18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਰਕਾਰ ਵਲੋਂ ਸੀਨੀਅਰ ਅਧਿਕਾਰੀਆਂ ਅਤੇ ਟੀਮਾਂ ਨੂੰ ਕਾਨਫ਼ਰੰਸ ਵਿਚ ਭੇਜਣਾ ਸ਼ਲਾਘਾਯੋਗ ਕਦਮ-ਡਾ. ਸੁਨੀਤ ਕੁਮਾਰ ਹਿੰਦ

ਲੁਧਿਆਣਾ/ਇਯਾਲੀ/ਥਰੀਕੇ, 17 ਅਗਸਤ (ਡਾ: ਤਰਲੋਚਨ ਸਿੰਘ, ਮਨਜੀਤ ਸਿੰਘ ਦੁੱਗਰੀ)-ਪ੍ਰਾਈਵੇਟ ਹਸਪਤਾਲਜ ਐਂਡ ਨਰਸਿੰਗ ਹੋਮਜ਼ ਐਸੋਸੀਏਸ਼ਨ (ਫਾਨਾਕੋਨ) ਪੰਜਾਬ ਵਲੋਂ ਫਾਨਾਕੋਨ-2026 ਕਾਨਫ਼ਰੰਸ ਇਕ ਨਿੱਜੀ ਹੋਟਲ ਵਿਖੇ ਕੀਤੀ ਗਈ, ਜਿਸ ਵਿਚ ਪੰਜਾਬ ਭਰ ਦੇ ਲਗਭਗ 350 ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਨੇ ਭਾਗ ਲਿਆ। ਇਸ ਕਾਨਫ਼ਰੰਸ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਜੁੜੇ ਸਾਰੇ ਪ੍ਰਮੁੱਖ ਹਿੱਸੇਦਾਰਾਂ, ਜਿਨ੍ਹਾਂ ਵਿਚ ਸੂਬਾ ਸਿਹਤ ਏਜੰਸੀ, ਬੀਮਾ ਕੰਪਨੀਆਂ ਅਤੇ ਟੀ.

Ad Position 21
No active advertisement
ਅਜੀਤ ਡੈਸਕ 18-08-2026
ਲੁਧਿਆਣਾ/ਇਯਾਲੀ/ਥਰੀਕੇ, 17 ਅਗਸਤ (ਡਾ: ਤਰਲੋਚਨ ਸਿੰਘ, ਮਨਜੀਤ ਸਿੰਘ ਦੁੱਗਰੀ)-ਪ੍ਰਾਈਵੇਟ ਹਸਪਤਾਲਜ ਐਂਡ ਨਰਸਿੰਗ ਹੋਮਜ਼ ਐਸੋਸੀਏਸ਼ਨ (ਫਾਨਾਕੋਨ) ਪੰਜਾਬ ਵਲੋਂ ਫਾਨਾਕੋਨ-2026 ਕਾਨਫ਼ਰੰਸ ਇਕ ਨਿੱਜੀ ਹੋਟਲ ਵਿਖੇ ਕੀਤੀ ਗਈ, ਜਿਸ ਵਿਚ ਪੰਜਾਬ ਭਰ ਦੇ ਲਗਭਗ 350 ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਨੇ ਭਾਗ ਲਿਆ। ਇਸ ਕਾਨਫ਼ਰੰਸ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਜੁੜੇ ਸਾਰੇ ਪ੍ਰਮੁੱਖ ਹਿੱਸੇਦਾਰਾਂ, ਜਿਨ੍ਹਾਂ ਵਿਚ ਸੂਬਾ ਸਿਹਤ ਏਜੰਸੀ, ਬੀਮਾ ਕੰਪਨੀਆਂ ਅਤੇ ਟੀ.ਪੀ.ਏ.ਐਸ. ਸ਼ਾਮਿਲ ਸਨ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਸਪਤਾਲਾਂ ਨੂੰ ਯੋਜਨਾ ਨੂੰ ਲਾਗੂ ਕਰਨ ਦੌਰਾਨ ਆ ਰਹੀਆਂ ਵਿਹਾਰਕ ਸਮੱਸਿਆਵਾਂ ਬਾਰੇ ਸਿੱਧੇ ਤੌਰ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਇਕ ਵਿਸ਼ੇਸ਼ ਮੰਚ ਮਿਲਿਆ। ਸੂਬਾ ਸਿਹਤ ਏਜੰਸੀ ਪੰਜਾਬ ਵਲੋਂ ਡਿਪਟੀ ਸੀ.ਈ.ਓ. ਡਾ. ਸੁਰਿੰਦਰ ਪਾਲ ਕੌਰ ਨੇ ਮੈਨੇਜਰਾਂ ਅਤੇ ਡਿਪਟੀ ਮੈਨੇਜਰਾਂ ਸਮੇਤ ਕਾਨਫ਼ਰੰਸ ਵਿਚ ਸ਼ਮੂਲੀਅਤ ਕੀਤੀ। ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਵਲੋਂ ਸ਼ਵੇਤਾ ਗੋਇਲ ਆਪਣੀ ਟੀਮ ਸਮੇਤ ਮੌਜੂਦ ਰਹੇ। ਇਸ ਤੋਂ ਇਲਾਵਾ ਮੈਡੀ ਅਸਿਸਟ ਅਤੇ ਹੋਰ ਬੀਮਾ ਕੰਪਨੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਭਾਗ ਲਿਆ। ਫਾਨਾ ਦੇ ਪ੍ਰਧਾਨ ਡਾ. ਵਿਕਾਸ ਛਾਬੜਾ, ਆਨਰੇਰੀ ਸਕੱਤਰ ਡਾ. ਦਿਵਿਆਂਸੂ ਗੁਪਤਾ ਅਤੇ ਆਰਗੇਨਾਈਜ਼ਿੰਗ ਸਕੱਤਰ ਡਾ. ਸੁਨੀਤ ਕੁਮਾਰ ਹਿੰਦ ਨੇ ਸਾਂਝੇ ਤੌਰ ’ਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਪ੍ਰਿੰਸੀਪਲ ਸਕੱਤਰ ਸਿਹਤ, ਕੁਮਾਰ ਰਾਹੁਲ, ਸੰਜਮ ਅਗਰਵਾਲ ਅਤੇ ਸੂਬਾ ਸਿਹਤ ਏਜੰਸੀ ਪੰਜਾਬ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕਾਨਫ਼ਰੰਸ ਦੌਰਾਨ ਲਗਭਗ 350 ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਦੇ ਨੁਮਾਇੰਦਿਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਸਬੰਧਿਤ ਮੁੱਦਿਆਂ ’ਤੇ ਸਿੱਧੇ ਤੌਰ ’ਤੇ ਵਿਚਾਰ ਕਰਨ ਦਾ ਮੌਕਾ ਮਿਲਿਆ। ਸੂਬਾ ਸਿਹਤ ਏਜੰਸੀ ਵਲੋਂ ਸਾਰੇ ਐਂਪੈਨਲਡ ਹਸਪਤਾਲਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਪੰਜਾਬ ਭਰ ਦੇ ਯੋਗ ਲਾਭਪਾਤਰੀਆਂ ਨੂੰ ਮੁਫ਼ਤ ਅਤੇ ਗੁਣਵੱਤਾ ਭਰਪੂਰ ਇਲਾਜ ਮੁਹੱਈਆ ਕਰਵਾਉਣਾ ਜਾਰੀ ਰੱਖਣ। ਡਾ. ਵਿਕਾਸ ਛਾਬੜਾ ਅਤੇ ਡਾ. ਦਿਵਿਆਂਸੂ ਗੁਪਤਾ ਨੇ ਕਿਹਾ ਕਿ ਫਾਨਾਕੋਨ-2026 ਇਕ ਮਹੱਤਵਪੂਰਨ ਅਤੇ ਇਤਿਹਾਸਕ ਸਮਾਗਮ ਰਿਹਾ। ਫਾਨਾ ਪੰਜਾਬ ਵਲੋਂ ਆਯੋਜਨ ਕਮੇਟੀ ਦੇ ਮੈਂਬਰ ਪ੍ਰਧਾਨ ਡਾ. ਵਿਕਾਸ ਛਾਬੜਾ, ਆਨਰੇਰੀ ਸਕੱਤਰ ਡਾ. ਦਿਵਿਆਂਸੂ ਗੁਪਤਾ, ਆਰਗੇਨਾਈਜ਼ਿੰਗ ਸਕੱਤਰ ਡਾ. ਸੁਨੀਤ ਕੁਮਾਰ ਹਿੰਦ, ਡਾ. ਸੰਦੀਪ ਗਰਗ, ਡਾ. ਸੰਜੀਵ ਮਿੱਤਲ, ਡਾ. ਵਿਵਨੀਤ, ਡਾ. ਸ਼ਿਵ ਜਿੰਦਲ, ਡਾ. ਗੁਰਿੰਦਰ ਐਸ. ਮਾਨ ਅਤੇ ਡਾ. ਸਚਿਨ ਵਰਮਾ ਸਮੇਤ ਸਮੂਹ ਭਾਗ ਲੈਣ ਵਾਲੇ ਹਸਪਤਾਲਾਂ, ਸੂਬਾ ਸਿਹਤ ਏਜੰਸੀ, ਬੀਮਾ ਕੰਪਨੀਆਂ ਅਤੇ ਟੀ.ਪੀ.ਏ.ਐਸ. ਦਾ ਸਰਗਰਮ ਭਾਗੀਦਾਰੀ ਲਈ ਧੰਨਵਾਦ ਕੀਤਾ ਗਿਆ। ਫਾਨਾ ਪੰਜਾਬ ਨੇ ਹਸਪਤਾਲ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਨਿਯਮਿਤ ਹਿੱਸੇਦਾਰ ਮੀਟਿੰਗਾਂ ਅਤੇ ਫਾਲੋ-ਅੱਪ ਵਿਚਾਰ-ਵਟਾਂਦਰੇ ਜਾਰੀ ਰੱਖੇ ਜਾਣਗੇ, ਤਾਂ ਜੋ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਹੋਰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਲਾਭਪਾਤਰੀਆਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਲਈ ਸਾਰੇ ਹਿੱਸੇਦਾਰ ਮਿਲ ਕੇ ਕੰਮ ਕਰ ਸਕਣ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦੇ ਸੱਤ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਪੰਨੂ ਡੀ.ਸੀ.ਪੀ. ਅਤੇ ਸੰਦੀਪ ਵਡੇਰਾ ਏ.ਡੀ.ਸੀ.ਪੀ. ਨਿਯੁਕਤ ਅਗਲੀ ਖ਼ਬਰ ਸਾਬਕਾ ਵਿਧਾਇਕ ਜਲਾਲਉਸਮਾ ਵਲੋਂ ਵਰਕਰਾਂ ਨੂੰ ਕਾਨਫਰੰਸ ’ਚ ਪਹੁੰਚਣ ਦੀ ਅਪੀਲ
Ad Position 24