26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਸੀ.ਬੀ.ਐਸ.ਈ. ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਵਿਚ ਆਪਣੀ ਮਿਹਨਤ ਦਾ ਮਨਵਾਇਆ ਲੋਹਾ <br/>

Ad Position 21
No active advertisement
ਅਜੀਤ ਡੈਸਕ 16-05-2026
ਪੱਟੀ, 15 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੀ ਸਿਰਮੋਰ ਸਿੱਖਿਆ ਸੰਸਥਾ ਸੈਂਟਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਸਹਿ ਗਤੀਵਿਧੀਆਂ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ ਕੇ ਆਪਣੀ ਸ਼ਮੂਲੀਅਤ ਦੇ ਨਾਲ ਪਹਿਚਾਣ ਬਣਾਉਂਦਾ ਹੈ ਉੱਥੇ ਹੀ ਸੀ.ਬੀ.ਐਸ.ਈ ਦੀ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿਚ ਵੀ 100 ਫੀਸਦੀ ਨਤੀਜਿਆਂ ਦੇ ਨਾਲ ਬਹੁਤ ਹੀ ਸ਼ਲਾਘਾਯੋਗ ਪ੍ਰਦਰਸ਼ਨ ਦਾ ਪ੍ਰਗਟਾਵਾ ਕੀਤਾ | ਇਸ ਸੰਸਥਾ ਦੇ ਜਮਾਤ ਬਾਰਵੀਂ ਦੇ ਮੈਡੀਕਲ ਗਰੁੱਪ ਵਿਚੋਂ ਰਵਿੰਦਰਪਾਲ ਸਿੰਘ 98 ਫੀਸਦੀ ਅੰਕ ਪ੍ਰਾਪਤ ਕਰਕੇ ਤਰਨ ਤਾਰਨ ਜ਼ਿਲ੍ਹੇ ਵਿਚ ਦੂਜੇ ਨੰਬਰ 'ਤੇ ਰਿਹਾ | ਇਸ ਤੋਂ ਇਲਾਵਾ ਹਰਲੀਨ ਕੌਰ 94 ਫੀਸਦੀ, ਖੁਸ਼ਪ੍ਰੀਤ ਢਿੱਲੋ 92 ਫੀਸਦੀ, ਗੋਪਿਕਾ ਸਹਿਗਲ 91 ਫੀਸਦੀ ਅੰਕ ਲੈ ਕੇ ਅੱਵਲ ਰਹੀਆਂ, ਸਮਰਪ੍ਰੀਤ ਕੌਰ 89 ਫੀਸਦੀ, ਨਮਨ ਕਪੂਰ 96 ਫੀਸਦੀ, ਕੇਸ਼ਵੀ ਸ਼ਰਮਾ 85 ਫੀਸਦੀ,. ਪਲਕ 84 ਫੀਸਦੀ ਨੰਬਰਾਂ ਨਾਲ ਅੱਵਲ ਰਹੀਆਂ | ਕਮਰਸ ਗਰੁੱਪ ਵਿਚੋੋਂ ਹਿਮੰਗੀ ਗੁਪਤਾ 91 ਫੀਸਦੀ, ਰਿਧੀਮਾ ਅਰੋੜਾ 90 ਫੀਸਦੀ, ਅਗਮਜੋਤ ਸਿੰਘ 89 ਫੀਸਦੀ, ਸਰਗੁਨਦੀਪ ਕੌਰ 86 ਫੀਸਦੀ, ਨਵਦੀਪ ਕੌਰ 80 ਫੀਸਦੀ, ਸਹਿਜਬੀਰ ਸਿੰਘ 79 ਫੀਸਦੀ ਅੰਕ ਪ੍ਰਾਪਤ ਕੀਤੇ | ਨਾਨ ਮੈਡੀਕਲ ਗਰੁੱਪ ਵਿਚੋੋਂ ਜੱਜਬੀਰ ਸਿੰਘ 86 ਫੀਸਦੀ, ਸਗੁਨਦੀਪ ਕੌਰ 81 ਫੀਸਦੀ | ਆਰਟਸ ਗਰੁੱਪ ਵਿਚੋੋਂ ਖੁਸ਼ਮਨ 80 ਫੀਸਦੀ ਅੰਕ ਲਏ ਕੇ ਅੱਵਲ ਰਹੇ | ਰਵਿੰਦਰਪਾਲ ਸਿੰਘ ਨੇ ਫਿਜਿਕਸ ਵਿਸ਼ੇ ਵਿਚੋਂ ਅਤੇ ਆਈ.