24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਦਿਵਿਆਂਗ ਮੁਲਾਜ਼ਮਾਂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ ਸਰਕਾਰ- ਪ੍ਰਧਾਨ ਸੈਣੀ

Ad Position 21
No active advertisement
ਅਜੀਤ ਡੈਸਕ 21-05-2026
ਤਰਨ ਤਾਰਨ, 20 ਮਈ (ਇਕਬਾਲ ਸਿੰਘ ਸੋਢੀ)-ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਦੱਸਿਆ ਕਿ ਡਰੱਗ ਸੈਂਸਜ ਟ੍ਰੇਨਿੰਗ ਕੈਂਪ ਲਈ 100 ਫੀਸਦੀ ਦਿਵਿਆਂਗ ਵਿਅਕਤੀਆਂ ਨੂੰ ਉਪ ਮੰਡਲ ਮੈਜਿਸਟ੍ਰੇਟ ਤਰਨ ਤਾਰਨ ਦੇ ਦਫ਼ਤਰ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ ਅੰਗਹੀਣ ਭਲਾਈ ਐਕਟ ਦੀ ਉਲੰਘਣਾ ਦੇ ਨਾਲ ਦਿਵਿਆਂਗ ਵਿਅਕਤੀਆਂ ਨੂੰ ਗਰਮੀ ਦੇ ਮੌਸਮ ਵਿਚ ਚੜੇ ਤਾਪਮਾਨ ਵਾਂਗ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ | ਅੱਜ ਵੀ ਐੱਸ.ਡੀ.ਐੱਮ. ਦਫਤਰ ਤਰਨ ਤਾਰਨ ਵਿਖੇ ਲੱਗੀਆਂ ਡਿਊਟੀਆਂ ਨੂੰ ਕਟਾਉਣ ਲਈ ਭਾਰੀ ਰੋਸ ਵਿਚ ਇਕੱਠੇ ਹੋਏ ਮੁਲਾਜ਼ਮਾਂ ਦਾ ਜਮਾਵੜਾ ਦੇਖਣ ਨੂੰ ਮਿਲਿਆ ਉੱਥੇ ਹੀ ਦਫ਼ਤਰੀ ਅਮਲੇ ਵਲੋਂ ਦਿਵਿਆਂਗ ਵਿਅਕਤੀਆਂ ਨੂੰ ਵੀ ਬਿਨਾਂ ਵਜ੍ਹਾ ਡਿਊਟੀਆਂ ਦੀਆਂ ਲਿਸਟਾਂ ਵਿਚ ਜਾਰੀ ਕੀਤੇ ਨਾਮ ਕਾਰਨ ਦਫ਼ਤਰ ਪਹੁੰਚਣ ਲਈ ਮਜਬੂਰ ਕੀਤਾ | ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਦੱਸਿਆ ਕਿ ਜੇਕਰ ਇਸੇ ਤਰ੍ਹਾਂ ਦਿਵਿਆਂਗ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਤਾਂ ਆਉਣ ਵਾਲੇ ਦਿਨਾਂ ਵਿਚ ਦਫ਼ਤਰੀ ਅਮਲਾ ਅੰਗਹੀਣ ਭਲਾਈ ਐਕਟ 2016 ਤਹਿਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਕਿਉਂਕਿ ਹਰੇਕ ਵਿਭਾਗ ਕੋਲ ਸਪੈਸ਼ਲ ਭਰਤੀ ਦਿਵਿਆਂਗ ਕੈਟਾਗਰੀ ਦਾ ਡਾਟਾ ਮੌਜੂਦ ਹੋਣ ਦੇ ਬਾਵਜੂਦ ਉਹੀ ਗਲਤੀਆਂ ਵਾਰ ਵਾਰ ਬਰਦਾਸ਼ਿਤ ਨਹੀਂ ਕੀਤੀਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਭਿੱਖੀਵਿੰਡ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚੋਂ ਮਾਰੀਆਂ ਮੱਲਾਂ ਅਗਲੀ ਖ਼ਬਰ ਤਕਨੀਕੀ ਕਾਲਜਾਂ 'ਚ ਸਿੱਖਿਆ ਹਾਸਿਲ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ- ਡੀ. ਸੀ.
Ad Position 24