ਬੀ.ਐਸ.ਐਫ. ਅਤੇ ਪੁਲਿਸ ਵਲੋਂ ਪਿੰਡ ਡੱਲ ਵਿਖੇ ਇਕ ਪਿਸਟਲ ਸਮੇਤ ਖਾਲੀ ਮੈਗਜ਼ੀਨ ਬਰਾਮਦ
ਤਰਨ ਤਾਰਨ, 15 ਨਵੰਬਰ (ਹਰਿੰਦਰ ਸਿੰਘ)—ਪਿੰਡ ਡੱਲ ਵਿਖੇ ਬੀ. ਐਸ.
ਤਰਨ ਤਾਰਨ, 15 ਨਵੰਬਰ (ਹਰਿੰਦਰ ਸਿੰਘ)—ਪਿੰਡ ਡੱਲ ਵਿਖੇ ਬੀ.ਐਸ.ਐਫ. ਵਲੋਂ ਇਕ ਪਿਸਟਲ ਸਮੇਤ ਖਾਲੀ ਮੈਗਜ਼ੀਨ ਬਰਾਮਦ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਖਾਲੜਾ ਦੇ ਏ.ਐਸ.ਆਈ. ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸੰਬੰਧ ਵਿਚ ਇਲਾਕੇ ਵਿਚ ਮੌਜੂਦ ਸਨ ਕਿ ਉਨ੍ਹਾਂ ਨੂੰ ਇੰਸਪੈਕਟਰ ਐਲ.ਐਸ. ਸ਼ਰਮਾ ਕੰਪਨੀ ਕਮਾਂਡਰ ਏ. ਕੰਪਨੀ ਬੀ.ਓ.ਪੀ. ਨਾਰਲੀ ਨੇ ਟੈਲੀਫੋਨ ’ਤੇ ਇਤਲਾਹ ਦਿੱਤੀ ਕਿ ਤਲਾਸ਼ੀ ਦੌਰਾਨ ਬੀ.ਓ.ਪੀ. ਬਾਬਾ ਪੀਰ ਏਰੀਆ ਵਿਚੋਂ ਇਕ ਪੀਲੇ ਰੰਗ ਦਾ ਪੈਕੇਟ ਪਿਆ ਹੋਇਆ ਬਰਾਮਦ ਹੋਇਆ। ਜਿਸ ’ਤੇ ਪੁਲਿਸ ਪਾਰਟੀ ਅਤੇ ਬੀ.ਐਸ.ਐਫ. ਵਲੋਂ ਮੌਕੇ ’ਤੇ ਪੁੱਜ ਕੇ ਪੀਲੇ ਰੰਗ ਦਾ ਪੈਕਟ ਨੂੰ ਖੋਲ੍ਹ ਕੇ ਜਦ ਉਸ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਇਕ ਪਿਟਸਲ ਮਾਰਕਾ ਟੀਸਾਸ ਤੁਰਕੀ ਜਿਗਿਆਨਾ ਕਾਲ 30 ਬੋਰ ਸਮੇਤ ਖਾਲੀ ਮੈਗਜੀਨ ਬਰਾਮਦ ਹੋਇਆ। ਇਸ ਸੰਬੰਧੀ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।