ਤਰਨ ਤਾਰਨ, 21 ਮਈ (ਇਕਬਾਲ ਸਿੰਘ ਸੋਢੀ)- ਪਾਵਰਕਾਮ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਪੰਜਾਬ ਦੀ ਸਰਕਲ ਤਰਨ ਤਾਰਨ ਦੇ ਸਮੂਹ ਮੀਟਰ ਰੀਡਰ ਤੇ ਸੁਪਰਵਾਈਜਰ ਵਲੋਂ ਸਰਕਲ ਤਰਨ ਤਾਰਨ ਵਿਖੇ ਭਾਰੀ ਇਕੱਠ ਹੋਇਆ | ਜਿਸ ਵਿਚ ਮੀਟਰ ਰੀਡਰ ਯੂਨੀਅਨ ਸਰਕਲ ਤਰਨ ਤਾਰਨ ਦੇ ਪ੍ਰਧਾਨ ਕੋਮਲਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਸਮੂਹ ਕਰਮਚਾਰੀਆਂ ਵਲੋਂ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਸਮੂਹ ਸਰਕਲ ਦਾ ਕੰਮ ਪੂਰਨ ਤੌਰ 'ਤੇ ਬੰਦ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਉਹ ਪਿਛਲੇ 14-15 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹਨ, ਜਿਸ ਨਾਲ ਸਾਡਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਬਨਣ ਤੋਂ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਸਮੂਹ ਮੀਟਰ ਰੀਡਰਾਂ ਨੂੰ ਤੇ ਸੁਪਰਵਾਈਜਰਾਂ ਨੂੰ ਪੱਕਿਆ ਕੀਤਾ ਜਾਵੇ, ਜੋ ਵਾਅਦਾ ਅੱਜ ਤੱਕ ਪੂਰਾ ਨਹੀਂ ਹੋਇਆ | ਸਪੀਕਰ ਵਲੋਂ ਸਰਕਾਰ ਵਿਚ ਆਉਣ ਤੇ ਮੀਟਰ ਰੀਡਰਾਂ ਨੂੰ ਪੱਕੇ ਕਰਨ ਲਈ ਪੱਤਰ ਵੀ ਦਿੱਤੇ ਗਏ ਜੋ ਕਿ ਮੰਗ ਪੱਤਰ ਨਾਲ ਨੱਥੀ ਕੀਤੇ ਗਏ ਤੇ ਮੰਗ ਰੱਖੀ ਗਈ ਕਿ ਜਿਵੇਂ ਸੀ.ਐੱਚ.ਬੀ ਤੇ ਸੀ.ਐੱਚ.ਡਬਲਯੂ ਕਾਮੇ ਕੰਟਰੈਕਟ 'ਤੇ ਰੱਖੇ ਗਏ ਸਨ, ਉਸ ਪਾਲਿਸੀ ਅਧੀਨ ਸਾਨੂੰ ਵੀ ਸ਼ਾਮਿਲ ਕੀਤਾ ਜਾਵੇ ਨਹੀਂ ਤਾਂ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਜੇਕਰ ਹੱਲ ਨਹੀਂ ਕੀਤਾ ਜਾਂਦਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਹੜਤਾਲ ਕਾਰਨ ਜੋ ਵੀ ਮਹਿਕਮੇ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜਿੰਮੇਵਾਰ ਮਹਿਕਮਾ ਤੇ ਸਰਕਾਰ ਹੋਵੇਗੀ | ਇਸ ਮੌਕੇ ਸੁਪਰਵਾਈਜਰ ਸਰਬਜੀਤ ਸਿੰਘ, ਸੁਪਰਵਾਈਜਰ ਗੁਰਪ੍ਰੀਤ ਸਿੰਘ, ਸੁਪਰਵਾਈਜਰ ਗੁਰਜੀਤ ਸਿੰਘ, ਮੀਟਰ ਰੀਡਰ ਬਚਿੱਤਰ ਸਿੰਘ ਹੁੰਦਲ, ਗੁਰਸੇਵਕ ਸਿੰਘ, ਸਰਵਨ ਸਿੰਘ, ਹਰਚੰਦ ਸਿੰਘ, ਲਵਦੀਪ ਸਿੰਘ, ਜੱਜਬੀਰ ਸਿੰਘ, ਧੁੰਨਾ ਸਿੰਘ, ਚਮਕੌਰ ਸਿੰਘ, ਜਗਦੀਪ ਸਿੰਘ, ਸੁਖਦੀਪ ਸਿੰਘ, ਅਮਨਜੋਤ ਸਿੰਘ, ਜਰਮਨਜੀਤ ਸਿੰਘ, ਸੁਖਦੇਵ ਸਿੰਘ ਆਦਿ ਮੌਜੂਦ ਸਨ |