ਟੀ ਵਿਸ਼ੇ ਵਿਚੋਂ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ | ਖੁਸ਼ਪ੍ਰੀਤ ਕੌਰ ਅਤੇ ਗੋਪਿਕਾ ਸਹਿਗਲ ਨੇ ਪੰਜਾਬੀ ਵਿਸ਼ੇ ਵਿਚੋਂ 100 ਵਿਚੋਂ 100 ਅੰਕ ਪ੍ਰਾਪਤ ਕੀਤੇ | ਵਿਦਿਆਰਥੀਆਂ ਦੀਆਂ ਇਹਨਾਂ ਸ਼ਾਨਦਾਰ ਪ੍ਰਾਪਤੀਆਂ ਤੇ ਚੇਅਰਮੈਨ ਡਾਕਟਰ ਰਾਜੇਸ਼ ਭਾਰਦਵਾਜ਼, ਮੈਨੇਜਿੰਗ ਡਾਇਰੈਕਟਰ ਡਾਕਟਰ ਮਰਿਦੁਲਾ ਭਾਰਦਵਾਜ , ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਡਾਇਰੈਕਟਰ ਸ਼ੂੱਭੀ ਭਾਰਦਵਾਜ਼ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਗਲਾਂ ਵਿੱਚ ਹਾਰ ਪਾ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ | ਨਾਲ ਹੀ ਇਹਨਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਇਨ੍ਹਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਵੀ ਕੀਤੀ | ਪਿ੍ੰਸੀਪਲ ਡਾਕਟਰ ਮਰਿਦੁਲਾ ਭਾਰਦਵਾਜ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਵਿਦਿਆਰਥੀਆਂ ਦੀ ਮਿਹਨਤ ਅਤੇ ਸਟਾਫ ਦੀ ਅਣਥੱਕ ਮਿਹਨਤ ਹੀ ਨਤੀਜਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਾਡੇ ਵਿਦਿਆਰਥੀ ਇਸੇ ਤਰ੍ਹਾਂ ਕਾਮਯਾਬੀ ਦੀਆਂ ਬੁਲੰਦੀਆਂ ਛੂੰਹਦੇ ਰਹਿਣ | ਇਸ ਮੌਕੇ ਤੇ ਵਿਦਿਆਰਥੀਆਂ ਤੇ ਮਾਪਿਆਂ ਦਾ ਨਿੱਘਾ ਸਵਾਗਤ ਕਰਨ ਲਈ ਸਕੂਲ ਦੇ ਹਾਲ ਵਿਚ ਸਾਰੇ ਵਿਦਿਆਰਥੀਆਂ ਨੂੰ ਇਕੱਠਾ ਕੀਤਾ ਗਿਆ | ਵਿਦਿਆਰਥੀਆਂ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਦਾ ਬਹੁਤ ਹੀ ਵਧੀਆ ਢੰਗ ਨਾਲ ਸਵਾਗਤ ਕੀਤਾ | ਚੇਅਰਮੈਨ ਡਾਕਟਰ ਰਜੇਸ਼ ਭਾਰਦਵਾਜ ਅਤੇ ਪਿ੍ੰਸੀਪਲ ਡਾਕਟਰ ਮਿ੍ਦਲਾ ਭਾਰਦਵਾਜ ਅਤੇ ਮੈਨੇਜਿੰਗ ਕਮੇਟੀ ਦੇ ਸਾਰੇ ਮੈਂਬਰਾਂ ਨੇ ਵਿਦਿਆਰਥੀਆਂ ਦੇ ਗਲਾਂ ਵਿਚ ਹਾਰ ਪਾ ਕੇ ਉਨ੍ਹਾਂ ਦਾ ਬਹੁਤ ਸਵਾਗਤ ਕੀਤਾ | ਅੰਤ ਵਿੱਚ ਸਾਰੇ ਵਿਦਿਆਰਥੀਆਂ ਨੇ ਅਧਿਆਪਕਾਂ ਅਤੇ ਮਾਪਿਆਂ ਨਾਲ ਨੱਚ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਰਿਵਰਡੇਲ ਪਬਲਿਕ ਸਕੂਲ ਭਰੋਵਾਲ ਦਾ ਨਤੀਜਾ 100 ਫ਼ੀਸਦੀ ਰਿਹਾ <br/>
Ad Position 24