ਤਰਨ ਤਾਰਨ, 15 ਮਈ (ਹਰਿੰਦਰ ਸਿੰਘ)-ਤੇਜ਼ ਰਫ਼ਤਾਰ ਗੱਡੀ ਚਾਲਕ ਵਲੋਂ ਗਲਤ ਸਾਈਡ ਲਿਆ ਕੇ ਸੜਕ ਕਿਨਾਰੇ ਖ਼ੜੇ 2 ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਅਤੇ ਇਕ ਨੌਜਵਾਨ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਅਤੇ ਦੂਸਰਾ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ | ਥਾਣਾ ਸਿਟੀ ਤਰਨ ਤਾਰਨ ਵਿਖੇ ਸੁਰਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਚੂੰਘ ਨੇ ਬਿਆਨ ਦਰਜ ਕਰਵਾਏ ਕਿ ਉਹ ਟਰੱਕ ਡਰਾਇਵਰ ਦਾ ਕੰਮ ਕਰਦਾ ਹੈ ਤੇ ਮੇਰਾ ਲੜਕਾ ਸੁਖਮਨਦੀਪ ਸਿੰਘ (20) ਸਾਲ ਜੋ ਮੇਰੇ ਨਾਲ ਹੀ ਟਰੱਕ 'ਤੇ ਹੁੰਦਾ ਹੈ | ਮੈੈਂ ਆਪਣਾ ਟਰੱਕ ਨੰਬਰੀ ਪੀ.ਬੀ.02 ਐਫ.ਸੀ. 8082 ਨੂੰ ਕਣਕ ਨਾਲ ਲੋਡ ਕਰਕੇ ਜੀੳਬਾਲਾ ਮੰਡੀ ਵਿਚੋੋਂ ਮੋਡਰਨ ਫੂਡ ਰਾਇਸ ਮਿਲ ਠਰੂ ਦੇ ਬਾਹਰ ਲਾਈਨ ਵਿਚ ਆਪਣਾ ਟਰੱਕ ਲਗਾਇਆ ਸੀ ਤਾਂ ਮੈਂ ਟਰੱਕ ਵਿਚ ਬੈਠਾ ਸੀ | ਰਾਤ ਸਮੇਂ ਮੇਰਾ ਲੜਕਾ ਬਾਹਰ ਖੜਾ ਸੀ ਤੇ ਇਕ ਲੜਕਾ ਮੁਨੀਸ਼ ਪੁੱਤਰ ਟੋਨੀ ਵਾਸੀ ਨੇੜੇ ਗਿੱਲ ਵਰਕਸ਼ਾਪ ਗੋਇੰਦਵਾਲ ਬਾਈਪਾਸ ਤਰਨ ਤਾਰਨ ਸਾਡੀ ਚਾਹ ਲੈ ਕੇ ਆਇਆ ਸੀ | ਇਕ ਗੱਡੀ ਜੋ ਤੇਜ ਰਫਤਾਰ ਵਿਚ ਆਈ ਤੇ ਪਹਿਲਾ ਮੁਨੀਸ਼ ਚਾਹ ਵਾਲੇ ਲੜਕੇ ਵਿਚ ਵੱਜੀ ਤੇ ਫਿਰ ਮੇਰੇ ਲੜਕੇ ਵਿਚ ਇਹ ਗੱਡੀ ਗਲਤ ਸਾਈਡ ਤੋੋਂ ਆ ਕੇ ਵੱਜੀ ਤੇ ਇਨ੍ਹਾਂ ਦੋਵਾਂ ਨੂੰ ਬਹੁਤ ਸੱਟਾਂ ਲੱਗ ਗਈਆਂ | ਜਿਸ ਤੋ ਬਾਅਦ ਐਕਸੀਡੈਂਟ ਕਰਨ ਵਾਲਾ ਕਾਰ ਚਾਲਕ ਗੱਡੀ ਸਮੇਤ ਮੌਕਾ ਤੋਂੋ ਕਾਰ ਭਜਾ ਕੇ ਲੈ ਗਿਆ ਤੇ ਮਾੈ ਇਨ੍ਹਾਂ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਤਰਨ ਤਾਰਨ ਲੈ ਗਿਆ, ਜਿੱਥੇ ਮੇਰੇ ਲੜਕੇ ਸੁਖਮਨਦੀਪ ਸਿੰਘ ਨੂੰ ਡਾਕਟਰ ਨੇੇ ਮਿ੍ਤਕ ਘੋਸ਼ਿਤ ਕੀਤਾ ਤੇ ਦੂਸਰਾ ਲੜਕਾ ਜੇਰੇ ਇਲਾਜ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਪ੍ਰਦੂਮਣ ਸਿੰਘ ਨੇ ਦੱਸਿਆ ਕਿ ਅਣਪਛਾਤੇ ਗੱਡੀ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |