24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਰਾਤ ਸਮੇਂ ਚੋਰਾਂ ਘਰ 'ਚ ਦਾਖ਼ਲ ਹੋ ਕੇ ਸੋਨਾ ਤੇ ਨਕਦੀ ਕੀਤੀ ਚੋਰੀ

Ad Position 21
No active advertisement
ਅਜੀਤ ਡੈਸਕ 21-05-2026
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਰਾਤ ਸਮੇਂ ਇਕ ਘਰ ਵਿਚ ਦਾਖ਼ਲ ਹੋ ਕੇ ਚੋਰਾਂ ਵਲੋਂ ਨਕਦੀ ਅਤੇ ਗਹਿਣਾ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਥਾਣਾ ਵੈਰੋਂਵਾਲ ਵਿਖੇ ਇਕਬਾਲ ਸਿੰਘ ਪੁੱਤਰ ਲੇਟ ਸਵਿੰਦਰ ਸਿੰਘ ਵਾਸੀ ਨੱਥੋਕੇ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰੇ ਪਤੀ ਦੀ ਕ੍ਰੀਬ 5 ਸਾਲ ਪਹਿਲਾ ਮੌਤ ਹੋ ਚੁੱਕੀ ਹੈ ਤੇ ਮੈਂ ਘਰ ਵਿਚ ਇਕੱਲੀ ਰਹਿੰਦੀ ਹਾਂ ਤੇ ਆਪਣੀ ਦੇਖਭਾਲ ਵਾਸਤੇ ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਨੱਥੋਕੇ ਨੂੰ ਘਰ ਵਿਚ ਰੱਖਿਆ ਹੋਇਆ ਹੈ, ਜੋ ਮੇਰੇ ਘਰ ਵਿਚ ਹੀ ਰਹਿੰਦੀ ਹੈ | ਮਿਤੀ 18 ਮਈ ਦੀ ਰਾਤ ਨੂੰ ਅਸੀਂ ਰੋਟੀ ਪਾਣੀ ਖਾ ਕੇ ਸੋਂ ਗਏ ਅਤੇ 19 ਮਈ ਨੂੰ ਰਾਤ ਢਾਈ ਵਜੇ ਵਜੇ ਇਕ ਦਮ ਘਰ ਅੰਦਰ ਖੜਕਾ ਹੋਇਆ ਤਾਂ ਮੈਂ ਘਬਰਾ ਗਈ ਤੇ ਮੈਂ ਪਰਮਜੀਤ ਕੌਰ ਨੂੰ ਉਠਾਇਆ | ਅਸੀਂ ਜਾ ਕੇ ਦੇਖਿਆ ਤਾ ਘਰ ਦੀ ਬੈਕ ਸਾਈਡ ਤੇ ਲੱਗੀ ਗਰਿੱਲ ਟੁੱਟੀ ਹੋਈ ਸੀ ਤੇ ਕਮਰੇ ਦੇ ਦਰਵਾਜੇ ਦਾ ਲੌਕ ਟੁੱਟਾ ਹੋਇਆ ਸੀ ਤੇ ਕਮਰੇ ਅੰਦਰ ਪਈ ਅਲਮਾਰੀ ਦਾ ਲੌਕਾ ਟੁੱਟਾ ਹੋਇਆ ਸੀ ਤੇ ਖੁੱਲੀ ਪਈ ਸੀ | ਜਦ ਮੇਰੇ ਵਲੋੋਂ ਅਲਮਾਰੀ ਨੂੰ ਚੈਕ ਕੀਤਾ ਤਾਂ ਅਲਮਾਰੀ ਵਿਚਾੋ 55000 ਰੁਪਏ ਨਕਦ, ਇਕ ਜੋੜਾ ਛੋਟੇ ਟੋਪਸ ਸੋਨਾ (ਕੋਕਾ ਟਾਈਪ) ਅਤੇ ਘਰ ਵਿਚ ਲੱਗੇ ਕੈਮਰਿਆਂ ਦਾ ਡੀ.ਵੀ.ਆਰ ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ | ਜਾਂਚ ਅਧਿਕਾਰੀ ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਕੋਆਪ੍ਰਟਿਵ ਬੈਂਕ ਝਬਾਲ ਦੇ ਮੈਨੇਜਰ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਮਾਈਗ੍ਰੇਟਰੀ ਪਾਪੂਲੇਸ਼ਨ ਤਹਿਤ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਬੁਖ਼ਾਰ ਦਾ ਕੀਤਾ ਸਰਵੇਅ
Ad Position 24