17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਵੱਖ-ਵੱਖ ਸਭਾ ਸੁਸਾਇਟੀਆਂ ਵਲੋਂ ਮੈਨੇਜਰ ਨਿਰਮਲ ਸਿੰਘ ਕਾਹਲਵਾਂ ਦਾ ਸਨਮਾਨ

ਦੋਦਾ, 17 ਅਗਸਤ (ਰਵੀਪਾਲ)-ਵਿਗਿਆਨਕ ਚੇਤਨਾ ਦੇ ਪ੍ਰਚਾਰ ਪਾਸਾਰ ਸਾਹਿਤ ਵੈਨ ਵਿਚ ਜੁਟੀ ਤਰਕਸ਼ੀਲ ਸਾਹਿਤ ਵੈਨ ਅੱਜ ਕੱਲ੍ਹ ਮੁਕਤਸਰ ਲੱਖੇਵਾਲੀ ਇਕਾਈ ਦੀ ਪਹਿਲਕਦਮੀ ਤੇ ਸਥਾਨਕ ਜ਼ਿਲ੍ਹੇ ਵਿਚ ਚੇਤਨਾ ਦਾ ਚਾਨਣ ਬਿਖੇਰ ਰਹੀ ਹੈ। ਅੱਜ ਪਹਿਲਾ ਦਿਨ ਸਰਕਾਰੀ ਸੀਨੀ.

Ad Position 21
No active advertisement
ਪਿੰਡ ਹਰੀਕੇ ਕਲਾਂ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਪਹੁੰਚੀ ਤਰਕਸ਼ੀਲ ਸਾਹਿਤ ਵੈਨ ਤੋਂ ਪੁਸਤਕਾਂ ਵਾਚਦੇ ਵਿਦਿਆਰਥੀ ਤੇ ਅਧਿਆਪਕ। ਤਸਵੀਰ : ਰਵੀਪਾਲ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਦੇ ਸਨਮਾਨਿਤ ਖ਼ੂਨਦਾਨੀ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਬਲੱਡ ਬੈਂਕ ਦੇ ਡਾਕਟਰਾਂ ਦੀ ਟੀਮ ਨਾਲ। ਅਜੀਤ ਤਸਵੀਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਮਹੀਨਾਵਾਰ ਮੀਟਿੰਗ ’ਚ ਹਾਜ਼ਰ ਅਹੁਦੇਦਾਰ ਤੇ ਮੈਂਬਰ। ਤਸਵੀਰ : ਜਗਦੀਪ ਸਿੰਘ ਗਿੱਲ 18-08-2026
ਦੋਦਾ, 17 ਅਗਸਤ (ਰਵੀਪਾਲ)-ਵਿਗਿਆਨਕ ਚੇਤਨਾ ਦੇ ਪ੍ਰਚਾਰ ਪਾਸਾਰ ਸਾਹਿਤ ਵੈਨ ਵਿਚ ਜੁਟੀ ਤਰਕਸ਼ੀਲ ਸਾਹਿਤ ਵੈਨ ਅੱਜ ਕੱਲ੍ਹ ਮੁਕਤਸਰ ਲੱਖੇਵਾਲੀ ਇਕਾਈ ਦੀ ਪਹਿਲਕਦਮੀ ਤੇ ਸਥਾਨਕ ਜ਼ਿਲ੍ਹੇ ਵਿਚ ਚੇਤਨਾ ਦਾ ਚਾਨਣ ਬਿਖੇਰ ਰਹੀ ਹੈ। ਅੱਜ ਪਹਿਲਾ ਦਿਨ ਸਰਕਾਰੀ ਸੀਨੀ. ਸੈਕੰ. ਸਕੂਲ ਹਰੀ ਕੇ ਕਲਾਂ ਦੇ ਨਾਮ ਰਿਹਾ। ਜਿੱਥੇ ਪ੍ਰਿੰਸੀਪਲ ਸਰਬਜੀਤ ਕੌਰ ਦੀ ਅਗਵਾਈ ਵਿਚ ਨਛੱਤਰ ਸਿੰਘ ਹਰੀਕੇ ਮਨਜਿੰਦਰ ਕੌਰ, ਜਸਮੀਤ ਸਿੰਘ, ਮਨਦੀਪ ਕੌਰ, ਸਰਬਜੀਤ ਕੌਰ ਤੇ ਜੀਵਨ ਜੋਤ ਕੌਰ ਆਦਿ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੁਸਤਕਾਂ ਦੀ ਚੋਣ ਕਰਨ ਤੇ ਖ਼ਰੀਦਣ ਲਈ ਪ੍ਰੇਰਨਾ ਦੇਣ ਦਾ ਉੱਦਮ ਕੀਤਾ। ਪ੍ਰਿੰਸੀਪਲ ਸਰਬਜੀਤ ਕੌਰ ਨੇ ਸਾਹਿਤ ਵੈਨ ਵਲੋਂ ਸਕੂਲ ਵਿਚ ਬਣਾਏ ਸਾਹਿਤਕ ਮਾਹੌਲ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪੁਸਤਕਾਂ ਜੀਵਨ ਲਈ ਰਾਹ ਦਰਸਾਵੇ ਦਾ ਕੰਮ ਕਰਦੀਆਂ ਹਨ। ਅਜੋਕੇ ਸਮੇਂ ਵਿਚ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਜੋੜਨਾ ਚੰਗੇ ਭਵਿੱਖ ਵੱਲ ਇਕ ਕਦਮ ਹੈ। ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਸਾਹਿਤ ਵੈਨ ’ਚੋਂ ਆਪਣੀਆਂ ਪਸੰਦੀਦਾ ਪੁਸਤਕਾਂ ਉਤਸ਼ਾਹ ਨਾਲ ਖ਼ਰੀਦੀਆਂ। ਸਕੂਲ ਵਿਚ ਮੌਜੂਦ ਤਰਕਸ਼ੀਲ ਸੁਸਾਇਟੀ ਦੇ ਸੂਬਾਈ ਆਗੂ ਤੇ ਕਲਮਕਾਰ ਰਾਮ ਸਵਰਨ ਲੱਖੇਵਾਲੀ ਨੇ ਦੱਸਿਆ ਕਿ ਸਾਹਿਤ ਦੇ ਪੁਸਤਕਾਂ ਰੂਪੀ ਮੋਤੀਆਂ ਨੂੰ ਪਿੰਡ ਪਿੰਡ ਲਿਜਾ ਕੇ ਸਮਾਜ ਵਿਚ ਚੇਤਨਾ ਦੇ ਚਾਨਣ ਦਾ ਛੱਟਾ ਦੇਣਾ ਵਕਤ ਦੀ ਲੋੜ ਹੈ। ਸਾਹਿਤ ਵੈਨ ਦੇ ਸੰਚਾਲਕ ਜਸਵੀਰ ਸੋਨੀ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਜੀਕੇ ਗਰੁੱਪ ਦੇ ਐਮਡੀ ਰੋਹਿਤ ਪੁਨਿਆਨੀ ਨੇ ਲੁਧਿਆਣਾ-ਕੈਲੀਫੋਰਨੀਆ ਸੰਪਰਕ ਨੂੰ ਮਜ਼ਬੂਤ ਕੀਤਾ
Ad Position 24