ਤਰਨ ਤਾਰਨ, 4 ਮਈ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਘਰ ਵਿਚ ਦਾਖ਼ਲ ਹੋ ਕੇ ਮੱਝਾਂ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਜਾਣ ਦੇ ਮਾਮਲੇ ਵਿਚ 8 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਗੋਇੰਦਵਾਲ ਵਿਖੇ ਕਸ਼ਮੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁੰਡਾਪਿੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਪਿੰਡ ਤੋ ਬਾਹਰ ਬਹਿਕਾ 'ਤੇ ਰਹਿੰਦੇ ਹਨ | 1 ਮਈ ਨੂੰ ਉਸਦਾ ਭਰਾ ਸੁਰਜੀਤ ਸਿੰਘ ਅਤੇ ਭਰਜਾਈ ਰਛਪਾਲ ਕੌਰ ਆਪਣੇ ਨੂੰ ਹ ਦਲਜੀਤ ਕੌਰ ਨੂੰ ਮਿਲਣ ਲਈ ਤਰਨ ਤਾਰਨ ਗਏ ਸੀ ਅਤੇ ਘਰ ਵਿਚ ਉਹ ਅਤੇ ਉਸਦੀ ਪਤਨੀ ਮੌਜੂਦ ਸੀ ਤਾਂ ਰਾਤ ਸਾਢੇ 12 ਵਜੇ ਰਾਤ ਵਿਹੜੇ ਵਿਚ ਸੁੱਤੇ ਪਏ ਸੀ ਕਿ ਅਚਾਨਕ ਖੜਕਾ ਹੋਣ ਦੀ ਆਵਾਜ਼ ਆਈ ਜਦ ਉੱਠ ਕੇ ਦੇਖਿਆ ਤਾਂ ਕਰੀਬ 7/8 ਅਣਪਛਾਤੇ ਵਿਅਕਤੀ ਉਸਦੇ ਘਰ ਅੰਦਰ ਦਾਖਲ ਹੋਏ ਸਨ,ਜਿੰਨ੍ਹਾਂ ਦੇ ਹੱਥਾਂ ਵਿਚ ਮਾਰੂ ਹਥਿਆਰ ਸਨ, ਜਿੰਨ੍ਹਾਂ ਵਿਚੋਂ ਇਕ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਜਾਨ ਪਿਆਰੀ ਹੈ ਤਾਂ ਚੁੱਪ ਕਰਕੇ ਬੈਠ ਜਾਉ ਤਾਂ ਉਨ੍ਹਾਂ ਨੇ ਆਪਣੇ ਨਾਲ ਲਿਆਂਦੀ ਗੱਡੀ ਵਿਚ ਮੇਰੀਆਂ ਦੁਧਾਰੂ ਚਾਰ ਮੱਝਾਂ, ਇਕ ਬੱਕਰਾ ਅਤੇ 2 ਬੱਕਰੀਆਂ, ਇਕ ਇਨਵੈਟਰ, ਬੈਟਰਾਂ, ਭਾਂਢੇ ਪਿੱਤਲ ਦੇ ਅਤੇ ਹੋਰ ਘਰੇਲੂ ਸਮਾਨ ਲੱਦ ਲਿਆ ਅਲਮਾਰੀ ਵਿਚ ਪਏ 16000 ਰੁਪਏ ਕੱਢ ਲਏ ਅਤੇ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਵਿਕਰਮ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |