26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜੰਕ ਫੂਡ ਤੇ ਮਸਾਲੇਦਾਰ ਭੋਜਨ ਗਲੇ ਲਈ ਹਾਨੀਕਾਰਕ- ਡਾ. ਰੰਧਾਵਾ <br/>

Ad Position 21
No active advertisement
ਅਜੀਤ ਡੈਸਕ 12-05-2026
ਤਰਨ ਤਾਰਨ, 11 ਮਈ (ਪਰਮਜੀਤ ਜੋਸ਼ੀ)-ਅੱਜ ਕੱਲ੍ਹ ਜੰਕ ਫੂਡ ਅਤੇ ਮਸਾਲੇਦਾਰ ਭੋਜਨ ਦਾ ਰੁਝਾਨ ਵੱਧ ਰਿਹਾ ਹੈ, ਜਿਸਦਾ ਜਿਆਦਾ ਇਸਤੇਮਾਲ ਨਾਲ ਗਲੇ ਅਤੇ ਖਾਣੇ ਦੀ ਨਾਲੀ ਦੀਆਂ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ | ਇਹ ਜਾਣਕਾਰੀ ਈ. ਐੱਨ. ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਜਿਆਦਾ ਮਸਾਲੇਦਾਰ ਭੋਜਨ ਨਾਲ (ਗੈਸਟਰੋ ਇਸੋਫੇਜਿਅਲ ਰਿਫਲਕ ਡਜਿਜ) ਹੋ ਜਾਂਦੀ ਹੈ, ਜਿਸ ਵਿਚ ਖਾਣੇ ਦੀ ਨਾੜੀ ਵਿਚਲਾ ਤੇਜਾਬ ਉਪਰ ਆ ਕੇ ਗਲੇ ਨੂੰ ਨੁਕਸਾਨ ਪਹੁੰਚਾਉਂਦਾ ਹੈ | ਉਨ੍ਹਾਂ ਦੱਸਿਆ ਕਿ ਅਗਰ ਤਹਾਨੂੰ ਗਲੇ ਵਿਚ ਕੁਝ ਅੱੜਿਆ ਮਹਿਸੂਸ ਹੋਣਾ, ਦਰਦ ਰਹਿਣਾ, ਖਾਧਾ ਪੀਤਾ ਉਪਰ ਨੂੰ ਆਉਣਾ, ਗਲੇ ਵਿਚ ਖੂਨ ਵਗਣਾ ਅਤੇ ਖਾਧਾ ਪੀਤਾ ਨਾ ਪਚਣਾ ਆਦਿ ਲੱਛਣ ਦਿਖਾਈ ਦਿੰਦੇ ਹਨ ਤਾਂ ਤਰੁੰਤ ਮਾਹਿਰ ਡਾਕਟਰ ਪਾਸੋਂ ਆਪਣਾ ਚੈਕਅੱਪ ਕਰਵਾਉਣਾ ਚਾਹੀਦਾ ਹੈ, ਤਾਂ ਕਿ ਬਿਮਾਰੀ ਗੰਭੀਰ ਨਾ ਬਣੇ |

Ad Position 22
No active advertisement
ਪਿਛਲੀ ਖ਼ਬਰ ਮਨਜੀਤ ਸਿੰਘ ਖਹਿਰਾ ਬਣੇ ਬਾਬਾ ਗੁਰਦਿੱਤ ਸਿੰਘ ਆਈ. ਟੀ. ਆਈ. ਸਰਹਾਲੀ ਦੇ ਨਵੇਂ ਪਿ੍ੰਸੀਪਲ <br/> ਅਗਲੀ ਖ਼ਬਰ ਨਗਰ ਸਭਰਾ 'ਚ ਨਗਰ ਕੀਰਤਨ ਸਜਾਇਆ <br/>
Ad Position 24