ਸੀ.ਪੀ.ਆਈ. ਵਲੋਂ ਵੇਈਂਪੂਈਂ ਤੋਂ ਮੋਟਰਸਾਈਕਲ ਮਾਰਚ ਕੱਢਿਆ
ਫਤਿਆਬਾਦ, 17 ਅਗਸਤ (ਹਰਵਿੰਦਰ ਸਿੰਘ ਧੂੰਦਾ)–ਭਾਰਤੀ ਕਮਿਊਨਿਸਟ ਪਾਰਟੀ ਵਲੋਂ ਦੇਸ਼ ਭਰ ’ਚ ਜਨ ਜਾਗਰਨ ਮੁਹਿੰਮ ਚੱਲ ਰਹੀ ਹੈ। ਇਸੇ ਮੁਹਿੰਮ ਤਹਿਤ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧਰਤੀ ਖਡੂਰ ਸਾਹਿਬ ਦੇ ਇਲਾਕੇ ’ਚ ਪਾਰਟੀ ਵਲੋਂ ਸੀ.
ਮ
ਮੰਗਲਵਾਰ, 18 ਅਗਸਤ, 2026
18-08-2026
ਫਤਿਆਬਾਦ, 17 ਅਗਸਤ (ਹਰਵਿੰਦਰ ਸਿੰਘ ਧੂੰਦਾ)–ਭਾਰਤੀ ਕਮਿਊਨਿਸਟ ਪਾਰਟੀ ਵਲੋਂ ਦੇਸ਼ ਭਰ ’ਚ ਜਨ ਜਾਗਰਨ ਮੁਹਿੰਮ ਚੱਲ ਰਹੀ ਹੈ। ਇਸੇ ਮੁਹਿੰਮ ਤਹਿਤ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧਰਤੀ ਖਡੂਰ ਸਾਹਿਬ ਦੇ ਇਲਾਕੇ ’ਚ ਪਾਰਟੀ ਵਲੋਂ ਸੀ.ਪੀ.ਆਈ ਦੇ ਬਲਾਕ ਸਕੱਤਰ ਬਲਜੀਤ ਸਿੰਘ ਫਤਿਹਾਬਾਦ, ਸੀ.ਪੀ.ਆਈ. ਤਰਨ ਤਾਰਨ ਜ਼ਿਲ੍ਹੇ ਦੇ ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਮੀਤ ਸਕੱਤਰ ਜਗਤਾਰ ਸਿੰਘ ਜੱਗਾ ਅਤੇ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਧੂੰਦਾ ਦੀ ਅਗਵਾਈ ਹੇਠ ਜਥਾ ਮਾਰਚ ਦੌਰਾਨ ਗਦਰੀ ਦੇਸ਼ ਭਗਤ ਬਾਬਾ ਸ਼ੇਰ ਸਿੰਘ ਦੇ ਪਿੰਡ ਵੇਈਂਪੂਈ ਦਾ ਗੁਰੂਆਂ ਦੀ ਧਰਤੀ ਫਤਿਹਾਬਾਦ, ਗੋਇੰਦਵਾਲ ਸਾਹਿਬ ਅਤੇ ਖਡੂਰ ਸਾਹਿਬ ਚੌਂਕ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਨੂੰ ਸੰਬੋਧਨ ਦੌਰਾਨ ਸੀ.ਪੀ.ਆਈ. ਦੇ ਸੂਬਾ ਸਕੱਤਰੇਤ ਮੈਂਬਰ ਪਿ੍ਥੀਪਾਲ ਸਿੰਘ ਮਾੜੀਮੇਘਾ, ਤਰਨ ਤਾਰਨ ਜ਼ਿਲ੍ਹੇ ਦੇ ਮੀਤ ਸਕੱਤਰ ਬਲਕਾਰ ਸਿੰਘ ਵਲਟੋਹਾ ਅਤੇ ਸੀ.ਪੀ.ਆਈ. ਦੇ ਸੂਬਾ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਵਿਚ ਵਸਦੀਆਂ ਘੱਟ ਗਿਣਤੀਆਂ ਦੀ ਕੱਟੜ ਵਿਰੋਧੀ ਹੈ ਅਤੇ ਸਰਕਾਰ ਦੀ ਕੋਸ਼ਿਸ਼ ਹੈ ਕਿ ਇਹ ਹਿੰਦੁਸਤਾਨ ’ਚੋਂ ਬਾਹਰ ਨਿਕਲ ਜਾਣ। ਆਰ.ਐੱਸ.