19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਵਲੋਂ ਪਿੰਡ–ਪਿੰਡ ਮੀਟਿੰਗਾਂ <br/>

Ad Position 21
No active advertisement
ਅਜੀਤ ਡੈਸਕ 19-05-2026
ਭਿੱਖੀਵਿੰਡ, 18 ਮਈ (ਬੌਬੀ)—ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਹਲਕਾ ਖੇਮਕਰਨ ਦੇ ਸੀਨੀਅਰ ਆਗੂ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਹਲਕੇ ਅੰਦਰ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰਦਿਆਂ ਹਲਕੇ ਦੇ ਵੱਖ–ਵੱਖ ਪਿੰਡਾਂ ਵਿਚ ਵਰਕਰਾਂ ਨਾਲ ਵਿਚਾਰ ਵਟਾਂਦਰਾ ਲਈ ਮੀਟਿੰਗਾਂ ਦਾ ਦੌਰ ਆਰੰਭ ਕੀਤਾ | ਇਸ ਮੌਕੇ ਭਾਈ ਅਮਨਦੀਪ ਸਿੰਘ ਨਾਰਲੀ ਨੇ ਕਿਹਾ ਜਿਸ ਤਰ੍ਹਾਂ ਐੱਮ. ਪੀ. ਬਣਾਉਣ ਲਈ ਭਾਈ ਅੰਮਿ੍ਤਪਾਲ ਸਿੰਘ ਤੇ ਜਥੇਬੰਦੀ ਦਾ ਭਰਵਾਂ ਸਾਥ ਦਿੱਤਾ, ਹੁਣ ਵੀ ਉਸੇ ਤਰਜ 'ਤੇ ਲੱਕ ਬੰਨ ਕੇ ਚੋਣ ਮੈਦਾਨ 'ਚ ਕੁੱਦਣ ਦੀ ਲੋੜ ਹੈ, ਤਾਂਕਿ ਭਾਈ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਬਣਾ ਕੇ ਉਨ•ਾਂ ਦੀ ਅਗਵਾਈ ਹੇਠ ਪੰਜਾਬ ਵਾਸੀਆਂ ਦੇ ਦਰਦ ਨੰੂ ਸਮਝਣ ਤੇ ਉਸ ਦੇ ਹੱਲ ਕਰਨ ਵਾਲੀ ਸਰਕਾਰ ਸਥਾਪਤ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਲੁੱਟੇ ਜਾਂਦੇ ਤੇ ਰੁੜਦੇ ਜਾਂਦੇ ਪੰਜਾਬ ਨੂੰ ਮੁੜ ਹਰਿਆ ਭਰਿਆ ਤੇ ਰੰਗਲਾ ਪੰਜਾਬ ਬਣਾਇਆ ਜਾਵੇਗਾ ਅਤੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਇਆ ਜਾਵੇਗਾ, ਜਿਸ ਤਰ੍ਹਾਂ ਪੰਜਾਬ 'ਚ ਨਸ਼ਿਆਂ ਤੇ ਬੇਰੁਜ਼ਗਾਰੀ ਨੇ ਪੈਰ ਪਸਾਰੇ ਹਨ, ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਵਪਾਰੀ ਆਦਿ ਸਮੂਹ ਪੰਜਾਬ ਵਾਸੀ ਸਰਕਾਰਾਂ ਦੀ ਕਰੋਪੀ ਦਾ ਸ਼ਿਕਾਰ ਹਨ | ਪੰਜਾਬ ਉੱਪਰ ਚਾਰ ਲੱਖ ਕਰੋੜ ਤੋਂ ਉੱਪਰ ਕਰਜਾ ਚਲੇ ਗਿਆ ਇਹ ਸਭ ਹਕੂਮਤ ਵਾਲੀਆਂ ਪਾਰਟੀਆਂ ਸਰਕਾਰਾ ਦੀ ਨਾਲਾਇਕੀ ਦੇ ਕਾਰਣ ਹਨ | ਇਸ ਮੌਕੇ ਹਲਕਾ ਖੇਮਕਰਨ ਦੇ ਟੀਮ ਮੈਂਬਰ ਭਾਈ ਰਜਿੰਦਰ ਸਿੰਘ ਤਲਵੰਡੀ, ਰਵੇਲ ਸਿੰਘ ਭੂਰੇ, ਸਿਮਰਨਜੀਤ ਸਿੰਘ ਬੂੜ ਚੰਦ ਤੇ ਗੁਰਦੀਸਪਾਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੈਂਕਾਂ 'ਚ ਨਕਦੀ ਦੀ ਕਿੱਲਤ ਕਾਰਨ ਲੋਕ ਹੋਏ ਪ੍ਰੇਸ਼ਾਨ, ਪੰਜ ਹਜ਼ਾਰ ਰੁਪਏ ਤੋਂ ਵੱਧ ਨਹੀਂ ਦਿੱਤਾ ਜਾ ਰਿਹਾ ਕੈਸ਼ <br/... ਅਗਲੀ ਖ਼ਬਰ 'ਆਪ' ਦੇ ਬਲਾਕ ਪ੍ਰਧਾਨ ਰਮਾ ਰਾਣੀ ਤੇ ਸੰਜੀਵ ਕੁਮਾਰ ਸੋਨੂੰ ਭਾਜਪਾ 'ਚ ਸ਼ਾਮਿਲ <br/>
Ad Position 24