜ਼ਿਲ੍ਹਾ ਆਗੂ ਕਾਮਰੇਡ ਬਲਜਿੰਦਰ ਕੌਰ ਸਰਹਾਲੀ ਕਲਾਂ ਦੀ ਅਗਵਾਈ ਹੇਠ ਬਾਬਾ ਤਾਰਾ ਸਿੰਘ ਮਾਰਕੀਟ ਸਰਹਾਲੀ ਕਲਾ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਉਚੇਚੇ ਤੌਰ 'ਤੇ ਪਹੁੰਚੇ | ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਲਖਵਿੰਦਰ ਸਿੰਘ ਸਰਹਾਲੀ ਕਲਾਂ ਨੇ ਕੀਤੀ | ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ, ਮਜ਼ਦੂਰ ਦਿਵਸ਼ ਮੁਬਾਰਕ ਦੇ ਨਾਅਰਿਆਂ ਨਾਲ ਪੰਡਾਲ ਗੂੰਜ ਉਠਿਆ | ਝੰਡਾ ਲਹਿਰਾਉਣ ਉਪਰੰਤ ਮਜ਼ਦੂਰਾ ਨੂੰ ਸੰਬੋਧਨ ਕਰਦਿਆ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਮਈ ਦਿਹਾੜੇ ਦਾ ਵਿਸ਼ੇਸ਼ ਮਹੱਤਵ ਹੈ | ਉਨ੍ਹਾਂ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਮਜ਼ਦੂਰ ਵਰਗ ਨੂੰ ਕੰਮ ਦੀ ਰਾਹਤ ਮਿਲੀ | ਉਨ੍ਹਾਂ ਦੀਆਂ ਸ਼ਹਾਦਤਾਂ ਦੇ ਫਲਸਰੂਪ ਅੱਠ ਘੰਟੇ ਦੀ ਕੰਮ ਦਿਹਾੜੀ ਦਾ ਕਨੂੰਨ ਬਣਿਆ | ਅੱਜ ਦੇ ਹਲਾਤ ਫਿਰ ਉਨ੍ਹਾਂ ਸਮਿਆਂ ਵੱਲ ਮੋੜਾ ਕੱਟ ਰਹੇ ਹਨ | ਮਜ਼ਦੂਰਾਂ ਦੇ ਹੱਕਾ ਵਿੱਚ ਬਣੇ 29 ਕਾਨੂੰਨ ਰੱਦ ਕਰਕੇ ਚਾਰ ਲੇਬਰ ਕੋਡ ਬਣਾ ਦਿੱਤੇ ਹਨ | ਇਹ ਮਜ਼ਦੂਰਾ ਦੇ ਹੱਕਾ ਤ'ੇ ਡਾਕਾ ਹੈ | ਸਰਕਾਰ ਦੀਆ ਮਜ਼ਦੂਰ ਵਿਰੋਧੀ ਨੀਤੀਆ ਦੇ ਵਿਰੁੱਧ ਸਚੇਤ ਹੋਣ ਕੇ ਸ਼ੰਘਰਸ਼ਾ ਨੂੰ ੂੰ ਤਿੱਖਾ ਕਰਨਾ ਸਮੇ ਦੀ ਲੋੜ ਬਣ ਗਿਆ ਹੈ | ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਸਰਹਾਲੀ ਕਲਾਂ ਦੇ ਬ੍ਰਾਂਚ ਸਕੱਤਰ ਕਾਮਰੇਡ ਗੌਰਵਜੀਤ ਸਿੰਘ, ਕਾਮਰੇਡ ਸੀਮਾ, ਕਾਮਰੇਡ ਸੁਖਵਿੰਦਰ ਕੌਰ, ਕਾਮਰੇਡ ਸ਼ਿੰਦਰ ਕੌਰ, ਜੋਗਿੰਦਰ ਸਿੰਘ ਫੌਜੀ, ਬੱਗਾ ਸਿੰਘ, ਗੁਰਮੀਤ ਕੌਰ, ਮਨਜੀਤ ਕੌਰ, ਰਵਿੰਦਰ ਸਿੰਘ, ਅਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਵਿਖੇ ਪੁੰਨਿਆ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਮੰਡੀ ਅਮਰਕੋਟ ਦੇ ਮਜ਼ਦੂਰਾਂ ਵਲੋਂ ਪ੍ਰਸ਼ਾਸਨ ਤੋਂ ਕਣਕ ਦੀ ਚੁਕਾਈ ਕਰਾਉਣ ਦੀ ਮੰਗ <br/>
Ad Position 24