17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਾਬਕਾ ਵਿਧਾਇਕ ਜਲਾਲਉਸਮਾ ਵਲੋਂ ਵਰਕਰਾਂ ਨੂੰ ਕਾਨਫਰੰਸ ’ਚ ਪਹੁੰਚਣ ਦੀ ਅਪੀਲ

ਮੀਆਂਵਿੰਡ, 17 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਰੱਖੜ ਪੁੰਨਿਆਂ ਵਾਲੇ ਦਿਨ ਕਾਰਵਾਈ ਜਾ ਰਹੀ ਕਾਨਫਰੰਸ ਸਬੰਧੀ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਵਲੋਂ ਸਰਕਲ ਪ੍ਰਧਾਨ ਪਲਵਿੰਦਰ ਸਿੰਘ ਮੀਆਂਵਿੰਡ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜਲਾਲਉਸਮਾ ਨੇ ਕਿਹਾ ਕਿ ਮਾਨ ਸਰਕਾਰ ਵਲੋਂ ਸਾਢੇ ਚਾਰ ਸਾਲ ਵਿਚ ਕੀਤੇ ਕੰਮਾਂ ਤੋਂ ਪੰਜਾਬ ਦੇ ਲੋਕ ਭਲੀ ਭਾਂਤ ਜਾਣੂ ਹਨ।

Ad Position 21
No active advertisement
? 18-08-2026
ਮੀਆਂਵਿੰਡ, 17 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਰੱਖੜ ਪੁੰਨਿਆਂ ਵਾਲੇ ਦਿਨ ਕਾਰਵਾਈ ਜਾ ਰਹੀ ਕਾਨਫਰੰਸ ਸਬੰਧੀ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਵਲੋਂ ਸਰਕਲ ਪ੍ਰਧਾਨ ਪਲਵਿੰਦਰ ਸਿੰਘ ਮੀਆਂਵਿੰਡ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜਲਾਲਉਸਮਾ ਨੇ ਕਿਹਾ ਕਿ ਮਾਨ ਸਰਕਾਰ ਵਲੋਂ ਸਾਢੇ ਚਾਰ ਸਾਲ ਵਿਚ ਕੀਤੇ ਕੰਮਾਂ ਤੋਂ ਪੰਜਾਬ ਦੇ ਲੋਕ ਭਲੀ ਭਾਂਤ ਜਾਣੂ ਹਨ। ਕਿਉਂਕਿ ਸੱਤਾਧਾਰੀ ਸਰਕਾਰ ਨੇ ਕਿਸੇ ਵੀ ਵਰਗ ਦਾ ਕੁਝ ਸਵਾਰਿਆ ਨਹੀਂ, ਸਗੋਂ ਮੁਸ਼ਕਿਲਾਂ ਵਿਚ ਹੀ ਪਾਇਆ ਹੈ। ਉਨ੍ਹਾਂ ਇਕੱਠ ਵਿਚ ਪਹੁੰਚਣ ਲਈ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ 28 ਅਗਸਤ ਨੂੰ ਪਾਰਟੀ ਵਲੋਂ ਕਰਵਾਈ ਜਾ ਰਹੀ ਕਾਨਫਰੰਸ ਵਿਚ ਸ਼ਾਮਿਲ ਹੋ ਕੇ ਪਹੁੰਚ ਰਹੀ ਲੀਡਰਸ਼ਿਪ ਦੇ ਵਿਚਾਰ ਸੁਣੋ । ਇਸ ਮੌਕੇ ਸਰਕਲ ਪ੍ਰਧਾਨ ਪਲਵਿੰਦਰ ਸਿੰਘ ਨੇ ਜਲਾਲਉਸਮਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਸਾਥੀਆਂ ਸਮੇਤ ਵੱਡੇ ਜਥੇ ਨਾਲ ਕਾਨਫਰੰਸ ਵਿੱਚ ਪਹੁੰਚਣਗੇ। ਇਸ ਮੌਕੇ ਜਲਾਲਉਸਮਾ ਨਾਲ ਸਾਬਕਾ ਸਰਪੰਚ ਕਸ਼ਮੀਰ ਸਿੰਘ ਗਗੜੇਵਾਲ, ਜਥੇਦਾਰ ਹਰਦੇਵ ਸਿੰਘ ਨਾਗੋਕੇ, ਪ੍ਰਿੰਸੀਪਲ ਗੁਰਦੇਵ ਸਿੰਘ, ਸਰਕਲ ਪ੍ਰਧਾਨ ਨਾਰੰਗ ਸਿੰਘ ਨਾਗੋਕੇ, ਮੈਂਬਰ ਰਣਜੀਤ ਸਿੰਘ ਮੀਆਂਵਿੰਡ, ਜਥੇਦਾਰ ਸਰਦੂਲ ਸਿੰਘ ਮੀਆਂਵਿੰਡ, ਸਕੱਤਰ ਸਿੰਘ, ਮੁਨਸ਼ੀ ਰਣਜੀਤ ਸਿੰਘ, ਠੇਕੇਦਾਰ ਸੁਖਰਾਜ ਸਿੰਘ, ਠੇਕੇਦਾਰ ਸੁਖਬੀਰ ਸਿੰਘ, ਅਮਰਜੀਤ ਸਿੰਘ ਹੁੰਦਲ, ਪ੍ਰਤਾਪ ਸਿੰਘ, ਐਸਯਸੀ ਸੈੱਲ ਦੇ ਸਰਕਲ ਪ੍ਰਧਾਨ ਹੀਰਾ ਸਿੰਘ ਗਗੜੇਵਾਲ, ਮੈਂਬਰ ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਭੋਲਾ ਸਿੰਘ, ਰਵੀ ਦੀਪ ਸਿੰਘ, ਭੀਤਾ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਸੀਨੀਅਰ ਅਧਿਕਾਰੀਆਂ ਅਤੇ ਟੀਮਾਂ ਨੂੰ ਕਾਨਫ਼ਰੰਸ ਵਿਚ ਭੇਜਣਾ ਸ਼ਲਾਘਾਯੋਗ ਕਦਮ-ਡਾ. ਸੁਨੀਤ ਕੁਮਾਰ ਹਿੰਦ ਅਗਲੀ ਖ਼ਬਰ ਗੁਰਦੁਆਰਾ ਬਾਬਾ ਹੀਰਾ ਦਾਸ ਗੰਡੀਵਿੰਡ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ
Ad Position 24