ਐੱਸ. ਹਿੰਦੁਸਤਾਨ ਨੂੰ ਹਿੰਦੋਸਤਾਨ ਬਣਾ ਕੇ ਹਿੰਦੂਆਂ ਦਾ ਦੇਸ਼ ਦੱਸ ਰਹੀ ਹੈ, ਜੋ ਇਤਿਹਾਸ ਨਾਲ ਖਿਲਵਾੜ ਹੈ। ਹਿੰਦੁਸਤਾਨ ਸ਼ਬਦ ਸਿੰਧੂ ਨਦੀ ਤੋਂ ਬਣਿਆ। ਫਾਰਸੀ ਵਿਚ ਸਿੰਧੂ ਨੂੰ ਹਿੰਦੁ ਉਚਾਰਿਆ ਜਾਂਦਾ ਸੀ। ਇਸ ਲਈ ਸੀ.ਪੀ.ਆਈ. ਆਰ.ਐੱਸ.ਐੱਸ. ਦੀ ਇਸ ਫਿਰਕੂ ਸੋਚ ਨੂੰ ਕੰਡਮ ਕਰਦੀ ਹੈ। ਕੇਂਦਰ ਸਰਕਾਰ ਵਿਰੁੱਧ ਜਿਹੜਾ ਵੀ ਕੋਈ ਬੁੱਧੀਜੀਵੀ ਜਾਂ ਲੇਖਕ ਲਿਖਦਾ ਜਾਂ ਬੋਲਦਾ ਹੈ, ਉਸ ਨੂੰ ਸਰਕਾਰ ਜੇਲ੍ਹ ਵਿਚ ਬੰਦ ਕਰ ਦਿੰਦੀ ਹੈ। ਕਈਆਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ। ਸਾਡੀ ਮੰਗ ਹੈ ਕਿ ਲੇਖਕ ਤੇ ਬੁੱਧੀਜੀਵੀਆਂ ਨੂੰ ਫੌਰੀ ਤੌਰ ’ਤੇ ਰਿਹਾਅ ਕੀਤਾ ਜਾਵੇ। ਕੇਂਦਰ ਦੀ ਹਕੂਮਤ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਵੀ ਸਾਡਾ ਅਧਿਕਾਰ ਖੋਹ ਲਿਆ ਹੈ, ਪਹਿਲਾਂ ਉਥੇ ਸਾਡਾ ਪਾਵਰ ਦਾ ਅਫ਼ਸਰ ਸੀ। ਇਹ ਹੱਕ ਪੰਜਾਬ ਦਾ ਬਹਾਲ ਹੋਣਾ ਚਾਹੀਦਾ ਹੈ। ਨਰੇਗਾ ਕਾਨੂੰਨ ਵੀ ਬਹਾਲ ਕੀਤਾ ਜਾਵੇ। ਮਾੜੀਮੇਘਾ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਪੰਜਾਬ ਦੀਆਂ ਸਮੱਸਿਆਂਵਾਂ ਦੇ ਹੱਲ ਵਾਸਤੇ ਆਵਾਜ਼ ਨਹੀਂ ਉਠਾ ਰਹੀ। ਪੰਜਾਬ ਦੇ ਦਰਿਆਵਾਂ ਦੇ ਪਾਣੀ ’ਤੇ ਸਿਰਫ ਪੰਜਾਬ ਦਾ ਹੱਕ ਹੈ ਪਰ ਕੇਂਦਰ ਸਰਕਾਰ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਵੀ ਦਿੱਤੀ ਜਾ ਰਹੀ ਹੈ। ਜਦੋਂਕਿ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਹੈ। ਚੰਡੀਗੜ੍ਹ ਪੰਜਾਬ ਦੀ ਧਰਤੀ ’ਤੇ ਬਣਿਆ ਹੈ ਅਤੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ ਪਰ ਕੇਂਦਰ ਹਕੂਮਤ ਉਹ ਪੰਜਾਬ ਨੂੰ ਨਹੀਂ ਦੇ ਰਹੀ। ਜਥੇ ਵਿਚ ਭਗਵੰਤ ਸਿੰਘ ਤੇ ਘੁੱਕ ਸਿੰਘ ਵੇਈਂਪੂੰਈ, ਗੁਰਚਰਨ ਸਿੰਘ ਕੰਢਾ ਫਤਿਹਾਬਾਦ, ਮੇਜਰ ਸਿੰਘ ਦਾਰਾਪੁਰ, ਜਗੀਰ ਸਿੰਘ ਭਰੋਵਾਲ, ਸੁਖਦੇਵ ਸਿੰਘ ਭਲਾਈਪੁਰ, ਜਤਿੰਦਰ ਕੁਮਾਰ ਤੇ ਸੁਖਵਿੰਦਰ ਮੁਗਲਾਣੀ, ਦਲਬੀਰ ਸਿੰਘ ਸੈਕਟਰੀ, ਜਸਵੰਤ ਸਿੰਘ ਤੇ ਲਵਪ੍ਰੀਤ ਸਿੰਘ ਖਡੂਰਸਾਹਿਬ ਮੁੱਖ ਤੌਰ ’ਤੇ ਸ਼ਾਮਿਲ ਸਨ।