ਭਿੱਖੀਵਿੰਡ, 20 ਮਈ (ਬੌਬੀ)-ਸ਼ਹੀਦ ਭਗਤ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ (ਸਾਇੰਸ ਸਟ੍ਰੀਮ) ਦੇ ਵਿਦਿਆਰਥੀਆਂ ਨੇ ਮਿਹਨਤ, ਲਗਨ ਅਤੇ ਅਨੁਸ਼ਾਸਨ ਦਾ ਪ੍ਰਮਾਣ ਦਿੰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੀ ਵਿਦਿਆਰਥਣ ਗੁਰਲੀਨ ਨੇ 96 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਪ੍ਰਭਜੀਤ ਅਤੇ ਸੰਦੀਪ ਨੇ 95.2 ਫ਼ੀਸਦੀ, ਅਨੀਆ ਅਤੇ ਤਾਨੀਆ ਨੇ 95 ਫ਼ੀਸਦੀ, ਲਵਨੂਰ ਨੇ 94 ਫ਼ੀਸਦੀ, ਦਿਕਸ਼ਾ ਅਤੇ ਸੁਮਨ ਨੇ 93 ਫ਼ੀਸਦੀ, ਗੁਰਲੀਨ ਅਤੇ ਮੇਹਕ ਨੇ 92 ਫ਼ੀਸਦੀ, ਜਦਕਿ ਪਲਵੀ, ਮਨਪ੍ਰੀਤ ਅਤੇ ਜਸ਼ਨਪ੍ਰੀਤ ਨੇ 91 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਮਾਣ ਨਾਲ ਉੱਚਾ ਕੀਤਾ | ਇਸ ਮੌਕੇ ਸਕੂਲ ਦੀ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਫਲਤਾ ਉਨ੍ਹਾਂ ਨੂੰ ਮਿਲਦੀ ਹੈ, ਜੋ ਆਪਣੇ ਸੁਪਨਿਆਂ ਲਈ ਦਿਨ-ਰਾਤ ਮਿਹਨਤ ਕਰਦੇ ਹਨ | ਤੁਸੀਂ ਸਾਬਤ ਕਰ ਦਿੱਤਾ ਕਿ ਇਮਾਨਦਾਰੀ ਅਤੇ ਲਗਨ ਨਾਲ ਹਰ ਮੰਜਿਲ ਹਾਸਲ ਕੀਤੀ ਜਾ ਸਕਦੀ ਹੈ | ਇਹ ਨਤੀਜੇ ਸਿਰਫ਼ ਅੰਕ ਨਹੀਂ, ਸਗੋਂ ਤੁਹਾਡੀ ਮਿਹਨਤ, ਅਧਿਆਪਕਾਂ ਦੀ ਸਿਖਲਾਈ ਤੇ ਮਾਪਿਆਂ ਦੀਆਂ ਦੁਆਵਾਂ ਦਾ ਨਤੀਜਾ ਹਨ | ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਰਹੋ ਅਤੇ ਜੀਵਨ ਵਿਚ ਉੱਚੀਆਂ ਉਡਾਣਾਂ ਭਰੋ |