18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮੰਡੀ ਅਮਰਕੋਟ ਦੇ ਮਜ਼ਦੂਰਾਂ ਵਲੋਂ ਪ੍ਰਸ਼ਾਸਨ ਤੋਂ ਕਣਕ ਦੀ ਚੁਕਾਈ ਕਰਾਉਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 02-05-2026
ਅਮਰਕੋਟ, 1 ਮਈ (ਭੱਟੀ)-ਮਜ਼ਦੂਰ ਦਿਹਾੜੇ ਮੌਕੇ ਮਜ਼ਦੂਰ ਦਿਵਸ਼ ਮਨਾਉਣ ਉਪਰੰਤ ਸਰਕਾਰ ਤੇ ਪ੍ਰਸਾਸ਼ਨ ਖਿਲਾਫ਼ ਪ੍ਰਦਰਸ਼ਨ ਕਰਦਿਆਂ ਦਾਣਾ ਮੰਡੀ ਅਮਰਕੋਟ ਮਜ਼ਦੂਰ ਯੂਨੀਅਨ ਪ੍ਰਧਾਨ ਚੌਧਰੀ ਰਾਜਪਾਲ ਸਿੰਘ ਦੀ ਅਗਵਾਈ ਦਾਣਾ ਮੰਡੀ ਸਮੂਹ ਆੜ੍ਹਤਾਂ ਦੇ ਕੰਮ ਕਰਨ ਵਾਲੇ ਚੌਧਰੀਆਂ ਨੇ ਇਕੱਠ ਕਰਕੇ ਮੰਡੀ 'ਚੋਂ ਕਣਕ ਦੀ ਜਲਦ ਚੁਕਾਈ ਕਰਾਉਣ ਦੀ ਮੰਗ ਜ਼ਿਲ੍ਹਾ ਪ੍ਰਸਾਸ਼ਨ ਤੇ ਸਰਕਾਰ ਤੋਂ ਕੀਤੀ | ਇਸ ਮੌਕੇ ਵਾਈਸ ਪ੍ਰਧਾਨ ਚੌਧਰੀ ਸੁਰਜੀਤ ਸਿੰਘ, ਜਰਨਲ ਸੈਕਟਰੀ ਮਹਾਂਬੀਰ ਸਿੰਘ ਸਾਬਕਾ ਸਰਪੰਚ, ਖਜਾਨਚੀ ਬਾਬਾ ਜਰਨੈਲ ਸਿੰਘ ਵਲਟੋਹਾ, ਚੌਧਰੀ ਸੁਖਚੈਨ ਸਿੰਘ ਸਲਾਹਕਾਰ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਉਹ ਮੰਡੀ 'ਚ ਵਿਹਲੇ ਬੈਠ ਕੇ ਖਾਣ ਨੂੰ ਮਜ਼ਬੂਰ ਹਨ, ਕਿਉਂਕਿ ਇਕ ਹਫ਼ਤੇ ਸਾਰੀ ਕਣਕ ਮੰਡੀਆਂ 'ਚ ਆ ਗਈ ਸੀ ਤੇ ਸਰਕਾਰੀ ਖ਼ਰੀਦ ਹੋਣ ਮਗਰੋਂ ਲਿਫਟਿੰਗ ਨਹੀਂ ਹੋ ਰਹੀ ਤੇ ਪੱਲੇਦਾਰਾਂ ਨੂੰ ਰਾਤ ਨੂੰ ਰਾਖੀ ਕਰਨੀ ਪੈ ਰਹੀ, ਕਿਉਂਕਿ ਚੋਰੀਆਂ ਬਹੁਤ ਹੋ ਰਹੀਆਂ | ਟੈਂਡਰਕਾਰ ਪੂਰੇ ਟਰੱਕ ਨਹੀਂ ਦੇ ਰਿਹਾ, ਜਿਸ ਕਰਕੇ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਇਸ ਮੌਕੇ ਮੈਂਬਰ ਚੌਧਰੀ ਬਲਦੇਵ ਸਿੰਘ, ਮੈਂਬਰ ਚੌਧਰੀ ਮਨਜੀਤ ਸਿੰਘ, ਚੌਧਰੀ ਲਾਡੀ, ਚੌਧਰੀ ਅਨੂਪ ਸਿੰਘ, ਚੌਧਰੀ ਦਲੀਪ ਸਿੰਘ, ਬਾਊ ਚੌਧਰੀ, ਚੌਧਰੀ ਜਗੀਰ ਸਿੰਘ, ਚੌਧਰੀ ਸੁਰਮੇਲ ਸਿੰਘ, ਯੂਨੀਅਨ ਦੇ ਬੁਲਾਰੇ ਗੁਰਸਾਹਿਬ ਸਿੰਘ, ਚੌਧਰੀ ਬਿੰਦਰ ਸਿੰਘ ਕਲੰਜਰ, ਚੌਧਰੀ ਬਿੰਦਰ ਭੁੱਚਰ ਵੀ ਹਾਜ਼ਰ ਸਨ | ਮੰਡੀ ਅਮਰਕੋਟ ਦੇ ਟੈਂਡਰਕਾਰ ਨੇ ਦੱਸਿਆ ਕਿ ਉਨ੍ਹਾਂ ਪ੍ਰਸ਼ਾਸਨ ਦੇ ਆੜ੍ਹਤੀਆਂ ਨੂੰ ਸਿੱਧਾ ਟੈਂਡਰ ਦੇ ਦਿੱਤਾ ਹੈ | ਜ਼ਿਕਰਯੋਗ ਹੈ ਮੰਡੀ ਵਿਚ ਚੁਕਾਈ ਨਾ ਹੋਣ ਕਰਕੇ ਮੰਡੀ ਵਿਚ ਵਿਹਲੀ ਬੈਠੀ ਲੇਬਰ ਨੇ ਡਿਪਟੀ ਕਮਿਸ਼ਨਰ ਸ੍ਰੀ ਰਹੁਲ ਤੇ ਜ਼ਿਲ੍ਹਾ ਕੰਟਰੋਲਰ ਜਸਜੀਤ ਕੌਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਤੇਜੀ ਨਾਲ ਚੁਕਾਈ ਕਰਵਾਈ ਜਾਵੇ, ਤਾਂਕਿ ਮਜ਼ਦੂਰ ਮੰਡੀ 'ਚੋਂ ਜਾ ਕੇ ਕੋਈ ਹੋਰ ਕੰਮ ਕਰ ਸਕਣ |

Ad Position 22
No active advertisement
ਪਿਛਲੀ ਖ਼ਬਰ ਸਰਹਾਲੀ ਕਲਾਂ ਤੇ ਦਦੇਹਰ ਸਾਹਿਬ ਵਿਖੇ ਮਜ਼ਦੂਰ ਦਿਵਸ ਮਨਾਇਆ <br/> ਅਗਲੀ ਖ਼ਬਰ ਢਿੱਲੋਂ ਫੈਬਰੀਕੇਸ਼ਨ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦੇ ਲਹਿਰਾਇਆ ਝੰਡਾ <br/>
Ad Position 24