26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕਿਸਾਨ ਜਥੇਬੰਦੀਆਂ ਨੇ ਭਿੱਖੀਵਿੰਡ ਚੌਕ ਵਿਚ ਭਾਜਪਾ ਅਤੇ ਗਵਰਨਰ ਪੰਜਾਬ ਦਾ ਫੂਕਿਆ ਪੁਤਲਾ <br/>

Ad Position 21
No active advertisement
ਅਜੀਤ ਡੈਸਕ 18-05-2026
ਭਿੱਖੀਵਿੰਡ, 17 ਮਈ (ਬੌਬੀ)- ਸੰਯੁਕਤ ਮੋਰਚੇ ਦੇ ਫੈਸਲੇ ਅਨੁਸਾਰ ਬਲਦੇਵ ਸਿੰਘ ਕੁੱਲ ਹਿੰਦ ਕਿਸਾਨ ਸਭਾ, ਕੇਵਲ ਸਿੰਘ ਕੰਬੋਕੇ ਜਮਹੂਰੀ ਕਿਸਾਨ ਸਭਾ ਅਤੇ ਪ੍ਰਤਾਪ ਸਿੰਘ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਸਾਂਝੀ ਅਗਵਾਈ ਵਿਚ ਭਾਜਪਾ ਅਤੇ ਗਵਰਨਰ ਪੰਜਾਬ ਦਾ ਪੁਤਲਾ ਫੂਕਿਆ ਗਿਆ | ਇਹ ਪੁਤਲਾ ਭਾਜਪਾ ਦੀ ਅਗਵਾਈ ਵਿਚ ਚਲ ਰਹੀ ਕੇਂਦਰੀ ਸਰਕਾਰ ਵਲੋਂ ਬੀ.ਬੀ.ਐਮ. ਵਿਚੋਂ ਪੰਜਾਬ ਦੀ ਸਥਾਈ ਮੈਬਰੀਂ ਖਤਮ ਕਰਨ, ਪੰਜਾਬ ਨੂੰ ਰੈਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਦਰਿਆਵਾਂ ਦਾ ਪਾਣੀ ਨਾ ਦੇਣ ਅਤੇ ਪੰਜਾਬ ਯੂਨੀਵਰਸਿਟੀ ਪੰਜਾਬ ਨੂੰ ਨਾ ਦੇਣ ਦੇ ਵਿਰੋਧ ਵਿਚ ਅਤੇ ਹੋਰ ਕਿਸਾਨ ਮੰਗਾਂ ਦੀ ਪ੍ਰਾਪਤੀ ਲਈ ਸੰਯੁਕਤ ਮੋਰਚੇ ਦੇ ਸੱਦੇ ਤੇ ਗਵਰਨਰ ਪੰਜਾਬ ਨੂੰ ਮਾਰਚ ਕਰਕੇ ਮੰਗ ਪੱਤਰ ਦੇਣ ਗਏ ਕਿਸਾਨਾਂ ਤੇ ਢਾਏ ਗਏ ਤਸ਼ੱਦਦ ਦੇ ਵਿਰੋਧ ਵਿਚ ਗਵਰਨਰ ਪੰਜਾਬ ਅਤੇ ਭਾਜਪਾ ਦਾ ਪੁਤਲਾ ਫੂਕਿਆ | ਇਸ ਮੌਕੇ ਸੂਬਾਈ ਕਿਸਾਨ ਆਗੂਆਂ ਮੇਜਰ ਸਿੰਘ ਭਿੱਖੀਵਿੰਡ, ਦਲਜੀਤ ਸਿੰਘ ਦਿਆਲਪੁਰਾ, ਦਿਲਬਾਗ ਸਿੰਘ ਮਾੜੀ ਗੌੌੜ ਸਿੰਘ, ਬਚਿੱਤਰ ਸਿੰਘ ਜੌਣੇਕੇ, ਕੁਲਵੰਤ ਸਿੰਘ ਜੇ.ਈ., ਕੁਲਦੀਪ ਸਿੰਘ ਚੂਸਲੇਵੜ, ਬਿਕਰ ਸਿੰਘ ਭਗਵਾਨਪੁਰਾ, ਨਿਸ਼ਾਨ ਸਿੰਘ ਕੰਬੋਕੇ, ਗੁਰਦਿਆਲ ਸਿੰਘ ਵਾਂ, ਮਿਲਖਾ ਸਿੰਘ ਵਾਂ ਅਤੇ ਹੀਰਾ ਸਿੰਘ ਵੀ ਮੌਜੂਦ ਸਨ | ਇਸ ਐਕਸ਼ਨ ਦੀ ਦਿਹਾਤੀ ਮਜਦੂਰ ਸਭਾ ਦੇ ਆਗੂਆਂ ਜਸਵੰਤ ਸਿੰਘ ਕਲੌਨੀ ਭਿਖੀਵਿੰਡ ਅਤੇ ਸ਼ਾਮ ਲਾਲ ਭਗਵਾਨਪੁਰਾ ਨੇ ਵੀ ਨਾਅਰੇ ਮਾਰ ਕੇ ਹਮਾਇਤ ਕੀਤੀ | ਅੰਤ ਵਿਚ ਮੇਜਰ ਸਿੰਘ ਭਿਖੀਵਿੰਡ ਨੇ ਐਕਸ਼ਨ ਵਿਚ ਸ਼ਾਮਿਲ ਕਿਸਾਨਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਸਰਾਏ ਅਮਾਨਤ ਦੀ ਚੋਣ ਹੋਈ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਮੀਟਿੰਗ <br/>
Ad Position 24