17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬਰਿਜ਼ਾ ਤੇ ਸਵਿਫਟ ਡਿਜ਼ਾਇਰ ਗੱਡੀਆਂ ਆਪਸ ਵਿਚ ਟਕਰਾਈਆਂ, ਜਾਨੀ ਨੁਕਸਾਨ ਹੋਣੋਂ ਬਚਿਆ <br/>

Ad Position 21
No active advertisement
ਅਜੀਤ ਡੈਸਕ 03-05-2026
ਨੌਸ਼ਹਿਰਾ ਪਨੂੰਆਂ, 2 ਮਈ (ਦੀਪਕ ਮੈਣੀ)-ਨਜ਼ਦੀਕੀ ਪਿੰਡ ਠੱਠੀਆ ਮਹੰਤਾਂ ਤੇ ਸਰਹਾਲੀ ਕਲਾਂ ਦੇ ਵਿਚਕਾਰ ਤਰਨ ਤਾਰਨ ਸਾਈਡ ਤੋਂ ਹਰੀਕੇ ਨੂੰ ਜਾ ਰਹੀਆ ਦੋ ਕਾਰਾਂ ਦਾ ਆਪਸ 'ਚ ਟਕਰਾਉਣ ਕਾਰਨ ਹਾਦਸਾ ਵਾਪਰ ਗਿਆ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅੁਨਸਾਰ ਕਾਲੇ ਰੰਗ ਦੀ ਬਰੀਜ਼ਾ ਗੱਡੀ ਨੰਬਰ ਪੀ.ਬੀ.46 ਏ.ਕੇਊ 0980 ਜਿਸ ਨੂੰ ਲਵਪ੍ਰੀਤ ਸਿੰਘ ਪੁੱਤਰ ਗੁਰਧਰਮ ਸਿੰਘ ਵਾਸੀ ਪਿੰਡ ਖਾਰਾ ਚਲਾ ਰਿਹਾ ਸੀ, ਬੱਚਿਆਂ ਨੂੰ ਨੌਸ਼ਹਿਰਾ ਪੰਨੂੰਆਂ ਸਕੂਲ ਤੋਂ ਲੈ ਕੇ ਵਾਪਸ ਘਰ ਜਾ ਰਿਹਾ ਸੀ ਕਿ ਪਿਛਲੇ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਸਵਿਫਟ ਡਿਜ਼ਾਇਰ ਚਿੱਟੇ ਰੰਗ ਸੀ.ਐੱਚ. 01 ਬੀ.ਡੀ 7586 ਕਾਰ ਨੇ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਕਾਰਾਂ 20 ਤੋਂ 25 ਫੁੱਟ ਉੱਡ ਕੇ ਸਫੈਦੇ ਦੇ ਰੁੱਖਾਂ 'ਚ ਜਾ ਕੇ ਫਸ ਗਈਆ | ਮੌਕੇ 'ਤੇ ਤਰੁੰਤ ਸਹਾਇਤ ਮਿਲਣ ਕਾਰਣ ਬਰੀਜ਼ਾ ਕਾਰ ਦੇ ਡਰਾਈਵਰ ਤੇ ਦੋਵਾਂ ਬੱਚਿਆਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ | ਪਿਛਲੇ ਪਾਸੇ ਤੋਂ ਟਕਰਾਉਣ ਵਾਲੀ ਸਵਿਫਟ ਡਿਜਾਇਰ ਕਾਰ 'ਚ ਸਵਾਰ ਦੋ ਔਰਤਾਂ ਤੇ ਇਕ ਵਿਅਕਤੀ ਜੋ ਕਿਸੇ ਧਾਰਮਿਕ ਅਸਥਾਨ ਦੇ ਦਰਸ਼ਨ ਕਰਕੇ ਆ ਰਹੇ ਸਨ ਆਪਣੇ ਆਪ ਨੁਕਸਾਨੀ ਕਾਰ 'ਚੋਂ ਨਿਕਲ ਕੇ ਚੁਪ ਚੁਪੀਤੇ ਮੌਕੇ ਤੋਂ ਆਈ ਕਿਸੇ ਕਾਰ ਵਿਚ ਬੈਠ ਕੇ ਚਲੇ ਗਏ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਕਾਬੂ ਅਗਲੀ ਖ਼ਬਰ ਸੁਖਦੇਵ ਸਿੰਘ ਰਿਆਤ ਦੀ ਅਗਵਾਈ ਹੇਠ 'ਸਿੱਖ ਬੰਧੂ ਵੈੱਲਫੇਅਰ ਟਰੱਸਟ' ਦੀ ਹੋਈ ਵਿਸ਼ੇਸ਼ ਮੀਟਿੰਗ
Ad Position 24