ਫਤਿਆਬਾਦ, 21 ਮਈ (ਹਰਵਿੰਦਰ ਸਿੰਘ ਧੂੰਦਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬੀ ਰਮਨਦੀਪ ਕੌਰ ਦੇ ਪਤੀ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋ ਸਾਥੀਆਂ ਸਮੇਤ ਪਵਾਰ ਪਰਿਵਾਰ ਦੇ ਕਿਸਾਨ ਆਗੂ ਤੇ ਭੱਠਾ ਕਾਰੋਬਾਰੀ ਦਿਲਬਾਗ ਸਿੰਘ ਪਵਾਰ ਦੇ ਦਿਹਾਂਤ ਤੇ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਫਾਰਮ ਹਾਊਸ ਗ੍ਰਹਿ ਫਤਿਆਬਾਦ ਪੱੁਜੇ, ਜਿਥੇ ਉਨ੍ਹਾਂ ਦਿਲਬਾਗ ਸਿੰਘ ਦੇ ਸਪੁੱਤਰ ਜਗਦੀਪ ਸਿੰਘ, ਚਾਚਾ ਸੱਜਣ ਸਿੰਘ, ਭਰਾਵਾਂ ਗੁਰਦੇਵ ਸਿੰਘ ਪਵਾਰ, ਅਜਮੇਰ ਸਿੰਘ ਪਵਾਰ, ਕਾਰਜ ਸਿੰਘ ਪਵਾਰ, ਭਤੀਜੇ ਦੇਸ਼ਵੀਰ ਸਿੰਘ ਪਵਾਰ, ਗੁਰਸ਼ਰਨ ਸਿੰਘ ਪਵਾਰ, ਨਵਦੀਪ ਸਿੰਘ ਪਵਾਰ, ਸਤਨਾਮ ਸਿੰਘ ਪਵਾਰ ਅਤੇ ਹੋਰਨਾਂ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਦੇ ਦਿਹਾਂਤ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਇਸ ਮੌਕੇ ਅਵਤਾਰ ਸਿੰਘ ਬਿੱਲਾ ਸ਼ੇਰੋ ਨੇ ਪਵਾਰ ਪਰਿਵਾਰ ਦੇ ਵਿਛੜ ਚੁੱਕੇ ਦਿਲਬਾਗ ਸਿੰਘ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਦਿਲਬਾਗ ਸਿੰਘ ਪਵਾਰ ਇਕ ਨੇਕ ਰੂਹ ਦੇ ਮਾਲਕ ਸਨ ਜਿਨ੍ਹਾਂ ਨੇ ਹਮੇਸ਼ਾ ਗਰੀਬਾਂ ਦੀ ਮਦਦ ਕੀਤੀ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ | ਇਸ ਮੌਕੇ ਤੇਜਿੰਦਰ ਸਿੰਘ ਪਿ੍ੰਸ ਬਲਾਕ ਸੰਮਤੀ ਮੈਂਬਰ, ਸਾਬਕਾ ਸਰਪੰਚ ਭੁਪਿੰਦਰ ਸਿੰਘ ਭਿੰਦਾ, ਸਿਕੰਦਰ ਸਿੰਘ ਵਰਾਣਾ, ਸਕੱਤਰ ਸਿੰਘ ਭੱਲਾ, ਕਸ਼ਮੀਰ ਸਿੰਘ ਸਹੋਤਾ, ਸਰਪੰਚ ਜੰਗਸ਼ੇਰ ਸਿੰਘ, ਜਸਬੀਰ ਸਿੰਘ ਬਿੱਲਾ ਪ੍ਰਧਾਨ, ਚਰਨਜੀਤ ਸਿੰਘ ਦਿਓਲ, ਜਸਬੀਰ ਸਿੰਘ ਸਾਬੀ ਮੈਂਬਰ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ |