24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕੈਮਿਸਟ ਐਸੋਸੀਏਸ਼ਨ ਵਲੋਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਮੰਗਾਂ ਸੰਬੰਧੀ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 21-05-2026
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਕੈਮਿਸਟ ਐਸੋਸੀਏਸ਼ਨ ਵਲੋਂ ਦੇਸ਼ ਭਰ ਵਿਚ ਦਿੱਤੀ ਗਈ ਕਾਲ ਤਹਿਤ ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਵਲੋਂ ਆਪਣੀਆਂ ਦੁਕਾਨਾਂ ਪੂਰਨ ਤੌਰ 'ਤੇ ਬੰਦ ਰੱਖੀਆਂ ਗਈਆਂ ਅਤੇ ਆਪਣੀਆਂ ਮੰਗਾਂ ਸੰਬੰਧੀ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੂੰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਨਾਂਅ 'ਤੇ ਮੰਗ ਪੱਤਰ ਦਿੱਤਾ ਗਿਆ | ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਕਸਬਿਆਂ, ਪਿੰਡਾਂ ਵਿਚ ਮੈਡੀਕਲ ਕੈਮਿਸਟਾਂ ਵਲੋਂ ਬੰਦ ਰੱਖ ਕੇ ਹੜਤਾਲ ਨੂੰ ਕਾਮਯਾਬ ਬਣਾਇਆ ਗਿਆ, ਜਦਕਿ ਦੂਸਰੇ ਧੜੇ ਦੇ ਕੁਝ ਸਟੋਰਾਂ ਦੇ ਮਾਲਕਾਂ ਵਲੋਂ ਆਪਣੀਆਂ ਦੁਕਾਨਾਂ ਖੋਲੀਆਂ ਗਈਆਂ | ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਿਮਲ ਅਗਰਵਾਲ ਨੇ ਦੱਸਿਆ ਕਿ ਸਾਡੀਆਂ ਮੰਗਾਂ ਜਿਨ੍ਹਾਂ ਵਿਚ ਆਨਲਾਈਨ ਫਾਰਮੇਸੀ 'ਤੇ ਰੋਕ ਲਗਾਉਣ, ਨਕਲੀ ਅਤੇ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਪੂਰਨ ਪਾਬੰਦੀ ਲਗਾਉਣ, ਜਨ ਔਸਧੀ ਕੇਂਦਰਾਂ ਵਿਚ ਬਿਨਾਂ ਲਾਇਸੰਸ ਤੋਂ ਸਾਰੀਆਂ ਦਵਾਈਆਂ ਰੱਖਣ 'ਤੇ ਰੋਕ ਲਗਾਉਣ, ਸਰਕਾਰ ਵਲੋਂ ਡਰੱਗ ਲਾਇਸੰਸ ਪੋਰਟਲ ਓ.ਐੱਨ.ਡੀ.ਐੱਲ.ਐੱਸ. ਦੀ ਗਲਤੀਆਂ ਠੀਕ ਕਰਨ, ਡਰੱਗ ਵਿਭਾਗ ਤੋਂ ਬਿਨਾਂ ਪੰਜਾਬ ਪੁਲਿਸ ਵਲੋਂ ਦਵਾਈਆਂ ਦੀਆਂ ਦੁਕਾਨਾਂ ਤੇ ਬਿਨਾਂ ਵਜ੍ਹਾ ਦਖਲ ਅੰਦਾਜੀ ਬੰਦ ਕਰਨ, ਕੈਮਿਸਟਾਂ ਉਪਰ ਥੋਪਿਆ ਗਿਆ ਐੱਚ.1 ਰਜਿਸਟਰ ਰੱਦ ਕਰਨ, ਫਾਰਮੇਸੀ ਰਜਿਸਟ੍ਰੇਸ਼ਨ ਰਿਨਿਊਵਲ ਸੰਬੰਧੀ ਆਉਣ ਵਾਲੀਆਂ ਮੁਸ਼ਕਿਲਾਂ ਦੇ ਚੱਲਦਿਆਂ ਕੈਮਿਸਟਾਂ ਵਲੋਂ ਹੜਤਾਲ ਕੀਤੀ ਗਈ ਹੈ, ਜਿਸ ਨੂੰ ਪੂਰਨ ਤੌਰ 'ਤੇ ਜ਼ਿਲ੍ਹੇ ਭਰ ਦੇ ਕੈਮਿਸਟਾਂ ਵਲੋਂ ਹੁੰਗਾਰਾ ਦਿੱਤਾ ਗਿਆ ਹੈ | ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਕੈਮਿਸਟਾਂ ਦੀਆਂ ਮੁਸ਼ਕਿਲਾਂ ਵੱਲ ਤੁਰੰਤ ਧਿਆਨ ਦੇ ਕੇ ਇਸ ਦਾ ਹੱਲ ਕੱਢਿਆ ਜਾਵੇ | ਇਸ ਮੌਕੇ ਮੀਤ ਪ੍ਰਧਾਨ ਮਨੀਸ਼ ਅਰੋੜਾ, ਜ਼ਿਲ੍ਹਾ ਜਰਨਲ ਸਕੱਤਰ ਨਰਿੰਦਰਪੁਰੀ, ਚੇਅਰਮੈਨ ਸੰਜੇ ਗੁਪਤਾ, ਸ਼ਹਿਰੀ ਪ੍ਰਧਾਨ ਜਤਿੰਦਰਜੀਤ ਸਿੰਘ, ਸ਼ਹਿਰੀ ਜਨਰਲ ਸਕੱਤਰ ਪਿ੍ਤਪਾਲ ਸਿੰਘ, ਜ਼ਿਲ੍ਹਾ ਵਾਈਸ ਪ੍ਰਧਾਨ ਸਲਵੰਤ ਸਿੰਘ ਸੰਤ, ਸ਼ਹਿਰੀ ਵਾਈਸ ਪ੍ਰਧਾਨ ਬੀਰੂ ਰਾਮ, ਗੋਪਾਲ ਮੈਣੀ, ਮਨੀਸ਼ ਮਿੱਤਲ, ਗੁਰਵਿੰਦਰ ਸਿੰਘ ਰਾਹੀ ਪ੍ਰਧਾਨ ਪੱਟੀ, ਦਿਨੇਸ਼ ਪਾਠਕ ਜਨਰਲ ਸਕੱਤਰ ਪੱਟੀਸ ਗਾਂਧੀ ਜੀ ਕੈਸ਼ੀਅਰ ਪੱਟੀ, ਕਿਰਪਾਲ ਸਿੰਘ ਫਤਿਹਾਬਾਦ, ਤੁੜ ਸਾਹਿਬ ਪ੍ਰਧਾਨ ਫਤਿਹਾਬਾਦ, ਜੇ.ਕੇ ਸ਼ਬਾਜਪੁਰ, ਅਸ਼ਵਨੀ ਕੁਮਾਰ, ਐੱਸ.ਕੇ. ਖਜਾਨਚੀ ਤਰਨ ਤਾਰਨ, ਹਰਵਿੰਦਰ ਸਿੰਘ ਪਿ੍ੰਸ ਚੋਲਾ ਸਾਹਿਬ, ਅਨੰਦ ਚੋਹਲਾ ਸਾਹਿਬ, ਢਿੱਲੋ ਚੋਹਲਾ ਸਾਹਿਬ, ਵਰਿੰਦਰ ਸਿੰਘ ਪ੍ਰਧਾਨ ਭਿੱਖੀਵਿੰਡ , ਰਜਿੰਦਰ ਕੱਕੜ ਜਨਰਲ ਸਕੱਤਰ ਭਿੱਖੀਵਿੰਡ, ਪਿ੍ੰਸ ਮਾਧਵ ਪ੍ਰਧਾਨ ਖਾਲੜਾ, ਰਾਜਵੀਰ ਸਿੰਘ ਰਾਜੋਕੇ, ਸ਼ਿੰਦਰਪਾਲ ਸਿੰਘ ਭਿੱਖੀਵਿੰਡ, ਛਿੰਦਰਪਾਲ ਸਿੰਘ ਪ੍ਰਧਾਨ ਵਲਟੋਹਾ, ਸੌਰਵ ਪ੍ਰਧਾਨ ਝਬਾਲ, ਪਰਮਿੰਦਰ ਸਿੰਘ ਪ੍ਰਧਾਨ ਸੁਰਸਿੰਘ, ਅਮਨ ਸਿੰਘ ਸੁਰਸਿੰਘ, ਸੈਮੀ ਢੀਂਗਰਾ ਨੌਸ਼ਹਿਰਾ ਪੰਨੂਆਂ, ਪੰਨੂ ਨੌਸ਼ਹਿਰਾ ਪੰਨੂਆਂ, ਡਾਕਟਰ ਰੰਧਾਵਾ ਢੋਟੀਆਂ, ਸੰਧੂ ਮੈਡੀਕਲ ਪ੍ਰਧਾਨ ਮੀਆਂਵਿੰਜਸ ਇੰਦਰਜੀਤ ਬਸਰਾ ਸ਼ਬਾਜਪੁਰ, ਪਰਮਜੀਤ ਸਿੰਘ ਪ੍ਰਧਾਨ ਜੀਓਬਾਲਾ, ਜਤਿਨ ਅਗਰਵਾਲ, ਜਤਿਨ ਅਗਰਵਾਲ ਅਤੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਮੁੱਖ ਅਹੁਦੇਦਾਰ ਪਿੰਡਾਂ 'ਚੋਂ ਆਏ ਹੋਏ ਅਹੁਦੇਦਾਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਹਾਸਿਲ ਕੀਤੇ ਯੂਨੀਵਰਸਿਟੀ 'ਚ ਉੱਚ ਸਥਾਨ ਅਗਲੀ ਖ਼ਬਰ ਰਾਹੁਲ ਗਾਂਧੀ ਵਲੋਂ ਵਰਤੀ ਗਈ ਭਾਸ਼ਾ ਨਿੰਦਣਯੋਗ, ਕਾਂਗਰਸ ਦਾ ਆਪਣਾ ਇਤਿਹਾਸ ਦਾਗ਼ਦਾਰ- ਰਮਨਦੀਪ ਭਰੋਵਾਲ
Ad Position 24