26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਗਰ ਸਭਰਾ 'ਚ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਅਜੀਤ ਡੈਸਕ 12-05-2026
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)-ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਸਭਰਾ ਵਿਖੇ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਧੰਨ ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਸਜਾਇਆ ਗਿਆ | ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਸੰਗਤਾਂ ਦੇ ਬੁਲਾਵੇ 'ਤੇ ਵਿਦੇਸ਼ ਗਏ ਹੋਣ ਕਰਕੇ ਮਹਾਂ ਪੁਰਖਾਂ ਦੇ ਛੋਟੇ ਸਪੁੱਤਰ ਬਾਬਾ ਚਰਨਜੀਤ ਸਿੰਘ ਨੇ ਪੂਰੇ ਪਿੰਡ ਦੀਆਂ ਪ੍ਰਕਰਮਾਂ ਵਿਚ ਜਥੇ ਸਮੇਤ ਹਾਜ਼ਰੀਆਂ ਭਰੀਆਂ | ਨਗਰ ਦੇ ਵੱਖ-ਵੱਖ ਪੜਾਵਾਂ ਤੇ ਨਗਰ ਕੀਰਤਨ ਵਿਚ ਹਾਜ਼ਰੀ ਭਰ ਰਹੀਆਂ | ਸੰਗਤਾਂ ਲਈ ਜਲ ਪਾਣੀ ਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ | ਸੰਤ ਬਾਬਾ ਚਰਨਜੀਤ ਸਿੰਘ ਦੇ ਨਾਲ ਬਾਬਾ ਨਿਹਾਲ ਸਿੰਘ ਸਭਰਾਵਾਂ, ਗਿਆਨੀ ਦਿਲਬਾਗ ਸਿੰਘ ਅਤੇ ਗਿਆਨੀ ਅਮਰਜੀਤ ਸਿੰਘ ਸਭਰਾ ਤੇ ਹੋਰ ਜਥਿਆਂ ਨੇ ਸੰਗਤਾਂ ਨੂੰ ਗੁਰ ਜੱਸ ਸੁਣਾ ਕੇ ਨਿਹਾਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜੰਕ ਫੂਡ ਤੇ ਮਸਾਲੇਦਾਰ ਭੋਜਨ ਗਲੇ ਲਈ ਹਾਨੀਕਾਰਕ- ਡਾ. ਰੰਧਾਵਾ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਕੂਲ ਦਾ ਦਸਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ <br/>
Ad Position 24