ਤਰਨ ਤਾਰਨ, 15 ਮਈ (ਪਰਮਜੀਤ ਜੋਸ਼ੀ)ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਦਾ ਬਾਰ੍ਹਵੀਂ ਅਤੇ ਦਸਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ | ਬਾਰ੍ਹਵੀਂ ਸਾਇੰਸ ਗਰੁੱਪ ਵਿਚੋਂ ਨਿਤਆ ਨੂਰ ਨੇ 479 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਹਰਮਨਪ੍ਰੀਤ ਕੌਰ ਨੇ 475 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਪਲਕਪ੍ਰੀਤ ਕੌਰ ਨੇ 475 ਅੰਕ ਪ੍ਰਾਪਤ ਕਰਕੇ ਹਾਸਲ ਕੀਤਾ | ਤੀਸਰਾ ਸਥਾਨ ਅਕਸ਼ਿਤਾ ਸ਼ਰਮਾ ਨੇ 471 ਅੰਕ ਪ੍ਰਾਪਤ ਕਰਕੇ ਹਾਸਲ ਕੀਤਾ | ਆਰਟਸ ਗਰੁੱਪ ਵਿਚੋਂ ਪਹਿਲਾ ਸਥਾਨ ਜੋਧਬੀਰ ਸਿੰਘ ਨੇ 377 ਅੰਕ ਪ੍ਰਾਪਤ ਕਰਕੇ ਕੀਤਾ, ਦੂਸਰਾ ਸਥਾਨ ਅੰਮਿਰਿਤਪ੍ਰੀਤ ਸਿੰਘ ਨੇ 376 ਅੰਕ ਪ੍ਰਾਪਤ ਕੀਤਾ ਅਤੇ ਤੀਸਰਾ ਸਥਾਨ ਗੁਰਮਨਜੀਤ ਸਿੰਘ ਨੇ 372 ਅੰਕ ਪ੍ਰਾਪਤ ਕਰਕੇ ਹਾਸਲ ਕੀਤਾ | ਇਸੇ ਤਰ੍ਹਾਂ ਦਸਵੀਂ ਸ਼੍ਰੇਣੀ ਵਿਚ ਰਵਨੀਤ ਸਿੰਘ ਨੇ 512 ਅੰਕ ਪ੍ਰਾਪਤ ਕਰਕੇ ਕੀਤਾ, ਯੁਵਰਾਜ ਸਿੰਘ ਨੇ 506 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਗੁਰਸ਼ਾਨਦੀਪ ਸਿੰਘ ਨੇ 500 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਖੰਨਾ ਨੇ ਅੱਵਲ ਆਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਖੰਨਾ, ਜਨਰਲ ਸਕੱਤਰ ਜਤਿੰਦਰ ਕੁਮਾਰ ਸੂਦ, ਮੈਨੇਜਰ ਅਨਿਲ ਕੁਮਾਰ ਸ਼ੰਭੂ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆੰ ਨੂੰ ਵਧਾਈ ਦਿੱਤੀ | ਪਿੰ੍ਰਸੀਪਲ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਬਾਰ੍ਹਵੀਂ ਸਾਇੰਸ ਗਰੁੱਪ, ਆਰਟਸ ਗਰੁੱਪ ਅਤੇ ਦਸਵੀਂ ਦੇ ਵਿਦਿਆਰਥੀ ਅੱਵਲ ਦਰਜੇ ਵਿਚ ਬਹੁਤ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ | ਇਸ ਮੌਕੇ ਬਲਜਿੰਦਰ ਸਿੰਘ ਵਾਈਸ ਪਿੰ੍ਰਸੀਪਲ, ਸੁਨੀਲ ਕੁਮਾਰ, ਹਰਜੀਤ ਸਿੰਘ, ਜਗਦੀਪ ਸਿੰਘ, ਪਵਨਦੀਪ ਸਿੰਘ, ਨਵੀਨ ਕੁਮਾਰ ਸ਼ਰਮਾ, ਅੰਜੂ ਸ਼ਰਮਾ, ਹਰਬੀਰ ਕੌਰ, ਕਿਰਨ ਜੋਤੀ, ਪ੍ਰਭਜੋਤ ਕੌਰ, ਤਰਿਪਤਿੰਦਰ ਢਿੱਲੋਂ ਅਤੇ ਸਮੂਹ ਸਟਾਫ਼ ਹਾਜ਼ਰ ਸਨ |