22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਧੀਕ ਡਿਪਟੀ ਕਮਿਸ਼ਨਰ ਵਲੋਂ ਐੱਸ. ਆਈ. ਆਰ. ਸੰਬੰਧੀ ਵਿਸ਼ੇਸ਼ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 24-05-2026
ਤਰਨ ਤਾਰਨ, 23 ਮਈ (ਹਰਿੰਦਰ ਸਿੰਘ)-ਭਾਰਤ ਚੋਣ ਕਮਿਸ਼ਨ ਵਲੋਂ ਪੰਜਾਬ ਰਾਜ 'ਚ 15 ਜੂਨ 2026 ਤੋਂ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਸਪੈਸ਼ਲ ਇਨਟੈਂਸਿਵ ਰਵੀਜ਼ਨ (ਐਸ. ਆਈ. ਆਰ.) ਦੇ ਸੰਬੰਧ 'ਚ ਜ਼ਿਲ੍ਹਾ ਤਰਨ ਤਾਰਨ ਦੇ ਹਲਕਾ 22 ਖੇਮਕਰਨ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਆਰ. ਡੀ.) ਸੁਰਿੰਦਰ ਸਿੰਘ ਵਲੋਂ ਆਪਣੇ ਦਫ਼ਤਰ ਵਿਖੇ ਸਮੂਹ ਸੁਪਰਵਾਈਜ਼ਰਾਂ ਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਦੌਰਾਨ ਸਪੈਸ਼ਲ ਇਨਟੈਂਸਿਵ ਰਵੀਜ਼ਨ-2026 ਦੇ ਅਸਰਦਾਰ ਢੰਗ ਨਾਲ ਹਲਕਾ 22 ਖੇਮਕਰਨ ਵਿਚ ਲਾਗੂ ਕਰਨ ਹਿੱਤ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ | ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਸ ਕਾਰਜ ਲਈ ਹਲਕੇ ਵਿਚ 5 ਵਾਧੂ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, 24 ਸੁਪਰਵਾਈਜ਼ਰ, 10 ਮਾਸਟਰ ਟ੍ਰੇਨਰ ਤੇ 235 ਬੀ. ਐੱਲ. ਓਜ਼ ਲਗਾਏ ਗਏ ਹਨ | ਉਨ੍ਹਾਂ ਦੱਸਿਆ ਕਿ ਸਪੈਸ਼ਲ ਇਨਟੈਸਿਵ ਰਵੀਜ਼ਨ ਸੰਬੰਧੀ ਜਾਰੀ ਪ੍ਰੋਗਰਾਮ ਅਨੁਸਾਰ ਬੀ. ਐਲ. ਓਜ਼ ਵਲੋਂ 25 ਜੂਨ ਤੋਂ 24 ਜੁਲਾਈ ਤੱਕ ਘਰ-ਘਰ ਜਾ ਕੇ ਫਾਰਮ ਭਰਵਾਏ ਜਾਣਗੇ | ਡਰਾਫਟ ਵੋਟਰ ਸੂਚੀ ਮਿਤੀ 31 ਜੁਲਾਈ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ | ਦਾਅਵੇ ਤੇ ਇਤਰਾਜ਼ ਮਿਤੀ 30 ਅਗਸਤ 2026 ਤੱਕ ਲਏ ਜਾਣਗੇ, ਜਿਨ੍ਹਾਂ ਦਾ ਨਿਪਟਾਰਾ 28 ਸਤੰਬਰ ਤੱਕ ਕਰਦੇ ਹੋਏ ਮਿਤੀ 1 ਅਕਤੂਬਰ ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੀ ਸਪੈਸ਼ਲ ਇਟੈਂਸਿਵ ਰਵੀਜ਼ਨ ਲਈ 1 ਅਕਤੂਬਰ ਯੋਗਤਾ ਮਿਤੀ ਨਿਰਧਾਰਿਤ ਕੀਤਾ ਗਿਆ ਹੈ | ਐਸ. ਆਈ. ਆਰ. ਅਧੀਨ ਹੀ ਪੋਲਿੰਗ ਸਟੇਸ਼ਨਾਂ ਨੂੰ ਤਰਕ ਸੰਗਤ ਕਰਨ ਦਾ ਕਾਰਜ ਮਿਤੀ 24 ਜੁਲਾਈ ਤੱਕ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਬੀ. ਐਲ. ਓਜ਼ ਲਈ ਮਿਤੀ 15 ਜੂਨ ਤੋਂ ਮਿਤੀ 24 ਜੂਨ ਤੱਕ ਸਪੈਸ਼ਲ ਟ੍ਰੇਨਿੰਗ ਰੱਖੀ ਗਈ ਹੈ | ਮੀਟਿੰਗ 'ਚ ਹਾਜ਼ਰ ਸੁਪਰਵਾਈਜ਼ਰਾਂ ਨੂੰ ਦੱਸਿਆ ਗਿਆ ਕਿ ਬੀ. ਡੀ. ਪੀ. ਓ. ਦਫ਼ਤਰ ਭਿੱਖੀਵਿੰਡ, ਵਲਟੋਹਾ, ਤਹਿਸੀਲ ਦਫ਼ਤਰ ਭਿੱਖੀਵਿੰਡ, ਕਾਰਜਸਧਾਕ ਅਫ਼ਸਰ ਖੇਮਕਰਨ ਅਤੇ ਭਿੱਖੀਵਿੰਡ, ਦਫ਼ਤਰ ਕਾਰਜਕਾਰੀ ਅਫ਼ਸਰ ਪੀ. ਐੱਸ. ਪੀ. ਸੀ. ਐੱਲ. ਭਿੱਖੀਵਿੰਡ ਵਿਖੇ ਬੀ. ਐੱਲ. ਓ. ਹੈਲਪ ਡੈਸਕ-ਕਮ-ਫਿਲੀਏਸ਼ਨ ਸੈਂਟਰ ਸਥਾਪਿਤ ਕੀਤੇ ਗਏ ਹਨ | ਇਨ੍ਹਾਂ ਸੈਂਟਰਾਂ ਵਿਚ ਸੰਬੰਧਤ ਅਧਿਕਾਰੀਆਂ ਨੂੰ ਘੱਟੋ-ਘੱਟ 100 ਐੱਮ. ਬੀ. ਪੀ. ਐੱਸ. ਸਪੀਡ ਵਾਲੇ ਇੰਟਰਨੈੱਟ ਕੁਨੈਕਸ਼ਨ ਲਗਾਉਣ ਦੀ ਹਦਾਇਤ ਕੀਤੀ ਗਈ ਤਾਂ ਜੋ ਬੀ. ਐੱਲ. ਓ. ਨੂੰ ਕੀ ਇਨੂਮੀਰੇਸ਼ਨ ਫਾਰਮ ਅੱਪਲੋਡ ਕਰਦੇ ਸਮੇੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ਕਿਉਂਕਿ ਬੀ. ਐੱਲ. ਓ. ਕੋਲ ਮੌਜੂਦ ਫਾਰਮ ਉਸ ਦਿਨ ਹੀ ਅੱਪਲੋਡ ਕੀਤੇ ਜਾਣੇ ਹਨ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਵਿਭਾਗ ਦੇ ਆਊਟਸੋਰਸ ਵਰਕਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ <br/> ਅਗਲੀ ਖ਼ਬਰ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ 'ਤੇ ਵਾਰ ਕਰਕੇ ਕੀਤੀ ਲੁੱਟ-ਖੋਹ, 2 ਗਿ੍ਫ਼ਤਾਰ
Ad Position 24