02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਕਿਸਾਨਾਂ ਵਲੋਂ ਐਸ.ਡੀ.ਐਮ. ਤਰਨ ਤਾਰਨ ਦੇ ਦਫ਼ਤਰ ਅੱਗੇ ਲੱਗਣ ਵਾਲੇ ਧਰਨੇ ਸੰਬੰਧੀ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 11-05-2026
ਤਰਨ ਤਾਰਨ, 10 ਮਈ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਤਰਨ ਤਾਰਨ ਦੇ ਜ਼ੋਨ ਬਾਬਾ ਬੀਰ ਸਿੰਘ ਦੀ ਮੀਟਿੰਗ ਗੁਰਦੁਆਰਾ ਬਾਬਾ ਉਮਰਾਣਾ ਸਾਹਿਬ ਪਿੰਡ ਸੰਘੇ ਵਿਖੇ ਕੀਤੀ ਗਈ | ਮੀਟਿੰਗ ਦਾ ਏਜੰਡਾ ਫੰਡ ਜਥੇਬੰਦਕ ਢਾਂਚਾ ਅਤੇ 13 ਮਈ ਦਾ ਜ਼ਿਲ੍ਹਾ ਪੱਧਰੀ ਐਸ.ਡੀ.ਐਮ. ਦਫਤਰ ਤਰਨ ਤਾਰਨ ਅੱਗੇ ਭਿ੍ਸ਼ਟਾਚਾਰ ਦੇ ਮੁੱਦੇ 'ਤੇ ਧਰਨੇ ਦੇ ਸੰਬੰਧ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਖਜਾਨਚੀ ਫਤਿਹ ਸਿੰਘ ਪਿੱਦੀ ਅਤੇ ਜ਼ੋਨ ਜਰਨਲ ਸਕੱਤਰ ਬਲਜਿੰਦਰ ਸਿੰਘ ਸੇਰੋਂ, ਨਿਸ਼ਾਨ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਬੰਦੀ ਦੇ ਵਿਧਾਨ ਅਨੁਸਾਰ ਹਾੜੀ-ਸਾਉਣੀ ਦੇ ਫੰਡ ਦਾ ਹਿਸਾਬ ਜ਼ੋਨ ਦੇ ਹਰ ਪਿੰਡ ਕੋਲੋਂ ਲਿਆ ਗਿਆ ਤੇ ਨਵੇਂ ਫੰਡ ਜਮ੍ਹਾਂ ਕਰਵਾਏ ਗਏ, ਹਰ ਪਿੰਡ ਨੂੰ ਫੰਡ ਜਮ੍ਹਾਂ ਕਰਵਾਉਣ ਦੀ ਤਰੀਕ ਦਿੱਤੀ ਗਈ, ਦੂਸਰਾ ਏਜੰਡਾ ਜਥੇਬੰਦਕ ਢਾਂਚੇ ਦੀ ਢਿੱਲ ਮੱਠ ਖਤਮ ਕਰਕੇ ਹਰ ਪਿੰਡ ਨੂੰ ਜਥੇਬੰਦਕ ਇਕ ਸਾਰਤਾ ਵਿਚ ਪਰੋਣਾ ਹੈ, ਤੀਜਾ ਏਜੰਡਾ 13 ਮਈ ਨੂੰ ਭਿ੍ਸ਼ਟਾਚਾਰ ਦੇ ਮੁੱਦੇ 'ਤੇ ਐਸ.ਡੀ.ਐਮ. ਦਫਤਰ ਅੱਗੇ ਅਣਮਿਥੇ ਸਮੇਂ ਦਾ ਧਰਨਾ ਲਗਾਇਆ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਜੇਕਰ ਕੋਈ ਜਗ੍ਹਾ ਪਿੰਡ ਵਿਚ ਵੇਚਣੀ, ਖਰੀਦਣੀ ਹੋਵੇ ਤਾਂ ਐਨ.ਓ.ਸੀ. ਬੇਲੋੜੀ ਸ਼ਰਤ ਰੱਖੀ ਗਈ ਹੈ, ਪਿਛਲੇ ਸਾਲ ਤੋਂ ਲੋਕ ਧੱਕੇ ਖਾ ਰਹੇ ਹਨ | ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਮਸਲਿਆਂ ਦੇ ਹੱਲ ਤੱਕ ਧਰਨਾ ਚੱਲਦਾ ਰਹੇਗਾ | ਇਸ ਲਈ 13 ਮਈ ਨੂੰ ਪਿੰਡਾਂ ਵਿੱਚ ਵੱਡੇ ਜਥੇ ਲੈ ਕੇ ਸਮੇਤ ਦੁੱਧ ਪ੍ਰਸ਼ਾਦੇ ਐਸ.ਡੀ.ਐਮ. ਦਫ਼ਤਰ ਕਿਸਾਨ-ਮਜ਼ਦੂਰ ਪਹੁੰਚਣਗੇ | ਇਸ ਮੌਕੇ ਸੁਖਦੇਵ ਸਿੰਘ ਸ਼ਹਾਬਪੁਰ, ਦਰਸ਼ਨ ਸਿੰਘ ਅਲਾਵਲਪੁਰ, ਗੁਰਸੇਵਕ ਸਿੰਘ ਅਲਾਵਲਪੁਰ, ਹਰਪ੍ਰੀਤ ਸਿੰਘ ਬੰਗਾਲੀਪੁਰ, ਫਤਿਹ ਸਿੰਘ ਪਿੱਦੀ, ਸੁਖਦੇਵ ਸਿੰਘ ਦੀਨਪੁਰ, ਲਖਵਿੰਦਰ ਸਿੰਘ ਫੌਜੀ ਸੇਰੋਂ, ਸਰਮੁੱਖ ਸਿੰਘ ਸੇਰੋਂ, ਫੁੰਮਣ ਸਿੰਘ ਬਾਠ, ਸੁਖਵਿੰਦਰ ਸਿੰਘ ਬੇਗਮਪੁਰ, ਸੱਜਣ ਸਿੰਘ ਕਲੇਰ, ਗਿਆਨਦੀਪ ਸਿੰਘ ਬਾਗੜੀਆਂ, ਹਰਦੀਪ ਸਿੰਘ ਸੰਘੇ, ਜਲੰਧਰ ਸਿੰਘ ਰੈਸ਼ੀਆਣਾ, ਗੁਰਦਿਆਲ ਸਿੰਘ ਨੌਰੰਗਾਬਾਦ, ਸੁਬੇਗ ਸਿੰਘ ਨੰਬਰਦਾਰ ਰਸੂਲਪੁਰ, ਅਵਤਾਰ ਸਿੰਘ ਸ਼ਹਾਬਪੁਰ, ਗੁਰਮਿੰਦਰ ਸਿੰਘ ਸ਼ਹਾਬਪੁਰ, ਬਾਬਾ ਸੁੱਖਾ ਸਿੰਘ ਪੰਡੋਰੀ ਗੋਲਾ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਲੱਖਾ ਪਾਇਲ ਸਾਥੀਆਂ ਸਮੇਤ ਰੋੜੇਵਾਲ ਸਾਹਿਬ ਵਿਖੇ ਬਰਸੀ ਮੌਕੇ ਨਤਮਸਤਕ ਹੋਏ ਅਗਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਪੜਾਉ ਫਤਿਆਬਾਦ ਵਿਖੇ ਚੌਪਿਹਰਾ ਸਮਾਗਮ 'ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਕੀਤੀ ਸ਼ਿਰਕਤ <br/>
Ad Position 24