02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਗੁਰਦੁਆਰਾ ਗੁਰੂ ਨਾਨਕ ਪੜਾਉ ਫਤਿਆਬਾਦ ਵਿਖੇ ਚੌਪਿਹਰਾ ਸਮਾਗਮ 'ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਕੀਤੀ ਸ਼ਿਰਕਤ <br/>

Ad Position 21
No active advertisement
ਫਤਿਆਬਾਦ ਸਥਿਤ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਵਿਖੇ ਚੌਪਿਹਰਾ ਸਮਾਗਮ ਵਿਚ ਸ਼ਾਮਿਲ ਸੰਗਤਾਂ | ਤਸਵੀਰ: ਧੂੰਦਾ <br/> 11-05-2026
ਫਤਿਆਬਾਦ, 10 ਮਈ (ਹਰਵਿੰਦਰ ਸਿੰਘ ਧੂੰਦਾ)-ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੀ ਅਪਾਰ ਕਿ੍ਪਾ ਦੁਆਰਾ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਫਤਿਆਬਾਦ ਵਿਖੇ ਚੁਪਿਹਰਾ ਸਮਾਗਮ ਕਰਵਾਏ ਗਏ, ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨਤਮਸਤਕ ਹੋਈਆਂ | ਇਸ ਦੌਰਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਅਸਥਾਨਾਂ 'ਤੇ ਚਲਾਈ ਜਾ ਰਹੀ ਮਰਿਆਦਾ ਅਨੁਸਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਚੌਪਿਹਰਾ ਸਮਾਗਮ ਵਿਚ ਸੰਗਤਾਂ ਵਲੋਂ ਸੰਗਤੀ ਰੂਪ ਵਿਚ ਪੰਜ ਪਾਠ ਜਪੁਜੀ ਸਾਹਿਬ, ਦੋ ਪਾਠ ਸ੍ਰੀ ਚੌਪਈ ਸਾਹਿਬ ਅਤੇ ਇਕ ਪਾਠ ਸ੍ਰੀ ਸੁਖਮਨੀ ਸਾਹਿਬ ਦੇ ਕੀਤੇ ਗਏ | ਉਪਰੰਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਪ੍ਰਧਾਨ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਕੀਰਤਨ ਦੀ ਛਹਿਬਰ ਲਗਾਈ | ਇਸ ਮੌਕੇ 'ਤੇ ਚੌਪਿਹਰਾ ਸਮਾਗਮ ਵਿਚ ਸ਼ਾਮਿਲ ਸੰਗਤਾਂ ਲਈ ਲੰਗਰ ਦੀ ਡਾ. ਸੁਖਵਿੰਦਰ ਸਿੰਘ ਵਸੀਕਾ ਨਵੀਸ ਨੇ ਨਿਭਾਈ | ਇਸ ਮੌਕੇ ਚੌਪਿਹਰਾ ਸਮਾਗਮ 'ਚ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਵਿਚ ਵਿਸ਼ੇਸ਼ ਤੌਰ 'ਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਥਾ ਬੀਬੀਆਂ ਦੀ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਤੋਂ ਇਲਾਵਾ ਮੈਂਬਰਾਂ ਜਸਬੀਰ ਕੌਰ, ਪ੍ਰਮਜੀਤ ਕੌਰ, ਕੁਲਵੰਤ ਕੌਰ, ਰਮਨੀਤ ਕੌਰ, ਮਨਜੀਤ ਕੌਰ, ਜਗੀਰ ਕੌਰ, ਪ੍ਰਮਜੀਤ ਕੌਰ ਪਿੰਕੀ, ਸਿਮਰਨਜੀਤ ਕੌਰ, ਹਰਪ੍ਰੀਤ ਕੌਰ, ਮਨਜਿੰਦਰ ਕੌਰ, ਹਰਜਿੰਦਰ ਕੌਰ, ਸੁਖਬੀਰ ਕੌਰ, ਸਤਬੀਰ ਕੌਰ, ਨਰਿੰਦਰ ਕੌਰ, ਪ੍ਰਮਜੀਤ ਕੌਰ, ਸਵਿੰਦਰ ਕੌਰ, ਰਣਜੀਤ ਕੌਰ, ਜਸਰੀਤ, ਲਖਵਿੰਦਰ ਕੌਰ ਤੋਂ ਇਲਾਵਾ ਕੁਲਵੰਤ ਸਿੰਘ ਨਿਆਰਾ ਖਾਲਸਾ ਚੈਨਲ ਵਾਲਿਆਂ ਨੇ ਮੁਫ਼ਤ ਸੇਵਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਐਸ.ਡੀ.ਐਮ. ਤਰਨ ਤਾਰਨ ਦੇ ਦਫ਼ਤਰ ਅੱਗੇ ਲੱਗਣ ਵਾਲੇ ਧਰਨੇ ਸੰਬੰਧੀ ਕੀਤੀ ਮੀਟਿੰਗ <br/> ਅਗਲੀ ਖ਼ਬਰ ਫਤਿਆਬਾਦ ਕਸਬੇ ਵਿਚ ਕਈ ਥਾਵਾਂ 'ਤੇ ਨਾਜਾਇਜ਼ ਕਬਜਿਆਂ ਦੀ ਭਰਮਾਰ
Ad Position 24