24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜ਼ਮੀਨ ਵਾਹੁਣ ਸਮੇਂ ਵਿਅਕਤੀ 'ਤੇ ਕੀਤੇ ਫਾਇਰ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 22-05-2026
ਤਰਨ ਤਾਰਨ, 21 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਜ਼ਮੀਨ ਵਾਹ ਰਹੇ ਇਕ ਵਿਅਕਤੀ ਉਪਰ ਫਾਇਰ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਥਾਣਾ ਵਲਟੋਹਾ ਵਿਖੇ ਦਲਵਿੰਦਰ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਵਲਟੋਹਾ ਨੇ ਸ਼ਿਕਾਇਤ ਦਰਜ ਕਰਵਾਈ ਕਿ 19 ਮਈ ਨੂੰ ਉਹ ਜ਼ਮੀਨ ਵਾਹ ਰਿਹਾ ਸੀ ਕਿ ਪ੍ਰਕਾਸ਼ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੱਕਵਾਲੀਆ ਅਤੇ ਗੁਰਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਲਕਾ ਆਬਾਦੀ ਮੇਰੇ ਪਾਸ ਰੌਂਲਾ ਪਾਉਂਦੇ ਆਏ ਅਤੇ ਕਿਹਾ ਕਿ ਤੂੰ ਸਾਡਾ ਖਾਲ ਵਾਹ ਦਿੱਤਾ ਹੈ ਅਤੇ ਮੇਰੇ ਨਾਲ ਗਾਲੀ ਗਲੋਚ ਕਰਦੇ ਹੋਏ ਗੁਰਦੇਵ ਸਿੰਘ ਨੇ 315 ਬੋਰ ਦੇ ਦੇਸੀ ਕੱਟੇ ਨਾਲ ਉਸ ਉਪਰ ਫਾਇਰ ਕਰ ਦਿੱਤਾ ਜੋ ਕਿ ਮੇਰੇ ਸਿਰ ਉਪਰੋਂ ਦੀ ਲੰਘ ਗਿਆ | ਫਾਇਰ ਦੀ ਆਵਾਜ਼ ਸੁਣ ਕੇ ਮੇਰੇ ਪਿਤਾ ਮੌਕੇ 'ਤੇ ਗਿਆ ਤਾਂ ਉਕਤ ਵਿਅਕਤੀ ਉਥੋਂ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਐੱਸ.ਆਈ. ਸਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਪ੍ਰਕਾਸ਼ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਗੁਰਦੇਵ ਸਿੰਘ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਨਗਰ ਕੌਂਸਲ ਪੱਟੀ ਚੋਣਾਂ ਲੜ ਰਹੇ ਉਮੀਦਵਾਰਾਂ ਨਾਲ ਕੀਤੀ ਮੀਟਿੰਗ <... ਅਗਲੀ ਖ਼ਬਰ ਸਹਿਕਾਰੀ ਖੰਡ ਮਿੱਲ ਸੇਰੋਂ 'ਚ ਮੁੜ ਲੱਗਾ ਪੱਕਾ ਮੋਰਚਾ
Ad Position 24