28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਭਰੋਵਾਲ ਨੇ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 12-05-2026
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)-ਹਲਕਾ ਖਡੂਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਵਲੋਂ ਭਾਰਤ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨਾਲ ਸਾਥੀਆਂ ਸਮੇਤ ਇਕ ਅਹਿਮ ਮੀਟਿੰਗ ਕੀਤੀ ਗਈ | ਇਸ ਮੁਲਾਕਾਤ ਦੌਰਾਨ ਭਰੋਵਾਲ ਨੇ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀਆਂ ਮੌਜੂਦਾ ਸਿਆਸੀ ਸਥਿਤੀਆਂ ਤੇ ਇਲਾਕੇ ਦਾ ਕੇਂਦਰੀ ਸਕੀਮਾਂ ਰਾਹੀਂ ਸਰਵਪੱਖੀ ਵਿਕਾਸ ਨੂੰ ਲੈ ਕੇ ਡੁੰਘਾਈ ਨਾਲ ਵਿਚਾਰ ਚਰਚਾ ਕੀਤੀ | ਭਰੋਵਾਲ ਨੇ ਦੱਸਿਆ ਕਿ ਲਾਲਪੁਰਾ ਬਹੁਤ ਹੀ ਗਹਿਰੀ 'ਤੇ ਡੂੰਘੀ ਸੋਚ ਦੇ ਮਾਲਕ ਹਨ ਤੇ ਖਾਸ ਕਰਕੇ ਸਿੱਖੀਂ ਫ਼ਲਸਫ਼ੇ ਦੇ ਡੂੰਘੇ ਅਧਿਐਨ ਦੀ ਮਹਿਕ ਉਨ੍ਹਾਂ 'ਚੋੋਂ ਟਹਿਕਦੀ ਹੈ | ਭਰੋਵਾਲ ਨੇ ਦੱਸਿਆ ਕਿ ਖਡੂਰ ਸਾਹਿਬ ਵਿਧਾਨ ਸਭਾ ਹਲਕੇ 'ਚ ਉਨ੍ਹਾਂ ਦੇ ਵੱਡੇ ਵਡੇਰਿਆਂ ਦਾ ਲਾਲਪੁਰਾ ਪਿੰਡ ਹੋਣ ਕਾਰਨ ਤੇ ਤਰਨ ਤਾਰਨ ਚ ਬਤੌਰ ਐੱਸ.ਐੱਸ.ਪੀ. ਕੀਤੀ ਲੋਕ ਸੇਵਾ ਕਾਰਨ ਇਸ ਹਲਕੇ ਨਾਲ ਵਿਸ਼ੇਸ਼ ਲਗਾਵ ਹੈ ਅਤੇ ਉਹ ਚਾਹੁੰਦੇ ਕਿ ਲੋਕਾਂ ਦੇ ਜੀਵਨ 'ਚ ਖੁਸ਼ਹਾਲੀ ਆਵੇ ਤੇ ਆਪਸੀ ਪਿਆਰ ਵਧੇ ਜਿਸ ਲਈ ਉਨ੍ਹਾਂ ਹਰੇਕ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਭਰੋਵਾਲ ਨੇ ਦੱਸਿਆ ਕੇ ਆਉਣ ਵਾਲੇ ਸਮੇਂ ਖਡੂਰ ਸਾਹਿਬ ਹਲਕੇ 'ਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਹੋਰ ਕਿਸ ਸੁਚਾਰੂ ਢੰਗ ਨਾਲ ਲਾਮਬੰਦ ਕੀਤਾ ਜਾਵੇ | ਇਸ ਮੌਕੇ ਲਾਲਪੁਰਾ ਤੋਂ ਗਿਆਨ ਗ੍ਰਹਿਣ ਕੀਤਾ | ਭਰੋਵਾਲ ਨੇ ਦੱਸਿਆ ਕਿ ਲਾਲਪੁਰਾ ਨੇ ਆਦੇਸ਼ ਦਿੱਤੇ ਕਿ ਪਾਰਟੀ ਨੀਤੀਆਂ ਤੇ ਮੋਦੀ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਸਕੀਮਾਂ ਨੂੰ ਪਿੰਡ ਪੱਧਰ ਤੇ ਜਾ ਕੇ ਲੋਕਾਂ ਤੱਕ ਪਹੁੰਚਾਇਆ ਜਾਵੇ | ਇਸ ਮੌਕੇ ਭੁਪਿੰਦਰ ਸਿੰਘ ਚਤਰੱਥ, ਤਰਸੇਮ ਸਿੰਘ ਛਾਪੜੀ ਸਾਹਿਬ, ਠੇਕੇਦਾਰ ਸੁਖਜਿੰਦਰ ਸਿੰਘ ਤੇ ਗੁਰਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਛੋਟੇ ਹਾਥੀ ਤੇ ਇਨੋਵਾ ਕਾਰ ਦੀ ਟੱਕਰ ਦੌਰਾਨ, ਦੋ ਜ਼ਖਮੀ <br/> ਅਗਲੀ ਖ਼ਬਰ ਨਾਜਾਇਜ਼ ਅਸਲ੍ਹਾ ਸਪਲਾਈ ਕਰਨ 'ਤੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24