28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਾਜਾਇਜ਼ ਅਸਲ੍ਹਾ ਸਪਲਾਈ ਕਰਨ 'ਤੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 12-05-2026
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ ਨਾਜਾਇਜ਼ ਅਸਲ੍ਹਾ ਸਪਲਾਈ ਕਰਨ ਵਾਲੇ ਗਿਰੋਹ ਦੇ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਿਟੀ ਤਰਨ ਤਾਰਨ ਦੇ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਚੌਂਕ ਹਰੀਰਾਮ ਸ਼ੈਲਰ ਤਰਨ ਤਾਰਨ ਨਜ਼ਦੀਕ ਮੌਜੂਦ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬਿਕਰਮਜੀਤ ਸਿੰਘ ਉਰਫ ਛਪਰਸ਼ ਪੁੱਤਰ ਕੁਲਜਿੰਦਰ ਸਿੰਘ ਵਾਸੀ ਨੇੜੇ ਸਾਹਿਬ ਮਾਰਕਿਟ ਜੰਡਿਆਲਾ ਰੋਡ ਤਰਨ ਤਾਰਨ, ਅਰਪਤਵੀਰ ਸਿੰਘ ਉਰਫ ਅਰਪਤ ਪੁੱਤਰ ਅਵਤਾਰ ਸਿੰਘ ਵਾਸੀ ਗਲੀ ਨੰਬਰ 04 ਗੁਰੂ ਅਰਜਨ ਦੇਵ ਨਗਰ ਨੇੜੇ ਗੋਇੰਦਵਾਲ ਬਾਈਪਾਸ ਤਰਨ ਤਾਰਨ, ਤੇਜਬੀਰ ਸਿੰਘ ਉਰਫ ਤੇਜੀ ਪੁੱਤਰ ਮਨਮੋਹਨਜੀਤ ਸਿੰਘ ਵਾਸੀ ਗਲੀ ਨੰਬਰ 01 ਗੁਰੂ ਅਰਜਨ ਦੇਵ ਨਗਰ ਨੇੜੇ ਗੋਇੰਦਵਾਲ ਬਾਈਪਾਸ ਤਰਨ ਤਾਰਨ, ਹਰਪਾਲ ਸਿੰਘ ਪੁੱਤਰ ਬੱਬੂ ਵਾਸੀ ਝੰਡੇਰ ਥਾਣਾ ਸਦਰ ਤਰਨ ਤਾਰਨ, ਮਨਜਿੰਦਰ ਸਿੰਘ ਉਰਫ ਰਾਹੁਲ ਪੁੱਤਰ ਰਣਜੀਤ ਸਿੰਘ ਵਾਸੀ ਕੈਚੀਆਂ ਵਾਲਾ ਬਜ਼ਾਰ ਨੂਰਦੀ ਤਰਨ ਤਾਰਨ, ਗੁਰਲਾਲਪ੍ਰੀਤ ਸਿੰਘ ਉਰਫ ਗੁਰਲਾਲ ਪੁੱਤਰ ਅੰਗਰੇਜ ਸਿੰਘ ਵਾਸੀ ਗਲੀ ਖੱਡੀਆਂ ਵਾਲੀ ਮੁਹੱਲਾ ਗੁਰੂ ਲਕਾ ਖੂਹ ਤਰਨ ਤਾਰਨ ਮਿਲ ਕੇ ਨਾਜਾਇਜ਼ ਅਸਲਾ ਵੇਚਣ ਅਤੇ ਸਪਲਾਈ ਕਰਨ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਤਰਨ ਤਾਰਨ ਸ਼ਹਿਰ ਵਿਚ ਨਾਜਾਇਜ਼ ਅਸਲੇ ਸਮੇਤ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਨੀਅਤ ਨਾਲ ਘੁੰਮ ਰਹੇ ਹਨ ਅਤੇ ਅਸਲੇ ਸਮੇਤ ਕਾਬੂ ਆ ਸਕਦੇ ਹਨ | ਏ.ਐੱਸ.ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਸੱਚੀ ਹੋਣ 'ਤੇ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਭਰੋਵਾਲ ਨੇ ਕੀਤੀ ਮੀਟਿੰਗ <br/> ਅਗਲੀ ਖ਼ਬਰ ਲੜਕੀ ਨੂੰ ਅਗਵਾ ਕਰਨ 'ਤੇ ਮਾਮਲਾ ਦਰਜ
Ad Position 24