26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਵਿਖੇ ਮਾਂ ਦਿਵਸ ਤੇ ਰੈੱਡ ਕਰਾਸ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 12-05-2026
ਗੋਇੰਦਵਾਲ ਸਾਹਿਬ, 11 ਮਈ (ਸਕੱਤਰ ਸਿੰਘ ਅਟਵਾਲ)-ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਾਂ ਦਿਵਸ ਤੇ ਰੈੱਡ ਕਰਾਸ ਦਿਵਸ ਉਤਸ਼ਾਹ ਨਾਲ ਮਨਾਇਆ, ਇਸ ਸੰਬੰਧੀ ਸੰਸਥਾ ਵਲੋਂ ਵਿਸ਼ੇਸ਼ ਸਮਾਗਮ ਕਰਵਾਇਆ | ਜਿਸ 'ਚ ਵਿਦਿਆਰਥੀਆਂ ਨੇ ਮਾਵਾਂ ਨੂੰ ਸਮਰਪਿਤ ਗੀਤ, ਕਵਿਤਾਵਾਂ ਤੇ ਭਾਸ਼ਣ ਸਮੇਤ ਕਈ ਤਰ੍ਹਾਂ ਦੀਆਂ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕਰਕੇ ਆਪਣਾ ਧੰਨਵਾਦ ਪ੍ਰਗਟ ਕੀਤਾ | ਵਿਦਿਆਰਥੀਆਂ ਦੁਆਰਾ ਬਣਾਏ ਗਏ ਮਨਮੋਹਕ ਤੇ ਰੰਗੀਨ ਕਾਰਡ ਤੇ ਫੋਟੋ ਫਰੇਮਾ ਆਦਿ ਦੇ ਰੂਪ ਵਿਚ ਪ੍ਰਦਰਸ਼ਨੀ ਲਗਾਈ ਗਈ, ਇਸ ਦੌਰਾਨ ਵਿਦਿਆਰਥੀਆਂ ਨੇ ਰੈੱਡ ਕਰਾਸ ਦੇ ਬੁਨਿਆਦੀ ਸਿਧਾਂਤਾਂ ਜਿਵੇਂ ਕਿ ਮਨੁੱਖਤਾ, ਨਿਰਪੱਖਤਾ, ਅਜ਼ਾਦੀ, ਸਵੈਸੇਵੀ, ਸੇਵਾ, ਏਕਤਾ ਤੇ ਸਰਵਵਿਆਪਕਤਾ ਨੂੰ ਉਜਾਗਰ ਕੀਤਾ, ਸੰਸਥਾ ਦੇ ਪਿ੍ੰਸੀਪਲ ਭਗਵੰਤ ਕੌਰ ਔਲਖ ਨੇ ਪੀੜਤ ਲੋਕਾਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਇਹ ਮਾਨਵਤਾਵਾਦੀ ਲਹਿਰ ਹੈ ਤੇ ਸਾਰਿਆਂ ਨੂੰ ਰੈੱਡ ਕਰਾਸ ਦੇ ਸਿਧਾਂਤਾਂ ਦੀ ਪਾਲਣਾ ਕਰਨੀ ਚਾਹਦੀ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇਹ ਮਨੁੱਖੀ ਦੁੱਖਾਂ ਨੂੰ ਦੂਰ ਕਰਨ, ਮਨੁੱਖੀ ਜੀਵਨ ਤੇ ਮਾਨ ਸਨਮਾਨ ਦੀ ਰੱਖਿਆ ਕਰਨ ਅਤੇ ਐਮਰਜੈਂਸੀ ਦਾ ਜਵਾਬ ਦੇਣ ਲਈ ਸਾਡੀ ਵਚਨਬੱਧਤਾ ਨੂੰ ਦੁਹਰਾਉਣ ਦਾ ਮੌਕਾ ਹੈ | ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਸ਼ਰਨਜੀਤ ਕੌਰ, ਬੇਅੰਤ ਕੌਰ, ਮਨਪ੍ਰੀਤ ਕੌਰ, ਸੰਦੀਪ ਕੌਰ, ਸਤਿਪਾਲ ਸਿੰਘ, ਕੁਲਦੀਪ ਸਿੰਘ , ਕੰਵਲਜੀਤ ਸਿੰਘ, ਕਰਮਜੀਤ ਸਿੰਘ ਤੇ ਸਮੂਹ ਸਟਾਫ ਦੇ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਮਨਜੀਤ ਸਿੰਘ ਖਹਿਰਾ ਬਣੇ ਬਾਬਾ ਗੁਰਦਿੱਤ ਸਿੰਘ ਆਈ. ਟੀ. ਆਈ. ਸਰਹਾਲੀ ਦੇ ਨਵੇਂ ਪਿ੍ੰਸੀਪਲ <br/>
Ad Position 24