24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪ੍ਰਧਾਨ ਧਾਮੀ ਅਸਤੀਫ਼ਾ ਦੇ ਕੇ ਨਿਰਪੱਖ ਜਾਂਚ ਦਾ ਰਾਹ ਸਾਫ਼ ਕਰਨ - ਜਥੇ. ਦੋਬਲੀਆ

ਝਬਾਲ, 23 ਸਤੰਬਰ (ਸਰਬਜੀਤ ਸਿੰਘ)–ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਜੁੜੇ ਹਾਲੀਆ ਘਟਨਾਕ੍ਰਮ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਦਿੱਤੇ ਬਿਆਨ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਾਬਕਾ ਐਸ.

Ad Position 21
No active advertisement
ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁਵਿੰਦਰ ਸਿੰਘ ਦੋਬਲੀਆਂ 24-09-2026
ਝਬਾਲ, 23 ਸਤੰਬਰ (ਸਰਬਜੀਤ ਸਿੰਘ)–ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਜੁੜੇ ਹਾਲੀਆ ਘਟਨਾਕ੍ਰਮ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਦਿੱਤੇ ਬਿਆਨ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਾਬਕਾ ਐਸ.ਜੀ.ਪੀ.ਸੀ.ਮੈਂਬਰ ਸਵਿੰਦਰ ਸਿੰਘ ਦੋਬਲੀਆ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਹੀ ਤਖ਼ਤ ਸਾਹਿਬ ਵਰਗੀ ਮਹੱਤਵਪੂਰਨ ਸੰਸਥਾ ਦੇ ਪ੍ਰਬੰਧ ਨਾਲ ਸਬੰਧਤ ਅਜਿਹੀ ਘਟਨਾ ਦੀ ਜਾਣਕਾਰੀ ਨਹੀਂ ਸੀ ਤਾਂ ਫਿਰ ਪ੍ਰਬੰਧਕੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਹਰ ਸੰਸਥਾ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿਚ ਛੋਟੀ ਤੋਂ ਛੋਟੀ ਗੱਲ ਵੀ ਉੱਚ ਪੱਧਰ ਤੱਕ ਪਹੁੰਚ ਦੀ ਹੈ। ਅਤੀਤ ਵਿਚ ਵੀ ਅਜਿਹੀਆਂ ਉਦਾਹਰਨਾਂ ਰਹੀਆਂ ਹਨ ਜਿੱਥੇ ਗੁਰਦੁਆਰਾ ਸਾਹਿਬ ਜਾਂ ਸਰਾਂ ਦੇ ਪ੍ਰਬੰਧ ਵਿਚ ਕਿਸੇ ਗਲਤ ਵਰਤਾਰੇ ਦੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕੀਤੀ ਗਈ। ਜਥੇਦਾਰ ਦੋਬਲੀਆਂ ਨੇ ਆਖਿਆ ਕਿ ਸਵਰਗਵਾਸੀ ਸਾਬਕਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦੇ ਸਮੇਂ ਦੀ ਇਕ ਉਦਾਹਰਨ ਸਾਡੇ ਸਾਹਮਣੇ ਹੈ। ਜਦੋਂ ਸਰਾਂ ਦੇ ਇਕ ਕਮਰੇ ਨੂੰ ਤਾਲਾ ਲਗਾ ਕੇ ’ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਲੋਂ ਕਬਜ਼ਾ ਕਰਨ ਦੀ ਸੂਚਨਾ ਮਿਲੀ ਤਾਂ ਟੌਹੜਾ ਸਾਹਿਬ ਨੇ ਤੁਰੰਤ ਮੈਨੇਜਰ ਨੂੰ ਕਮਰਾ ਖਾਲੀ ਕਰਵਾ ਕੇ ਸੰਗਤ ਲਈ ਅਲਾਟ ਕਰਨ ਦੇ ਹੁਕਮ ਦਿੱਤੇ ਸਨ ਤੇ ਕਿਹਾ ਜੇਕਰ ਕਮਰਾ ਸੰਗਤਾਂ ਨੂੰ ਅਲਾਟ ਨਾ ਹੋਇਆ ਤਾਂ ਮੈਨੇਜਰ ਨੂੰ ਸਸਪੈਂਡ ਕੀਤਾ ਜਾਵੇ ।ਇਹੀ ਹੁੰਦੀ ਹੈ ਪ੍ਰਬੰਧਕ ਦੀ ਜਵਾਬਦੇਹੀ। ਅੱਜ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਇਕ ਬੀਬੀ ਲੰਬੇ ਸਮੇਂ ਤੱਕ ਸਰਾਂ ਵਿੱਚ ਰਹੀ, ਉਸ ਨੂੰ ਕਮਰਾ ਅਲਾਟ ਹੋਇਆ ਜਾਂ ਨਹੀਂ, ਇਹ ਅਲਾਟਮੈਂਟ ਰਿਕਾਰਡ ਵਿਚ ਦਰਜ ਹੈ ਜਾਂ ਨਹੀਂ ਅਤੇ ਇਸ ਸਬੰਧੀ ਕਿਸ ਅਧਿਕਾਰੀ ਜਾਂ ਪ੍ਰਬੰਧਕ ਨੂੰ ਜਾਣਕਾਰੀ ਸੀ ਇਹ ਸਾਰਾ ਰਿਕਾਰਡ ਸਾਹਮਣੇ ਕਿਉਂ ਨਹੀਂ ਲਿਆਂਦਾ ਜਾ ਰਿਹਾ। ਜਿਹੜੇ 2 ਕਮਰੇ ਚਾਵਲਾ ਨੇ ਆਪਣੇ ਕਬਜ਼ੇ ਵਿਚ ਕੀਤੇ ਸਨ, ਕੀ ਉਹ ਵੀ ਪ੍ਰਧਾਨ ਸਾਹਿਬ ਦੇ ਧਿਆਨ ਵਿਚ ਨਹੀਂ ਆਏ। ਉਨ੍ਹਾਂ ਮੰਗ ਕੀਤੀ ਕਿ ਜਾਂਚ 15 ਦਿਨਾਂ ਤੱਕ ਲਟਕਾਉਣ ਦੀ ਬਜਾਏ ਜੇਕਰ ਸਾਰੇ ਰਿਕਾਰਡ ਤੁਰੰਤ ਸੁਰੱਖਿਅਤ ਕਰਕੇ ਨਿਰਪੱਖ ਢੰਗ ਨਾਲ ਜਾਂਚ ਕੀਤੀ ਜਾਵੇ ਤਾਂ ਸੱਚਾਈ ਦੋ ਘੰਟੇ ਵਿੱਚ ਹੀ ਸਾਹਮਣੇ ਆ ਸਕਦੀ ਹੈ। ਜਥੇ ਦੋਬਲੀਆ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਦਾ ਰਾਹ ਸਾਫ਼ ਕਰਨਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਸੰਬੰਧੀ ਲਗਾਇਆ ਕਿਸਾਨ ਜਾਗਰੂਕਤਾ ਕੈਂਪ ਅਗਲੀ ਖ਼ਬਰ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ
Ad Position 24