17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬੈਂਕਾਂ ਅਤੇ ਏ. ਟੀ. ਐੱਮ. ਮਸ਼ੀਨਾਂ ਵਿਚੋਂ ਲੋਕਾਂ ਨੂੰ ਨਹੀਂ ਮਿਲ ਰਹੀ ਨਕਦੀ, ਲੋਕ ਹੋ ਰਹੇ ਪ੍ਰੇਸ਼ਾਨ <br/>

Ad Position 21
No active advertisement
ਪੱਟੀ ਸ਼ਹਿਰ ਵਿਚ ਵੱਖ-ਵੱਖ ਬੈਂਕਾਂ ਦੇ ਖਾਲੀ ਤੇ ਬੰਦ ਪਏ ਏ. ਟੀ. ਐੱਮ. | ਤਸਵੀਰਾਂ: ਕਾਲੇਕੇ <br/> 23-05-2026
ਪੱਟੀ, 22 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ)-ਪੱਟੀ ਇਲਾਕੇ ਦੀਆਂ ਵੱਖ-ਵੱਖ ਬੈਂਕਾਂ ਦੀਆਂ ਏ. ਟੀ. ਐੱਮ. ਮਸ਼ੀਨਾਂ ਵਿਚੋਂ ਲੋਕਾਂ ਨੂੰ ਨਕਦੀ ਨਹੀਂਾ ਮਿਲ ਰਹੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੋਈ ਇੱਕਾ ਦੁੱਕਾ ਏ.ਟੀ.ਐੱਮ. ਨੂੰ ਛੱਡ ਕੇ ਸ਼ਹਿਰ ਦੇ ਜ਼ਿਆਦਾਤਰ ਏ.ਟੀ.ਐੱਮ. ਨਕਦੀ ਤੋਂ ਸੱਖਣੇ ਹਨ | ਅੱਤ ਦੀ ਗਰਮੀ ਵਿਚ ਲੋਕ ਵਿਚਾਰੇ ਆਪਣੇ ਪੈਸੇ ਲੈਣ ਲਈ ਸ਼ਹਿਰ ਦੇ ਆਲੇ-ਦੁਆਲੇ ਚੱਕਰ ਕੱਢ ਰਹੇ ਹਨ, ਕਿਉਂਕਿ ਭਾਰਤ ਦੇਸ਼ ਨੇ ਅਜੇ ਯੂ.ਪੀ.ਆਈ. ਜਾਂ ਵਿੱਤੀ ਡਿਜੀਟਲ ਲੈਣ ਦੇਣ ਵਿਚ ਇੰਨੀ ਤਰੱਕੀ ਨਹੀਂ ਕੀਤੀ ਹੈ ਕਿ ਨਗਦੀ ਦੀ ਲੋੜ ਹੀ ਖ਼ਤਮ ਹੋ ਗਈ ਹੈ | ਜਦੋਂ ਦਾ ਮਈ 2026 ਮਹੀਨਾ ਚੜਿ੍ਹਆ ਹੈ, ਸ਼ਹਿਰ ਦੇ ਜ਼ਿਆਦਾਤਰ ਏ.ਟੀ.ਐਮ. ਨਗਦੀ ਵਲੋਂ ਸੱਖਣੇ ਹੀ ਦਿੱਸੇ ਹਨ | ਆਮ ਲੋਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧਣ ਕਰਕੇ ਅਤੇ ਨਕਦੀ ਦੀ ਘਾਟ ਕਾਰਨ ਉਨ੍ਹਾਂ ਨੂੰ ਵੱਡੀ ਪ੍ਰੇਸ਼ਾਨੀ ਆ ਰਹੀ ਹੈ, ਕਿਉਂਕਿ ਜ਼ਿਆਦਾਤਰ ਛੋਟੇ ਵੱਡੇ ਦੁਕਾਨਦਾਰ ਆਨਲਾਈਨ ਪੇਮੈਂਟ ਲੈਣ ਤੋਂ ਆਨਾਕਾਨੀ ਵੀ ਕਰਦੇ ਹਨ | ਇਹ ਵੀ ਸੱਚਾਈ ਹੈ ਕਿ ਬਹੁਤੇ ਲੋਕਾਂ ਕੋਲ ਐਂਡਰਾਇਡ ਮੋਬਾਈਲ ਨਹੀਂ ਹਨ ਅਤੇ ਅਤੇ ਉਹ ਪੇਅ. ਟੀ. ਐੱਮ. ਜਾਂ ਗੂਗਲ ਪੇਅ ਵਰਗੀਆਂ ਐਪਲੀਕੇਸ਼ਨ ਨਹੀਂ ਵਰਤਦੇ | ਉਨ੍ਹਾਂ ਵਾਸਤੇ ਸਿਰਫ ਇਕੋ ਇਕ ਹੱਲ ਖਰੀਦਦਾਰੀ ਲਈ ਬਚਦਾ ਹੈ, ਉਹ ਹੈ ਨਕਦੀ ਪੈਸਾ | ਜੋ ਬੀਤੇ ਕੁਝ ਦਿਨਾਂ ਤੋਂ ਆਮ ਲੋਕਾਂ ਨੂੰ ਨਹੀਂ ਮਿਲ ਰਿਹਾ | ਬੈਂਕਾਂ ਦੇ ਖਾਤਾਧਾਰਕਾਂ ਦਾ ਕਹਿਣਾ ਹੈ ਕਿ ਜਦੋਂ ਦਾ ਇਜਰਾਇਲ ਅਮਰੀਕਾ ਇਰਾਨ ਯੁੱਧ ਸ਼ੁਰੂ ਹੋਇਆ ਹੈ ਤੇ ਪੈਟਰੋਲੀਅਮ ਦੇ ਰੇਟ ਵਿਚ ਵਾਧਾ ਹੋ ਗਿਆ ਹੈ, ਹਰ ਇਕ ਚੀਜ਼ ਦੀ ਮਹਿੰਗਾਈ ਵੱਧ ਗਈ ਹੈ, ਨਗਦ ਪੈਸੇ ਦਾ ਪ੍ਰਚਲਨ ਘੱਟ ਗਿਆ ਹੈ | ਲੋਕਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਸੇ ਦੀ ਘਾਟ ਨੂੰ ਬੈਂਕਾਂ ਵਿਚ ਪੂਰਾ ਕੀਤਾ ਜਾਵੇ, ਤਾਂ ਜੋ ਲੋਕ ਆਪਣੇ ਵਲੋਂ ਜਮ੍ਹਾਂ ਕਰਵਾਏ ਹੋਏ ਪੈਸੇ ਕਢਵਾ ਕੇ ਵਰਤ ਸਕਣ | ਜਦੋਂ ਇਸ ਸੰਬੰਧੀ ਸਰਕਾਰੀ ਬੈਂਕ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਨਗਦੀ ਦੀ ਘਾਟ ਲਗਪਗ ਤਿੰਨ ਮਹੀਨੇ ਤੋਂ ਆ ਰਹੀ ਹੈ, ਕਿਉਂਕਿ ਆਰ.ਬੀ.ਆਈ. ਵਲੋਂ ਨਗਦੀ ਦੀ ਘਾਟ ਹੋਣ ਕਾਰਨ ਬੈਂਕਾਂ ਨੂੰ ਪੈਸੇ ਦੀ ਸਪਲਾਈ ਨਹੀਂ ਹੋ ਰਹੀ | ਇਹ ਸਿਰਫ ਆਪਣੇ ਇਲਾਕੇ ਵਿਚ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਅਤੇ ਹੋਰਨਾਂ ਸੂਬਿਆਂ ਵਿਚ ਵੀ ਇਸੇ ਤਰ੍ਹਾਂ ਦੇ ਹਾਲਾਤ ਹਨ | ਬੈਂਕਾਂ ਕੋਲ ਰੋਜ਼ਾਨਾ ਜੋ ਪੈਸਾ ਲੈਣ-ਦੇਣ ਵਿਚ ਆ ਰਿਹਾ ਹੈ ਉਸ ਨਾਲ ਬਹੁਤੇ ਖਾਤਾਧਾਰਕਾਂ ਨੂੰ ਭੁਗਤਾਨ ਕਰਨਾ ਔਖਾ ਹੋ ਗਿਆ ਹੈ | ਬੈਂਕਾਂ ਵਿਚ ਆਮ ਲੋਕਾਂ ਵਲੋਂ ਪੈਸਾ ਘੱਟ ਜਮ੍ਹਾਂ ਕਰਾਉਣ ਕਾਰਨ ਵੀ ਇਹ ਮੁਸ਼ਕਿਲ ਆ ਰਹੀ ਹੈ | ਇਸ ਲਈ ਏ.ਟੀ.ਐਮ. ਵੀ ਖਾਲੀ ਰੱਖਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਇਸੇ ਤਰ੍ਹਾਂ ਪ੍ਰਾਈਵੇਟ ਬੈਂਕ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਹੋ ਮਜ਼ਬੂਰੀ ਦੱਸੀ ਕਿ ਨਗਦੀ ਦਾ ਲੈਣ ਦੇਣ ਘੱਟ ਹੋਣ ਕਰਕੇ ਏ.ਟੀ.ਐਮ. ਵਿਚ ਕਿਸੇ ਕਿਸੇ ਦਿਨ ਪੈਸੇ ਪਾਏ ਜਾ ਰਹੇ ਹਨ, ਪਰ ਉਨ੍ਹਾਂ ਦੇ ਬੈਂਕ ਵਿਚ ਲੋਕਾਂ ਨੂੰ ਚੈੱਕਾਂ ਦਾ ਭੁਗਤਾਨ ਕੀਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਦੀਆਂ ਲੋੜਾਂ ਵਿਚ ਮੁਸ਼ਕਿਲਾਂ ਨਾ ਹੋਣ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਵਾਇਆ ਅਗਲੀ ਖ਼ਬਰ ਅਕਾਲ ਅਕੈਡਮੀ ਢੋਟੀਆਂ ਦੇ ਵਿਦਿਆਰਥੀ ਕਵੀਸ਼ਰੀ ਮੁਕਾਬਲਿਆਂ 'ਚੋਂ ਅੱਵਲ ਆਏ <br/>
Ad Position 24