24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨਗਰ ਕੌਂਸਲ ਪੱਟੀ ਦੀਆਂ ਚੋਣਾਂ 'ਚ ਬੀਬਾ ਪ੍ਰਨੀਤ ਕੈਰੋਂ ਵਲੋਂ ਵਾਰਡ ਨੰਬਰ-9 ਵਿਚ ਸੀਮਾ ਰਾਣੀ ਲਈ ਕੀਤਾ ਚੋਣ ਪ੍ਰਚਾਰ <br/>

Ad Position 21
No active advertisement
ਅਜੀਤ ਡੈਸਕ 22-05-2026
ਪੱਟੀ, 21 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਨਗਰ ਕੌਂਸਲ ਪੱਟੀ ਦੀਆਂ ਚੋਣਾਂ ਵਿਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਪਤਨੀ ਬੀਬਾ ਪ੍ਰਨੀਤ ਕੈਰੋਂ ਵਲੋਂ ਵਾਰਡ ਨੰਬਰ-9 ਵਿਚ ਸੀਮਾ ਰਾਣੀ (ਕੈਰੋਂ ਗਰੁੱਪ ਦੇ ਸੀਨੀਅਰ ਆਗੂ ਦੀਪਕ ਚੌਧਰੀ ਦੀ ਭਰਜਾਈ) ਲਈ ਚੋਣ ਪ੍ਰਚਾਰ ਕੀਤਾ | ਇਸ ਮੌਕੇ ਉਹ ਵਾਰਡ ਦੇ ਘਰਾਂ ਵਿਚ ਜਾ ਕੇ ਆਪਣੀ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਦੀ ਲੋਕਾਂ ਵਲੋਂ ਅੱਜ ਵੀ ਚਰਚਾ ਕੀਤੀ ਜਾਂਦੀ ਹੈ | ਪੱਟੀ ਸ਼ਹਿਰ ਅਤੇ ਹਲਕੇ ਦੇ ਵਿਕਾਸ ਵਿਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਲੋਂ ਆਪਣੇ ਕਾਰਜਕਾਲ ਦੌਰਾਨ ਕਈ ਇਤਿਹਾਸਕ ਅਤੇ ਲੋਕ-ਹਿਤੈਸ਼ੀ ਪ੍ਰਾਜੈਕਟ ਲਿਆਂਦੇ ਗਏ | ਉਨ੍ਹਾਂ ਦੀ ਅਗਵਾਈ ਹੇਠ ਪੱਟੀ ਸ਼ਹਿਰ ਵਿਚ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ, ਖੇਡਾਂ, ਆਵਾਜਾਈ, ਸੀਵਰੇਜ, ਪਾਣੀ ਸਪਲਾਈ ਅਤੇ ਆਰਥਿਕ ਵਿਕਾਸ ਲਈ ਵੱਡੇ ਪੱਧਰ 'ਤੇ ਕੰਮ ਹੋਏ, ਜਿਨ੍ਹਾਂ ਦਾ ਲਾਭ ਅੱਜ ਵੀ ਲੋਕਾਂ ਨੂੰ ਮਿਲ ਰਿਹਾ ਹੈ | ਇਸ ਮੌਕੇ ਬੀਬਾ ਕੈਰੋਂ ਨੇ ਦੱਸਿਆ ਕਿ ਕੈਰੋਂ ਵਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਰਾਹੀਂ ਪੱਟੀ ਹਲਕੇ ਲਈ ਵੱਡੀਆਂ ਗ੍ਰਾਂਟਾਂ ਲਿਆਂਦੀਆਂ ਗਈਆਂ | ਪੱਟੀ ਨੂੰ ਵਿਕਾਸ ਦੇ ਰਾਹ 'ਤੇ ਅੱਗੇ ਵਧਾਉਣ ਲਈ ਟੋਲ-ਮੁਕਤ ਮੁੱਖ ਸੜਕਾਂ ਦਾ ਜਾਲ ਵਿਛਾਇਆ ਗਿਆ, ਜਿਸ ਵਿਚ ਤਰਨ ਤਾਰਨ-ਪੱਟੀ, ਪੱਟੀ-ਖੇਮਕਰਨ, ਲਹੌਰ ਰੋਡ, ਮੰਦਰ ਰੋਡ, ਰੋਹੀ ਮੰਦਰ ਰੋਡ, ਪੀਰਾਂ ਸ਼ਾਹ ਰੋਡ, ਸ਼ਿਵਾਲਾ ਮੰਦਰ ਰੋਡ ਅਤੇ ਕੰਡਿਆਲਾ ਰੋਡ ਆਦਿ ਸ਼ਾਮਿਲ ਹਨ | ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪੱਟੀ ਦੀ ਗਰਾਊਾਡ ਅਤੇ ਵਰਲਡ ਕਲਾਸ ਸਟੇਡੀਅਮ ਬਣਾਇਆ ਗਿਆ | ਇਸ ਤੋਂ ਇਲਾਵਾ ਪੱਟੀ-ਤਰਨ ਤਾਰਨ ਰੋਡ 'ਤੇ ਜੁਡੀਸ਼ੀਅਲ ਕੰਪਲੈਕਸ ਦਾ ਨਿਰਮਾਣ ਕਰਵਾਇਆ ਗਿਆ | ਪੱਟੀ ਨੂੰ ਫਿਰੋਜ਼ਪੁਰ ਨਾਲ ਜੋੜਨ ਵਾਲਾ ਕੋਟ-ਬੁੱਢਾ ਟੋਲ-ਮੁਕਤ ਪੁਲ ਬਣਾਉਣਾ ਵੀ ਇਕ ਵੱਡੀ ਉਪਲੱਬਧੀ ਮੰਨੀ ਜਾਂਦੀ ਹੈ | ਪੱਟੀ ਬੱਸ ਸਟੈਂਡ ਦਾ ਨਵੀਨੀਕਰਨ, ਸੇਵਾ ਕੇਂਦਰ, ਸਾਂਝ ਕੇਂਦਰ ਅਤੇ ਪਟਵਾਰਖਾਨਿਆਂ ਦੀ ਸਥਾਪਨਾ ਕਰਕੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਆਸਾਨੀ ਨਾਲ ਪ੍ਰਦਾਨ ਕੀਤੀਆਂ ਗਈਆਂ | ਸਮਾਜਿਕ ਭਲਾਈ ਲਈ ਨੀਲਾ ਕਾਰਡ ਆਟਾ-ਦਾਲ ਸਕੀਮ, ਵਿਧਵਾ ਅਤੇ ਅੰਗਹੀਣ ਵਿਅਕਤੀਆਂ ਲਈ ਸਹਾਇਤਾ, ਮਾਈ ਭਾਗੋ ਸਾਈਕਲ ਸਕੀਮ ਅਤੇ ਉੱਜਵਲਾ ਯੋਜਨਾ ਰਾਹੀਂ ਗਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਗਏ | ਇਸ ਮੌਕੇ ਉਨ੍ਹਾਂ ਨਾਲ ਗੁਰਚਰਨ ਸਿੰਘ ਚੰਨ ਸਾਬਕਾ ਕੌਂਸਲਰ, ਦੀਪਕ ਚੌਧਰੀ, ਸਤਪਾਲ ਅਰੋੜਾ ਸਾਬਕਾ ਕੌਂਸਲਰ, ਬਲਕਾਰ ਸਿੰਘ ਰੀਡਰ, ਰਮਦੀਪ ਸਿੰਘ ਸੋਨੂੰ, ਬਿਕਰਮਜੀਤ ਸਿੰਘ ਸੋਹਲ, ਰਣਜੀਤ ਸਿੰਘ ਸਾਬਕਾ ਕੌਂਸਲਰ, ਜਸਪਾਲ ਸਿੰਘ, ਜਤਿੰਦਰ ਕੁਮਾਰ ਚੌਧਰੀ, ਨਿਧੀ ਚੌਧਰੀ, ਰੋਹਿਤ ਚੌਧਰੀ ਅਤੇ ਹੋਰ ਵਾਰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਚੋਣਾਂ: ਗੌਰਵ ਵਲਟੋਹਾ ਨੇ ਜਸਕਰਨ ਸਿੰਘ ਚੱਠੂ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਮੁੜ ਚੋਣ ਜਿੱਤਣ ਤੋਂ ਬਾਅਦ ਵਿਕਾਸ ਕੰਮਾਂ ਦੀ ਲੜੀ ਨੂੰ ਅੱਗੇ ਤੋਰਿਆ ਜਾਵੇਗਾ- ਡਲੀਰੀ <br/>
Ad Position 24