15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਅੱਜ ਦੀ ਮੁੱਖ ਮੰਤਰੀ ਦੀ ਪਿੰਡ ਸਭਰਾ ਫੇਰੀ ਸੰਬੰਧੀ ‘ਆਪ’ ਉਮੀਦਵਾਰ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਤੇ ਐਸ. ਡੀ. ਐਮ. ਪੱਟੀ ਵਲੋਂ ਪ੍ਰਬੰਧਾਂ ਦਾ ਜਾਇਜ਼ਾ

ਪੱਟੀ, 15 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਅੱਜ 16 ਨਵੰਬਰ ਨੂੰ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸਭਰਾ ਵਿਖੇ ਕੀਤੀ ਜਾ ਰਹੀ ਰੈਲੀ ਸਬੰਧੀ ਅਮਨਦੀਪ ਐਸ. ਡੀ.

Ad Position 21
No active advertisement
ਅਜੀਤ ਡੈਸਕ 16-11-2026
ਪੱਟੀ, 15 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਅੱਜ 16 ਨਵੰਬਰ ਨੂੰ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸਭਰਾ ਵਿਖੇ ਕੀਤੀ ਜਾ ਰਹੀ ਰੈਲੀ ਸਬੰਧੀ ਅਮਨਦੀਪ ਐਸ.ਡੀ.ਐਮ. ਪੱਟੀ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਪੱਟੀ ਤੋਂ ਉਮੀਦਵਾਰ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਪਹਿਲਵਾਨ ਵਲੋਂ ਲੱਗਣ ਵਾਲੇ ਪੰਡਾਲ ਵਾਲੀ ਜਗ੍ਹਾ, ਸਟੇਜ ਦਾ ਜਾਇਜਾ ਲਿਆ, ਤਾਂ ਜੋ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ । ਇਸ ਮੌਕੇ ਮੁੱਖ ਮੰਤਰੀ ਫੇਰੀ ਨੂੰ ਕਾਮਯਾਬ ਕਰਨ ਲਈ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਗਿੱਲ ਪੱਟੀ ਪਹਿਲਵਾਨ ਵਲੋਂ ਹਲਕੇ ਦੇ ਚੇਅਰਮੈਨਾਂ, ਸਰਪੰਚਾਂ, ਪੰਚਾਂ, ਬਲਾਕ ਪ੍ਰਧਾਨਾਂ ਅਤੇ ‘ਆਪ’ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਵੱਖ-ਵੱਖ ਡਿਊਟੀਆਂ ਵੀ ਲਗਾਈਆਂ ਗਈਆਂ । ਇਸ ਮੌਕੇ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਰੈਲੀ ਦੌਰਾਨ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਸਕੀਮਾਂ ਸੰਬੰਧੀ ਜਾਣ ਕਰਵਾਇਆ ਜਾਵੇਗਾ ਕਿ ਸਰਕਾਰ ਨੇ ਹਰੇਕ ਵਰਗ ਨੂੰ ਸਰਕਾਰੀ ਨੌਕਰੀਆਂ ਬਿਨ੍ਹਾਂ ਰਿਸ਼ਵਤ ਦਿੱਤੀਆਂ ਹਨ। ਜਿਸ ਤੋਂ ਲੋਕ ਪੂਰੀ ਤਰ੍ਹਾਂ ਖੁਸ਼ ਹਨ ਅਤੇ ਇਹੀ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਉਣਗੇ। ਇਸ ਮੌਕੇ ਚੇਅ. ਰਣਜੀਤ ਸਿੰਘ ਚੀਮਾ, ਚੇਅ. ਗੁਰਵੰਤ ਸਿੰਘ ਜੋਤੀਸ਼ਾਹ, ਸਾਬਕਾ ਚੇਅ. ਸੁਖਰਾਜ ਸਿੰਘ ਕਿਰਤੋਵਾਲ, ਕੌਂਸਲਰ ਕਵਲਪ੍ਰੀਤ ਸਿੰਘ ਗਿੱਲ, ਕੌਂਸਲਰ ਰਾਜਪ੍ਰੀਤ ਸਿੰਘ ਸੱਗੂ, ਸਰਪੰਚ ਸਰਵਣ ਸਿੰਘ ਭੱਗੂਪੁਰ, ਸਰਪੰਚ ਲਾਡੀ ਬੁਰਜ, ਕੁਲਬੀਰ ਸਿੰਘ ਸੰਧੂ, ਦਿਵਾਂਸੂ ਤੇਜੀ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਰਮਨ ਸਹਿਗਲ, ਸਰਪੰਚ ਗੁਰਬਿੰਦਰ ਸਿੰਘ ਕਾਲੇਕੇ, ਗੁਰਮੀਤ ਸਿੰਘ ਸ਼ਕਰੀ, ਸਰਬਦੀਪ ਸਿੰਘ ਕੈਰੋਂ, ਵਿਨੋਦ ਖੰਨਾ, ਬਲਜਿੰਦਰ ਸਿੰਘ ਚੂਸਲੇਵੜ, ਸੁਖਬੀਰ ਸਿੰਘ ਗਿੱਲ ਚੂਸਲੇਵੜ, ਇੰਦਰਜੀਤ ਸਿੰਘ ਗਿੱਲ, ਦਲਜੀਤ ਸਿੰਘ, ਸੁਖਦੀਪ ਸਿੰਘ, ਜਗਦੀਪ ਸਿੰਘ ਸੋਨੂੰ, ਇੰਦਰਜੀਤ ਸਿੰਘ ਲਾਡਾ, ਗਾਗੂ ਪਹਿਲਵਾਨ ਪ੍ਰਧਾਨ ਟਰੱਕ ਯੂਨੀਅਨ ਪੱਟੀ, ਮੋਹਿਤ ਅਰੋੜਾ, ਗੁਰਵਰਿੰਦਰ ਸਿੰਘ ਹੈਪੀ, ਬਲਰਾਜ ਸਿੰਘ ਦੁਬਲੀ, ਐਡਵੋਕੇਟ ਪ੍ਰਿੰਨੇ ਪ੍ਰਭਾਕਰ, ਸੁਖਵਿੰਦਰ ਸਿੰਘ ਬੁਰਜ, ਰਾਹੁਲ ਕੁਮਾਰ, ਜਸਬੀਰ ਸਿੰਘ ਬੋਪਾਰਾਏ, ਮਨਪ੍ਰੀਤ ਸਿੰਘ, ਸਰਪੰਚ ਅਵਤਾਰ ਸਿੰਘ, ਗੋਰਾ ਜੋਤੀਸ਼ਾਹ, ਹਰਵਿੰਦਰ ਸਿੰਘ ਸਰਪੰਚ ਜੌੜ ਸਿੰਘ ਵਾਲਾ, ਕੌਂਸਲਰ ਸੁਖਨਿੰਦਰ ਸਿੰਘ ਸੇਖੋਂ, ਸੂਰਜ ਪ੍ਰਕਾਸ਼ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਟੀਜ਼ਨ ਕੌਂਸਲ ਤਰਨ ਤਾਰਨ ਵਲੋਂ ਕਰਵਾਏ 35ਵੇਂ ਕੰਨਿਆਦਾਨ ਸਮਾਗਮ ’ਚ ਰਾਜਬੀਰ ਸਿੰਘ ਭੁੱਲਰ ਨੇ ਵਿਸ਼ੇਸ਼ ਮਹਿਮਾਨ ਵਜੋਂ ਕ... ਅਗਲੀ ਖ਼ਬਰ ਸਚਿਨ ਪਾਇਲਟ ਨਾਲ ਪੀ.ਪੀ.ਸੀ.ਸੀ. ਮੈਂਬਰ ਹਰਪ੍ਰੀਤ ਸਿੰਘ ਸੰਧੂ ਨੇ ਕੀਤੀ ਮੁਲਾਕਾਤ
Ad Position 24