18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਨੂੰ ਦੋਹਰੇ ਜਨਮ ਪ੍ਰਮਾਣ ਪੱਤਰ ਬਣਾਉਣ ਲਈ ਕੀਤਾ ਜਾ ਰਿਹਾ ਮਜਬੂਰ- ਜੀ. ਟੀ. ਯੂ.

Ad Position 21
No active advertisement
ਅਜੀਤ ਡੈਸਕ 07-05-2026
ਤਰਨ ਤਾਰਨ, 6 ਮਈ (ਪਰਮਜੀਤ ਜੋਸ਼ੀ)-ਗੌਰਮਿੰਟ ਸਕੂਲ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਪੁਆਰੀ, ਪ੍ਰੈੱਸ ਸਕੱਤਰ ਗੁਰਪ੍ਰੀਤ ਮਾੜੀਮੇਘਾ, ਸਕੱਤਰ ਅੰਮਿ੍ਤਪਾਲ ਬਾਕੀਪੁਰ, ਸਲਾਹਕਾਰ ਕਾਰਜ ਸਿੰਘ ਕੈਰੋਂ, ਜ਼ਿਲ੍ਹਾ ਪ੍ਰਧਾਨ ਬਲਜੀਤ ਟੌਮ, ਜਨ ਸਕੱਤਰ ਨਰਿੰਦਰ ਨੂਰ, ਪਿ੍ਤਪਾਲ ਸਿੰਘ ਝਬਾਲ, ਰਣਜੀਤ ਸਿੰਘ ਮਾਣੋਚਾਲ੍ਹ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਤੁਗ਼ਲਕੀ ਤੇ ਤਾਨਾਸ਼ਾਹ ਫ਼ਰਮਾਨ ਨੇ ਪੂਰੇ ਪੰਜਾਬ ਦੇ ਸਕੂਲੀ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਨੂੰ ਗ਼ੈਰ-ਵਾਜਿਬ ਅਤੇ ਬੇਲੋੜੇ ਖ਼ਰਚੇ ਤੇ ਖੱਜਲ-ਖੁਆਰੀ ਵਿਚ ਉਲਝਾ ਦਿੱਤਾ ਹੈ, ਜਿਸ ਕਾਰਨ ਵਿਦਿਆਰਥੀਆਂ ਵਿਚ ਭਾਰੀ ਨਿਰਾਸ਼ਾ, ਆਰਥਿਕ ਬੋਝ ਤੇ ਮਾਨਸਿਕ ਤਸ਼ੱਦਦ ਪਾਇਆ ਜਾ ਰਿਹਾ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਬੋਰਡ ਦੀਆਂ ਜਮਾਤਾਂ ਦੇ ਬੋਰਡ ਦੀ ਸਾਈਟ ਉੱਪਰ ਆਨਲਾਈਨ ਡਾਟਾ ਅਪਲੋਡ ਕਰਨ ਲਈ ਜਨਮ ਪ੍ਰਮਾਣ ਪੱਤਰ ਲਾਜ਼ਮੀ ਕੀਤਾ ਗਿਆ ਹੈ, ਪਰ ਇਸ ਪਰਿਪੇਖ ਵਿਚ ਨਿਹਾਇਤ ਨਾਕਾਰਤਮਕ ਪੱਖ ਇਹ ਹੈ ਕਿ ਇਹ ਸਾਈਟ ਸਿਵਲ ਸਰਜਨ ਵਲੋਂ ਜਾਰੀ ਜਨਮ ਪ੍ਰਮਾਣ ਪੱਤਰ ਨੂੰ ਮੰਨਣ ਤੋਂ ਇਨਕਾਰੀ ਹੈ | ਇਹ ਸਾਈਟ ਅਧਾਰ ਕੇਂਦਰ ਤੋਂ ਬਣੇ ਹੋਏ ਜਨਮ ਪ੍ਰਮਾਣ ਪੱਤਰ ਦੀ ਮੰਗ ਕਰਦਾ ਹੈ ਜੋ ਬਹੁ ਗਿਣਤੀ ਵਿਦਿਆਰਥੀਆਂ ਦੇ ਨਹੀਂ ਬਣੇ ਹੋਏ ਕਿਉਂਕਿ ਇਹ ਜਨਮ ਪ੍ਰਮਾਣ ਪੱਤਰ ਕੁਝ ਸਾਲਾਂ ਤੋਂ ਹੀ ਲਾਗੂ ਹੋਇਆ ਹੈ | ਪਹਿਲਾਂ ਸਿਵਲ ਸਰਜਨ ਦਾ ਜਨਮ ਪ੍ਰਮਾਣ ਹੀ ਬਣਦਾ ਸੀ, ਇਹ ਸਿਵਲ ਸਰਜਨ ਦਾ ਪ੍ਰਮਾਣ ਪੱਤਰ ਪਾਸਪੋਰਟ ਬਣਾਉਣ ਲਈ ਅਤੇ ਵਿਦੇਸ਼ਾਂ ਵਿਚ ਵੀ ਵੈਧ ਹੈ, ਪਰ ਪੰਜਾਬ ਸਕੂਲ ਸਿੱਖਿਆ ਬੋਰਡ ਪਤਾ ਨਹੀਂ ਕਿਉਂ ਅਜਿਹੇ ਮੁੱਖ ਅਤੇ ਵੈਧ ਦਸਤਾਵੇਜ਼ ਮੰਨਣ ਤੋਂ ਇਨਕਾਰੀ ਹੋ ਰਿਹਾ ਹੈ | ਬੋਰਡ ਹੁਣ ਸਾਰੇ ਵਿਦਿਆਰਥੀਆਂ ਨੂੰ ਦੁਬਾਰਾ ਤੋਂ ਸੇਵਾ ਕੇਂਦਰ ਵਾਲੇ ਪ੍ਰਮਾਣ ਪੱਤਰ ਬਣਵਾਉਣ ਲਈ ਮਜ਼ਬੂਰ ਕਰ ਰਿਹਾ ਹੈ, ਕਿਉਂਕਿ ਬੋਰਡ ਦੀ ਸਾਈਟ ਦਾ ਕਾਲਮ ਸਕੈਨ ਲੱਗੇ ਹੋਏ ਪ੍ਰਮਾਣ ਪੱਤਰ ਦੀ ਮੰਗ ਕਰਦਾ ਹੈ | ਇਸ ਕਾਰਨ ਵਿਦਿਆਰਥੀਆਂ ਦੇ ਆਨਲਾਈਨ ਰਜਿਸਟ੍ਰੇਸ਼ਨ ਕਰਨ ਵਿਚ ਲੱਗੇ ਅਧਿਆਪਕਾਂ ਵਿਚ ਭਾਰੀ ਖੱਜ਼ਲ-ਖੁਆਰੀ ਦਾ ਸਾਹਮਣਾ ਕਰ ਰਹੇ ਹਨ | ਅਧਿਆਪਕ ਜਦੋਂ ਬੱਚਿਆਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਮਾਪੇ ਅੱਗੋਂ ਪਹਿਲਾਂ ਹੀ ਜਨਮ ਸਰਟੀਫਿਕੇਟ ਹੋਣ ਦਾ ਹਵਾਲਾ ਦੇ ਕੇ ਨਵੇਂ ਸਰਟੀਫਿਕੇਟ ਬਣਾਉਣ ਤੋਂ ਮੁਨਕਰ ਹੋ ਰਹੇ ਹਨ | ਅਧਿਆਪਕਾਂ ਨਾਲ ਹੋ ਰਹੀ ਇਸ ਦੋਹਰੀ ਪ੍ਰੇਸ਼ਾਨੀ ਨੂੰ ਨਾ ਤਾਂ ਵਿਦਿਆਰਥੀ ਸਮਝ ਰਹੇ ਹਨ ਤੇ ਨਾ ਹੀ ਬੋਰਡ ਜਾਂ ਵਿਭਾਗ ਇਸ ਉਲਝਣ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ | ਇਸ ਬਾਬਤ ਅਧਿਆਪਕ ਤੇ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਸਮੱਸਿਆਂਵਾਂ ਨੂੰ ਧਿਆਨ ਵਿਚ ਰੱਖਦਿਆਂ ਬੋਰਡ ਤੇ ਵਿਭਾਗ ਨੂੰ ਕੋਈ ਢੁੱਕਵਾਂ ਹੱਲ ਛੇਤੀ ਹੀ ਕੱਢਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਕਿਸਾਨ 1 ਮਈ ਤੋਂ 15 ਜੂਨ ਤੱਕ ਪੋਰਟਲ 'ਤੇ ਕਰਵਾਉਣ ਰਜਿਸਟਰੇਸ਼ਨ ਅਗਲੀ ਖ਼ਬਰ ਝਬਾਲ ਦੀ ਇਤਿਹਾਸਕ ਵਿਰਾਸਤ ਨੂੰ ਸੰਭਾਲ ਰਹੀ 'ਕਰਮ ਸਿੰਘ ਹਿਸਟੋਰੀਅਨ ਲਾਇਬ੍ਰੇਰੀ'
Ad Position 24