ਆਤਿਸ਼ਬਾਜ਼ੀ ਵੇਚਣ ਵਾਸਤੇ 6 ਆਰਜ਼ੀ ਲਾਇਸੰਸਾਂ ਦਾ ਡਰਾਅ 30 ਨੂੰ
24 ਤੋਂ 28 ਅਕਤੂਬਰ ਤੱਕ ਜਮ੍ਹਾਂ ਹੋਣਗੀਆਂ ਅਰਜ਼ੀਆਂ
ਤਰਨ ਤਾਰਨ, 23 ਅਕਤੂਬਰ (ਹਰਿੰਦਰ ਸਿੰਘ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੋਸ਼ਨੀ ਦੇ ਤਿਓਹਾਰ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜ਼ਿਲ੍ਹਾ ਤਰਨ ਤਾਰਨ ਵਿਚ ਆਤਿਸ਼ਬਾਜ਼ੀ ਵਿਕਰੇਤਾਵਾਂ ਨੂੰ ਆਤਿਸ਼ਬਾਜ਼ੀ ਵੇਚਣ ਵਾਸਤੇ ਕੁੱਲ 6 ਆਰਜ਼ੀ ਲਾਇਸੰਸ (2 ਸਬ ਡਵੀਜ਼ਨ ਤਰਨ ਤਾਰਨ, 2 ਸਬ ਡਵੀਜ਼ਨ ਪੱਟੀ, 1 ਸਬ ਡਵੀਜ਼ਨ ਖਡੂਰ ਸਾਹਿਬ ਅਤੇ 1 ਸਬ ਡਵੀਜ਼ਨ ਭਿੱਖੀਵਿੰਡ) ਜਾਰੀ ਕੀਤੇ ਜਾਣੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਰਾਹੁਲ ਨੇ ਦੱਸਿਆ ਕਿ ਇਸ ਸੰਬੰਧੀ 24 ਅਕਤੂਬਰ ਤੋਂ 28 ਅਕਤੂਬਰ 2026 ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।
ਸ
ਸ੍ਰੀ ਰਾਹੁਲ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ
24-10-2026
ਤਰਨ ਤਾਰਨ, 23 ਅਕਤੂਬਰ (ਹਰਿੰਦਰ ਸਿੰਘ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੋਸ਼ਨੀ ਦੇ ਤਿਓਹਾਰ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜ਼ਿਲ੍ਹਾ ਤਰਨ ਤਾਰਨ ਵਿਚ ਆਤਿਸ਼ਬਾਜ਼ੀ ਵਿਕਰੇਤਾਵਾਂ ਨੂੰ ਆਤਿਸ਼ਬਾਜ਼ੀ ਵੇਚਣ ਵਾਸਤੇ ਕੁੱਲ 6 ਆਰਜ਼ੀ ਲਾਇਸੰਸ (2 ਸਬ ਡਵੀਜ਼ਨ ਤਰਨ ਤਾਰਨ, 2 ਸਬ ਡਵੀਜ਼ਨ ਪੱਟੀ, 1 ਸਬ ਡਵੀਜ਼ਨ ਖਡੂਰ ਸਾਹਿਬ ਅਤੇ 1 ਸਬ ਡਵੀਜ਼ਨ ਭਿੱਖੀਵਿੰਡ) ਜਾਰੀ ਕੀਤੇ ਜਾਣੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਰਾਹੁਲ ਨੇ ਦੱਸਿਆ ਕਿ ਇਸ ਸੰਬੰਧੀ 24 ਅਕਤੂਬਰ ਤੋਂ 28 ਅਕਤੂਬਰ 2026 ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਅਰਜ਼ੀਆਂ ਸੇਵਾਂ ਕੇਂਦਰ, ਦਫ਼ਤਰ ਡਿਪਟੀ ਕਮਿਸ਼ਨਰ ਤਰਨ ਤਾਰਨ ਵਿਖੇ ਜਮ੍ਹਾ ਹੋਣਗੀਆਂ। ਉਨ੍ਹਾਂ ਦੱਸਿਆ ਕਿ ਆਤਿਸ਼ਬਾਜ਼ੀ ਵੇਚਣ ਦੇ ਆਰਜ਼ੀ ਲਾਇਸੰਸ ਜਾਰੀ ਕਰਨ ਸੰਬੰਧੀ ਡਰਾਅ ਮਿਤੀ 30 ਅਕਤੂਬਰ 2026 ਨੂੰ ਦੁਪਹਿਰ 12 ਵਜੇ ਮੀਟਿੰਗ ਹਾਲ ਦਫ਼ਤਰ ਡਿਪਟੀ ਕਮਿਸ਼ਨਰ ਤਰਨ ਤਾਰਨ ਵਿਖੇ ਕੱਢਿਆ ਜਾਵੇਗਾ।