19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪੀ. ਐੱਮ. ਸ੍ਰੀ ਸਰਕਾਰੀ ਕੰਨਿਆ ਸਕੂਲ ਪੱਟੀ ਅਧਿਆਪਕਾਂ ਦੀ ਘਾਟ ਨਾਲ ਰਿਹਾ ਹੈ ਜੂਝ <br/>

Ad Position 21
No active advertisement
ਅਜੀਤ ਡੈਸਕ 19-05-2026
ਪੱਟੀ, 18 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸਰਹੱਦੀ ਖੇਤਰ ਦੇ ਪ੍ਰਮੁੱਖ ਵਿੱਦਿਅਕ ਅਦਾਰਿਆਂ ਵਿਚ ਸ਼ਾਮਲ ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆਂ ਸਕੂਲ ਪੱਟੀ ਇਸ ਵੇਲੇ ਅਧਿਆਪਕਾਂ ਦੀ ਭਾਰੀ ਘਾਟ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ | ਇਕ ਸਮਾਂ ਸੀ ਜਦੋਂ ਇਸ ਸਕੂਲ ਵਿਚ ਵਿਦਿਆਰਥਣਾਂ ਦੀ ਵੱਧ ਗਿਣਤੀ ਕਾਰਨ ਸਵੇਰੇ ਅਤੇ ਸ਼ਾਮ ਦੋ ਸਿਫਟਾਂ ਵਿਚ ਪੜ੍ਹਾਈ ਕਰਵਾਈ ਜਾਂਦੀ ਸੀ ਤੇ ਫਿਰ ਅਧਿਆਪਕਾਂ ਦੀ ਗਿਣਤੀ ਘਟਣ ਕਾਰਨ ਵਿਦਿਆਰਥਣਾਂ ਇਸ ਸਕੂਲ ਨੂੰ ਛੱਡ ਪ੍ਰਾਈਵੇਟ ਸਕੂਲਾਂ ਵੱਲ ਆਪਣਾ ਰੁਖ ਕਰ ਗਈਆਂ, ਪਰ ਅੱਜ 1100 ਤੋਂ ਵੱਧ ਵਿਦਿਆਰਥਣਾਂ ਦੀ ਗਿਣਤੀ ਹੋਣ ਦੇ ਬਾਵਜੂਦ ਵੀ ਸਕੂਲ ਵਿਚ ਪੂਰੇ ਅਧਿਆਪਕ ਮੌਜੂਦ ਨਹੀਂ ਹਨ | ਜਾਣਕਾਰੀ ਅਨੁਸਾਰ ਸਕੂਲ ਵਿਚ ਪਿ੍ੰਸੀਪਲ ਦੀ ਅਹਿਮ ਪੋਸਟ ਲੰਬੇ ਸਮੇਂ ਤੋਂ ਖਾਲੀ ਪਈ ਹੈ | ਲੈਕਚਰਾਰ ਕਾਡਰ ਦੀਆਂ ਕੁੱਲ 17 ਅਸਾਮੀਆਂ ਵਿਚੋਂ ਕੇਵਲ 8 ਭਰੀਆਂ ਹੋਈਆਂ ਹਨ ਜਦਕਿ 9 ਅਸਾਮੀਆਂ ਖਾਲੀ ਹਨ | ਖਾਲੀ ਅਸਾਮੀਆਂ ਵਿਚ ਇਤਿਹਾਸ, ਪੋਲੀਟੀਕਲ ਸਾਇੰਸ, ਭੌਤਿਕ ਵਿਗਿਆਨ, ਵਣਜ ਦੀਆਂ ਦੋ ਅਸਾਮੀਆਂ, ਸਰੀਰਕ ਸਿੱਖਿਆ, ਬਾਇਓਲੋਜੀ, ਹਿੰਦੀ ਅਤੇ ਗਣਿਤ ਦੇ ਵਿਸ਼ੇ ਸ਼ਾਮਲ ਹਨ | ਮਾਸਟਰ ਕਾਡਰ ਵਿਚ ਐਸ.ਐਸ.ਟੀ. ਦੀਆਂ 9 ਅਸਾਮੀਆਂ ਭਰੀਆਂ ਹੋਈਆਂ ਹਨ ਪਰ ਇਨ੍ਹਾਂ ਵਿਚੋਂ 3 ਅਧਿਆਪਕ ਹੋਰ ਜ਼ਿਲਿ੍ਹਆਂ ਵਿਚ ਡੈਪੂਟੇਸ਼ਨ 'ਤੇ ਭੇਜੇ ਹੋਏ ਹਨ | ਸਾਇੰਸ ਦੀਆਂ 7 ਅਸਾਮੀਆਂ ਵਿਚੋਂ ਕੇਵਲ 3 ਭਰੀਆਂ ਹਨ ਅਤੇ 4 ਖਾਲੀ ਹਨ | ਪੰਜਾਬੀ ਵਿਸ਼ੇ ਦੀਆਂ ਤਿੰਨੋਂ ਅਸਾਮੀਆਂ ਖਾਲੀ ਪਈਆਂ ਹਨ, ਜਦਕਿ ਹਿੰਦੀ ਦੀ ਇਕ ਅਤੇ ਡੀ. ਪੀ. ਈ. ਦੀਆਂ ਦੋ ਅਸਾਮੀਆਂ ਵੀ ਖਾਲੀ ਹਨ | ਕੰਪਿਊਟਰ ਵਿਸ਼ੇ ਦੀ ਇਕ ਅਸਾਮੀ ਵੀ ਨਹੀਂ ਭਰੀ ਗਈ | ਕੁੱਲ ਮਿਲਾ ਕੇ ਮਾਸਟਰ ਕਾਡਰ ਦੀਆਂ 33 ਅਸਾਮੀਆਂ ਵਿਚੋਂ 22 ਭਰੀਆਂ ਅਤੇ 11 ਖਾਲੀ ਹਨ | ਇਸ ਤੋਂ ਇਲਾਵਾ ਤਿੰਨ ਅਧਿਆਪਕ ਹੋਰ ਜ਼ਿਲਿ੍ਹਆਂ ਵਿਚ ਡਿਊਟੀ 'ਤੇ ਲਗੇ ਹੋਏ ਹਨ ਅਤੇ ਤਬਲਾ ਵਾਦਕ ਦੀ ਅਸਾਮੀ ਵੀ ਖਾਲੀ ਹੈ | ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥਣਾਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਮਾਪਿਆਂ ਵਿਚ ਵੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਸਥਾਨਕ ਲੋਕਾਂ ਅਤੇ ਮਾਪਿਆਂ ਨੇ ਦੋਸ਼ ਲਗਾਇਆ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਇਸ ਸਰਹੱਦੀ ਖੇਤਰ ਦੇ ਮਹੱਤਵਪੂਰਨ ਕੰਨਿਆਂ ਸਕੂਲ ਨੂੰ ਅਣਡਿੱਠਾ ਕੀਤਾ ਗਿਆ ਹੈ, ਜਿਸ ਕਾਰਨ ਅੱਜ ਸਕੂਲ ਦੇ ਹਾਲਾਤ ਤਰਸਯੋਗ ਬਣ ਚੁੱਕੇ ਹਨ | ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਖਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤਾਂ ਜੋ ਵਿਦਿਆਰਥਣਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ |
ਕੀ ਕਹਿੰਦੇ ਹਨ ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ
ਜਦ ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਛਾਬੜਾ ਨਾਲ ਫ਼ੋਨ 'ਤੇ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਸਕੂਲ ਦਾ ਸਾਰਾ ਰਿਕਾਰਡ ਤਲਬ ਕਰ ਲਵਾਂਗਾ ਤੇ ਜੋ ਵੀ ਇਹ ਅਸਾਮੀਆਂ ਖਾਲੀ ਹਨ, ਉਸ ਸੰਬੰਧੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜ ਦਵਾਂਗਾ ਤੇ ਜਲਦੀ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ | ਇਸ ਤੋਂ ਇਲਾਵਾ ਜੋ ਤਿੰਨ ਅਧਿਆਪਕ ਡੈਪੂਟੇਸ਼ਨ 'ਤੇ ਗਏ ਹਨ ਉਸ ਸਬੰਧੀ ਵੀ ਜਾਂਚ ਕੀਤੀ ਜਾਵੇਗੀ ਤੇ ਜਲਦ ਹੀ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ

Ad Position 22
No active advertisement
ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਕੌਮਾਂਤਰੀ ਮਿਊਜ਼ੀਅਮ ਦਿਵਸ ਮੌਕੇ ਹਜ਼ਾਰਾਂ ਵਰ੍ਹੇ ਪੁਰਾਣੀਆਂ ਦੁਰਲੱਭ ਵਸਤੂਆਂ ਤੇ ਸਿੱਖ ਰਾਜ ਦੇ ਸਿੱਕਿਆਂ ਬਾਰੇ ਦਿੱਤੀ...
Ad Position 24