26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਨਜੀਤ ਸਿੰਘ ਖਹਿਰਾ ਬਣੇ ਬਾਬਾ ਗੁਰਦਿੱਤ ਸਿੰਘ ਆਈ. ਟੀ. ਆਈ. ਸਰਹਾਲੀ ਦੇ ਨਵੇਂ ਪਿ੍ੰਸੀਪਲ <br/>

Ad Position 21
No active advertisement
ਅਜੀਤ ਡੈਸਕ 12-05-2026
ਸਰਹਾਲੀ ਕਲਾਂ, 11 ਮਈ (ਅਜੇ ਸਿੰਘ ਹੁੰਦਲ)-ਤਕਨੀਕੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਬਿਹਤਰੀਨ ਬਣਾਉਣ ਲਈ ਨਵੇਂ ਸਟਾਫ਼ ਦੀ ਭਰਤੀ ਦੇ ਨਾਲ ਨਾਲ ਪਿ੍ੰਸੀਪਲਾਂ ਦੀਆਂ ਅਸਾਮੀਆਂ ਵੀ ਭਰੀਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ ਮਨਜੀਤ ਸਿੰਘ ਖਹਿਰਾ ਨੂੰ ਵਿਭਾਗ ਵਲੋਂ ਤਰੱਕੀ ਦੇ ਕੇ ਬਾਬਾ ਗੁਰਦਿੱਤ ਸਿੰਘ ਸਰਕਾਰੀ ਆਈ. ਟੀ. ਆਈ. ਸਰਹਾਲੀ ਕਲਾਂ ਦਾ ਨਵਾਂ ਪਿ੍ੰਸੀਪਲ ਨਿਯੁਕਤ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿ੍ੰਸੀਪਲ ਮਨਜੀਤ ਸਿੰਘ ਨੇ 1991 ਵਿੱਚ ਇਸੇ ਸੰਸਥਾ ਤੋਂ ਆਈ.ਟੀ.ਆਈ ਦੀ ਪੜ੍ਹਾਈ ਕੀਤੀ, ਫਿਰ ਸਾਲ 2007 ਵਿਚ ਇਸੇ ਹੀ ਸੰਸਥਾ ਵਿਚ ਬਤੌਰ ਇਲੈਕਟਿ੍ਕਲ ਇੰਸਟਕਟਰ ਵਜੋਂ ਭਰਤੀ ਹੋ ਆਪਣੀ ਸਰਕਾਰੀ ਸਰਵਿਸ ਸ਼ੁਰੂ ਕੀਤੀ ਉਪਰੰਤ ਮਾਰਚ 2026 ਵਿਚ ਬਤੌਰ ਟ੍ਰੇਨਿੰਗ ਅਫ਼ਸਰ ਪ੍ਰਮੋਟ ਹੋਣ ਪਿੱਛੋ ਹੁਣ ਇਸੇ ਹੀ ਸੰਸਥਾ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ | ਇਸ ਮੌਕੇ ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮੇਰੇ ਲਈ ਇਹ-ਇਕ ਬਹੁਤ ਹੀ ਸਨਮਾਨਯੋਗ ਗੱਲ ਹੈ ਜਿਸ ਸੰਸਥਾ ਵਿਚੋਂ ਮੈਂ ਆਪਣੇ ਉੱਜਵਲ ਭਵਿੱਖ ਲਈ ਆਈ. ਟੀ. ਆਈ. ਕੀਤੀ ਸੀ ਅੱਜ ਪ੍ਰਮਾਤਮਾ ਨੇ ਮੈਨੂੰ ਉਸੇ ਹੀ ਸੰਸਥਾ ਦਾ ਪਿ੍ੰਸੀਪਲ ਬਣਾ ਦਿੱਤਾ ਹੈ | ਇਹ ਸਭ ਮੇਰੇ ਪਿਤਾ ਮਾਸਟਰ ਜੋਗਿੰਦਰ ਸਿੰਘ ਜੀ ਅਤੇ ਮਾਤਾ ਬਲਬੀਰ ਕੌਰ ਦੀਆਂ ਦੁਆਵਾਂ ਸਦਕੇ ਹੀ ਹੋਇਆ | ਮੈਂ ਆਪਣੀ ਇਸ ਨਵੀਂ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਇਸ ਸੰਸਥਾ ਨੂੰ ਅਸਮਾਨ ਦੀਆਂ ਬੁਲੰਦੀਆਂ 'ਤੇ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗਾ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਬਲਜੀਤ ਸਿੰਘ, ਸਹਿਜਪ੍ਰੀਤ ਸਿੰਘ ਅਤੇ ਸੰਸਥਾ ਨਾਲ ਸਬੰਧਤ ਸਟਾਫ਼ ਮੈਂਬਰਾਂ ਸਮੇਤ ਜਸਵਿੰਦਰ ਸਿੰਘ ਟੀ. ਓ., ਸ਼ਰਨਜੀਤ ਸਿੰਘ, ਸੁਖਨੀਤ ਸਿੰਘ ਆਦਿ, ਦਫ਼ਤਰੀ ਅਮਲਾ ਗੁਰਬਾਜ ਸਿੰਘ ਸੁਪਰਟੈਂਡ, ਜਤਿੰਦਰ ਕੁਮਾਰ ਸੀਨੀਅਰ ਸਹਾਇਕ, ਨਰੇਸ਼ ਕੁਮਾਰ ਸੀਨੀਅਰ ਸਹਾਇਕ, ਕੁਲਵੰਤ ਸਿੰਘ, ਦੇਬਾ ਸਿੰਘ, ਜਸਵੰਤ ਸਿੰਘ ਸਮੇਤ ਹੋਰਾਂ ਨੇ ਪਿ੍ੰਸੀਪਲ ਮਨਜੀਤ ਸਿੰਘ ਨੂੰ ਉਨ੍ਹਾਂ ਦੀ ਪਦਉੱਨਤੀ ਮੌਕੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਵਿਖੇ ਮਾਂ ਦਿਵਸ ਤੇ ਰੈੱਡ ਕਰਾਸ ਦਿਵਸ ਮਨਾਇਆ <br/> ਅਗਲੀ ਖ਼ਬਰ ਜੰਕ ਫੂਡ ਤੇ ਮਸਾਲੇਦਾਰ ਭੋਜਨ ਗਲੇ ਲਈ ਹਾਨੀਕਾਰਕ- ਡਾ. ਰੰਧਾਵਾ <br/>
Ad Position 24