24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਹਿਕਾਰੀ ਖੰਡ ਮਿੱਲ ਸੇਰੋਂ 'ਚ ਮੁੜ ਲੱਗਾ ਪੱਕਾ ਮੋਰਚਾ

Ad Position 21
No active advertisement
ਅਜੀਤ ਡੈਸਕ 22-05-2026
ਨੌਸ਼ਹਿਰਾ ਪੰਨੂੰਆਂ, 21 ਮਈ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਖੰਡ ਮਿੱਲ ਬਚਾਓ ਮੋਰਚਾ ਸੇਰੋਂ ਵਲੋਂ ਮੁੜ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ | ਖੰਡ ਮਿੱਲ ਸੇਰੋਂ ਵਿਚ ਪੱਕਾ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਸਥਾਨਕ ਗੁਰਦੁਆਰਾ ਬਾਬਾ ਸਧਾਣਾ ਵਿਖੇ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਕਿਸਾਨ ਆਗੂਆਂ ਬਲਕਾਰ ਸਿੰਘ ਵਲਟੋਹਾ, ਮਨਜੀਤ ਸਿੰਘ ਬੱਗੂ, ਨਛੱਤਰ ਸਿੰਘ ਪੰਨੂੰ, ਤਰਸੇਮ ਸਿੰਘ ਲੁਹਾਰ, ਸੁਖਮੰਦਰ ਸਿੰਘ ਫਿਰੋਜ਼ਪੁਰ, ਗੁਰਚਰਨ ਸਿੰਘ ਸਭਰਾ, ਰਤਨ ਸਿੰਘ ਢੰਡ ਗੁਰਸਾਬ ਸਿੰਘ ਡੱਲ, ਡਾ. ਇੰਦਰਜੀਤ ਸਿੰਘ ਮਰਹਾਣਾ, ਭੁਪਿੰਦਰ ਸਿੰਘ ਪੰਡੋਰੀ ਤਖਤਮੱਲ, ਰਤਨ ਸਿੰਘ ਢੰਡ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬੇਹੱਦ ਧੱਕੇਸ਼ਾਹੀ ਨਾਲ ਕਿਸਾਨਾਂ ਦੀ ਸ਼ੇਰਾਂ ਨਾਲ ਬਣੀ ਸੰਪਤੀ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਕਿਸਾਨ ਵੱਡੀ ਪੱਧਰ 'ਤੇ ਵਿਰੋਧ ਕਰਦੇ ਹਨ ਅਤੇ ਕਿਸੇ ਕੀਮਤ 'ਤੇ ਵੀ ਮਿਲਦੀ ਮਾਲਕੀ ਨੂੰ ਬਦਲਣ ਨਹੀਂ ਦਿੱਤਾ ਜਾਵੇਗਾ | ਇਸ ਤੋਂ ਬਾਅਦ ਕਿਸਾਨਾਂ ਵਲੋਂ ਖੰਡ ਮਿੱਲ ਸੇਰੋਂ ਵਿਚ ਪਹੁੰਚ ਕੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ | ਇਸ ਮੌਕੇ ਬੋਲਦਿਆਂ ਵੱਖ-ਵੱਖ ਕਿਸਾਨ ਆਗੂਆਂ ਅਤੇ ਸਹਿਕਾਰੀ ਖੰਡ ਮਿੱਲ ਸੇਰੋਂ ਬਚਾਓ ਮੋਰਚਾ ਦੇ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਧੱਕੇਸ਼ਾਹੀ ਨਾਲ ਸਾਡੀ ਸੰਪਤੀ ਨੂੰ ਇਸ ਤਰ੍ਹਾਂ ਕੌਡੀਆਂ ਦੇ ਭਾਅ ਨਹੀਂ ਵੇਚ ਸਕਦੇ | ਅਸੀਂ ਇਸ ਦਾ ਹਰ ਹਾਲਤ ਵਿਚ ਵਿਰੋਧ ਕਰਦੇ ਰਹਾਂਗੇ | ਇਸ ਮੌਕੇ ਸੁਖਚੈਨ ਸਿੰਘ ਸਰਹਾਲੀ, ਜੱਸਾ ਸਿੰਘ ਕੱਦਗਿਲ, ਸੁਖਦੇਵ ਸਿੰਘ ਤੁੜ, ਦਵਿੰਦਰ ਸੋਹਲ, ਦਵਿੰਦਰ ਸਿੰਘ ਗਰੇਵਾਲ, ਮਾ. ਦਲਜੀਤ ਸਿੰਘ ਦਿਆਲਪੁਰ ਅਤੇ ਪਿੰਡ ਵਾਸੀਆਂ ਵਲੋਂ ਅਮਰੀਕ ਸਿੰਘ ਫੌਜੀ, ਬਲਦੇਵ ਸਿੰਘ, ਸੁਖਦੇਵ ਸਿੰਘ, ਸਕੱਤਰ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਅੰਗਰੇਜ ਸਿੰਘ, ਕਸ਼ਮੀਰ ਸਿੰਘ, ਸੁਰਮਖ ਸਿੰਘ, ਬਲਕਾਰ ਸਿੰਘ, ਜਸਬੀਰ ਸਿੰਘ ਆਦਿ ਕਿਸਾਨਾਂ ਨੇ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਵਾਹੁਣ ਸਮੇਂ ਵਿਅਕਤੀ 'ਤੇ ਕੀਤੇ ਫਾਇਰ, ਮਾਮਲਾ ਦਰਜ ਅਗਲੀ ਖ਼ਬਰ ਰਮਨਦੀਪ ਕੌਰ ਤੇ ਸਰਪੰਚ ਅਵਤਾਰ ਸਿੰਘ ਨੇ ਪਵਾਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ <br/>
Ad Position 24