24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮਾਈਗ੍ਰੇਟਰੀ ਪਾਪੂਲੇਸ਼ਨ ਤਹਿਤ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਬੁਖ਼ਾਰ ਦਾ ਕੀਤਾ ਸਰਵੇਅ

Ad Position 21
No active advertisement
ਅਜੀਤ ਡੈਸਕ 21-05-2026
ਝਬਾਲ, 20 ਮਈ (ਸੁਖਦੇਵ ਸਿੰਘ)—ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਅਤੇ ਐਪੀਡੀਮੋਲੋਜਿਸਟ ਡਾ. ਰਾਘਵ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਾਜੂ ਚੌਹਾਨ ਦੀ ਦੇਖ–ਰੇਖ ਹੇਠ ਸਿਹਤ ਕਰਮਚਾਰੀਆਂ ਵਲੋਂ ਮਾਈਗ੍ਰੇਟਰੀ ਪਾਪੂਲੇਸ਼ਨ ਦਾ ਡੇਂਗੂ, ਮਲੇਰੀਆ, ਚਿਕਨਗੁਨੀਆ ਬੁਖਾਰ ਦਾ ਸਰਵੇਅ ਕੀਤਾ ਗਿਆ | ਸਰਵੇਅ ਦੌਰਾਨ ਬੁਖ਼ਾਰ ਦੇ ਸ਼ੱਕੀ ਮਰੀਜਾਂ ਦੀਆਂ ਆਰ.ਡੀ.ਟੀ. ਕਿੱਟਾਂ ਰਾਹੀਂ ਬੁਖ਼ਾਰ ਦਾ ਟੈੱਸਟ ਕੀਤਾ ਗਿਆ | ਇਸ ਸੰਬੰਧੀ ਹੈਲਥ ਸੁਪਰਵਾਈਜਰ ਰਾਮ ਰਛਪਾਲ, ਸਿਹਤ ਕਰਮਚਾਰੀ ਸਤਨਾਮ ਸਿੰਘ ਤੇ ਨਿਹਾਲ ਸਿੰਘ ਨੇ ਦਿੰਦਿਆਂ ਕਿਹਾ ਡੇਂਗੂ ਬੁਖ਼ਾਰ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਇਹ ਮੱਛਰ ਸਾਫ਼ ਪਾਣੀ ਵਿਚ ਪੈਂਦਾ ਹੁੰਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ | ਉਨ੍ਹਾਂ ਨੇ ਕੂਲਰ, ਗਮਲਿਆਂ ਦੀਆਂ ਟਰੇਆਂ ਵਿਚ ਖੜ੍ਹੇ ਪਾਣੀ ਨੂੰ ਹਫ਼ਤੇ ਵਿਚ ਇਕ ਵਾਰ ਜ਼ਰੂਰ ਸਾਫ਼ ਕਰਨ, ਟੁੱਟੇ ਬਰਤਨ, ਟਾਇਰਾਂ, ਡਰੱਮ, ਡਰੰਮਾਂ ਨੂੰ ਖੁੱਲ•ੇ ਵਿਚ ਨਾ ਰੱਖਣ, ਛੱਤਾਂ 'ਤੇ ਰੱਖੀਆਂ ਪਾਣੀ ਵਾਲੀਆਂ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣ, ਘਰਾਂ ਦੇ ਨੇੜੇ ਮੀਂਹ ਦਾ ਪਾਣੀ ਇਕੱਠਾ ਨਾ ਹੋਣ ਦੇਣ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨ, ਸੌਂਣ ਵੇਲੇ ਮੱਛਰਦਾਨੀ ਦੀ ਵਰਤੋਂ ਕਰਨ, ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣ ਲਈ ਕਿਹਾ | ਉਨ•ਾਂ ਨੇ ਤੇਜ਼ ਬੁਖਾਰ ਹੋਣ, ਸਿਰ ਦਰਦ, ਜੀਅ ਕੱਚਾ ਹੋਣਾ, ਉਲਟੀਆਂ ਆਉਣਾ, ਥਕਾਵਟ ਮਹਿਸੂਸ ਹੋਣਾ, ਘਬਰਾਹਟ ਮਹਿਸੂਸ ਹੋਣਾ, ਨੱਕ ਜਾ ਮਸੂੜਿਆਂ ਵਿਚੋਂ ਖੂਨ ਆਉਣ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ ਹੋਣ 'ਤੇ ਤੁਰੰਤ ਨੇੜ•ਲੇ ਸਿਹਤ ਕੇਂਦਰ ਵਿਚੋਂ ਖ਼ੂਨ ਦੀ ਜਾਂਚ ਕਰਵਾਉਣ ਲਈ ਕਿਹਾ | ਉਨ•ਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਬੁਖ਼ਾਰ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ | ਸਰਕਾਰ ਵਲੋਂ ਚਲਾਈ ਗਈ ਮੁਹਿੰਮ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਤਹਿਤ ਘਰਾਂ ਵਿਚ ਤੇ ਆਲੇ–ਦੁਆਲੇ ਦੀ ਸਾਫ਼ ਸਫ਼ਾਈ ਕਰਨ ਲਈ ਕਿਹਾ |
Ad Position 22
No active advertisement
ਪਿਛਲੀ ਖ਼ਬਰ ਰਾਤ ਸਮੇਂ ਚੋਰਾਂ ਘਰ 'ਚ ਦਾਖ਼ਲ ਹੋ ਕੇ ਸੋਨਾ ਤੇ ਨਕਦੀ ਕੀਤੀ ਚੋਰੀ ਅਗਲੀ ਖ਼ਬਰ ਕੇਂਦਰ ਦੀ ਮੋਦੀ ਸਰਕਾਰ ਗ਼ਰੀਬ ਲੋਕਾਂ ਦਾ ਖ਼ੂਨ ਚੂਸ ਰਹੀ ਹੈ- ਦਰਾਜਕੇ
Ad Position 24